May 2, 2026 6:04 pm

ਅਸਮਾਨੀ ਬਿਜਲੀ ਡਿੱਗਣ ਕਾਰਨ ਔਰਤ ਦੀ ਮੌਤ

ਸ੍ਰੀ ਮਾਛੀਵਾੜਾ ਸਾਹਿਬ, 8 ਸਤੰਬਰ (ਜਗਰੂਪ ਸਿੰਘ ਮਾਨ)- ਇਥੋਂ ਨਜਦੀਕੀ ਪਿੰਡ ਬੈਰਸਾਲ ਕਲਾਂ ਵਿਖੇ ਅਸਮਾਨੀ ਬਿਜਲੀ ਡਿਗਣ ਕਾਰਨ ਇਕ 25 ਸਾਲਾ ਔਰਤ ਦੀ ਮੌਤ ਹੋਣ ਦੀ ਖਬਰ ਹੈ ।ਪ੍ਰਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਨੂੰ ਜਦੋਂ ਇਲਾਕੇ ਵਿਚ ਭਾਰੀ ਮੀਂਹ ਤੇ ਤੇਜ ਹਨੇਰੀ ਦੌਰਾਨ ਬਿਜਲੀ ਲਸ਼ਕ ਰਹੀ ਮਨਜਿੰਦਰ ਕੌਰ ਪਤਨੀ ਅਮਨਿੰਦਰ ਸਿੰਘ ਵਾਸੀ ਬੈਰਸਾਲ ਕਲਾਂ ਆਪਣੀ ਸਸ ਨਾਲ ਖੇਤਾਂ ਵਿਚ ਜਾ ਰਹੀ ਸੀ ਤਾਂ ਅਚਾਨਕ ਤੇਜ ਅਸਮਾਨੀ ਬਿਜਲੀ ਡਿਗਣ ਕਾਰਨ ਮਨਜਿੰਦਰ ਕੌਰ ਦੀ ਥਾਂ ਤੇ ਈ ਮੌਤ ਹੋ ਗਈ ਤੇ ਨਾਲ ਜਾ ਰਹੀ ਉਹਦੀ ਸਸ ਬਿਲਕੁਲ ਠੀਕ ਠਾਕ ਹੈ।ਮਨਜਿੰਦਰ ਕੌਰ ਆਪਣੇ ਪਿਛੇ ਦੋ ਬਚੇ ਛਡ ਗਈ ਹੈ।

Send this to a friend