ਪੱਖੋ ਕਲਾਂ (ਬਰਨਾਲਾ), 10 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪਿਛਲੇ 37 ਸਾਲਾਂ ਤੋਂ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਵੰਡ ਰਹੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਬ੍ਰਹਮਲੀਨ ਸੰਤ ਬਾਬਾ ਲੌਂਗਪੁਰੀ ਜੀ ਅਤੇ ਸੰਤ ਬਚਨਪੁਰੀ ਜੀ ਦੇ ਸਾਲਾਨਾ ਜੋੜ ਮੇਲੇ ਤੇ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਚਰਨਪੁਰੀ ਜੀ ,ਮੈਨੇਜਿੰਗ ਟਰੱਸਟੀ ਕਮਰਜੀਤ ਕੌਰ ਦੀ ਯੋਗ ਅਗਵਾਈ ਹੇਠ ਸਕੂਲ ਦਾ ਸਲਾਨਾ ਸੱਭਿਆਚਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਜੀ ਅਤੇ ਸਮੂਹ ਮੈਨੇਜਮੈਂਟ ਕਮੇਟੀ,ਸਟਾਫ ਦੁਆਰਾ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਪ੍ਰਾਇਮਰੀ ਅਤੇ ਹਾਈ ਵਿੰਗ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਝਲਕ ਪੇਸ਼ ਕੀਤੀ। ਪ੍ਰੋਗਰਾਮ ਦੀ ਸ਼ੁਰਆਤ ਬੱਚਿਆਂ ਦੁਆਰਾ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੇ ਵੱਖਵੱਖ ਵੰਨਗੀਆਂ ਪੇਸ਼ ਕੀਤੀਆ। ਬੱਚਿਆਂ ਨੇ ਅੱਜ ਦੇ ਸਮਾਜ ਵਿੱਚ ਫੈਲੀਆਂ ਕੁਰੀਤੀਆ ਨੂੰ ਖਤਮ ਕਰਨ ਲਈ ਸਮਾਜ ਨੂੰ ਸੱਦਾ ਦਿੱਤਾ।ਇਸ ਮੌਕੇ ਪ੍ਰੋਗਰਾਮ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਪਹੁੰਚੇ ਸ: ਬਲਜਿੰਦਰ ਸਿੰਘ ਮਾਨ(ਪੀ ਸੀ ਐਸ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ) ਕਮਲਜੀਤ ਸਿੰਘ (ਐਸ.ਐਚ.ਓ. ਰੂੜੇਕੇ ਕਲਾਂ), ਲੀਲਾ ਦਰਮੋਰੀਆ (ਮੈਨੇਜਰ ਪੀ ਐਨ ਬੀ ਬੈਂਕ) ਸਮੂਹ ਮੈਨੇਜਮੈਂਟ ਅਤੇ ਸਟਾਫ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮੂਹ ਕਮੇਟੀ ਮੈਂਬਰਾਨ ਸ੍ਰ:ਸੁਖਦੇਵ ਸਿੰਘ,ਮਾਸਟਰ ਗਲੋਦਰ ਖਾਨ,ਸ੍ਰ:ਮਲਕੀਤ ਸਿੰਘ,ਸੂਬੇਦਾਰ ਹਰਭਜਨ ਸਿੰਘ, ਸ੍ਰ:ਗੁਰਜੰਟ ਸਿੰਘ ਮਾਨ, ਸ੍ਰ:ਜਗਮੇਲ ਸਿੰਘ ,ਲੈਕਚਰਾਰ ਜਗਮੇਲ ਸਿੰਘ,ਸਰਦਾਰ ਰਵਿੰਦਰਜੀਤ ਸਿੰਘ ਬਿੰਦੀ, ਸ੍ਰ: ਬਲਦੇਵ ਸਿੰਘ, ਸਰਪੰਚ ਸੁਖਪਾਲ ਸਿੰਘ ਸਮਰਾ,ਮਾਤਾ ਅਮਰਜੀਤ ਕੌਰ ,ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ,ਸ੍ਰੀਮਤੀ ਕਰਮਜੀਤ ਕੌਰ ਅਤੇ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦਾ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।