ਜਲੰਧਰ/ਚੰਡੀਗੜ੍ਹ, 9 ਸਤੰਬਰ- ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਬਾਰੇ ਚਿਠੀ ਲਿਖੀ ਹੈ। ਸ. ਸਿਧੂ ਨੇ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਦੇ ਨਾਲ ਫ਼ਵਾਦ ਚੌਧਰੀ ਦੇ ਕਰਤਾਰਪੁਰ ਕੌਰੀਡੋਰ ਖੋਲ੍ਹਣ ਬਾਰੇ ਇੰਟਰਵਿਊ ਤੋਂ ਬਾਅਦ ਸ੍ਰੀਮਤੀ ਸੁਸ਼ਮਾ ਨੂੰ ਦੋ ਸਫ਼ਿਆਂ ਦਾ ਪਤਰ ਲਿਖਿਆ ਹੈ।
ਸ. ਸਿਧੂ ਨੇ ਸ੍ਰੀਮਤੀ ਸਵਰਾਜ ਨੂੰ ਭਾਰਤ ਵਲੋਂ ਪਹਿਲਕਦਮੀ ਕਰਨ ਦੀ ਅਪੀਲ ਕੀਤੀ ਹੈ। ਆਪਣੀ ਚਿਠੀ ਵਿਚ ਸ. ਨਵਜੋਤ ਸਿੰਘ ਸਿਧੂ ਨੇ ਕਿਹਾ ਹੈ ਕਿ ਪਾਕਿਸਤਾਨ ਦਸਤਕ ਦੇ ਰਿਹਾ ਹੈ ਅਤੇ ਹੁਣ ਭਾਰਤ ਸਰਕਾਰ ਦਰਵਾਜ਼ੇ ਖੋਲ੍ਹ ਕੇ ਸਿਖਾਂ ਦਾ 70 ਸਾਲ ਪੁਰਾਣਾ ਸੁਫ਼ਨਾ ਪੂਰਾ ਕਰੇ।ਸਿਧੂ ਨੇ ਲਿਖਿਆ ਕਿ ਉਹ ਗੁਜ਼ਾਰਿਸ਼ ਕਰਦੇ ਹਨ ਕਿ ਭਾਰਤ ਸਰਕਾਰ ਵੀ ਇਸ ਸੰਬੰਧੀ ਪਾਕਿਸਤਾਨ ਸਰਕਾਰ ਨਾਲ ਗਲਬਾਤ ਕਰੇ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੁਲ੍ਹਵਾ ਕੇ ਸਿਖਾਂ ਨੂੰ ਵਡਾ ਤੋਹਫਾ ਦਿਤਾ ਜਾਵੇ। ਇਹ ਰਸਤਾ ਖੁਲ੍ਹਵਾਉਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਪਿਆਰ ਅਤੇ ਸਦਭਾਵਨਾ ਵੀ ਵਧੇਗੀ।