May 2, 2026 10:00 am

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਅਤੇ ਤਫਤੀਸ਼ ਨੂੰ ਅਮਲ ਵਿੱਚ ਲਿਆਉਣ ਲਈ ਏ.ਡੀ.ਸੀ. ਨੂੰ ਦਿੱਤਾ ਮੈਮੋਰੰਡਮ

ਭਗਤਾ ਭਾਈ ਕਾ, 6 ਸਤੰਬਰ (ਸਵਰਨ ਸਿੰਘ ਭਗਤਾ)- ਸਾਲ 2015 ਵਿੱਚ ਪੰਜਾਬ ਵਿੱਚ ਵੱਖ-ਵੱਖ ਸ਼ਹਿਰਾਂ ਕਸਬਿਆਂ ਅਤੇ ਖਾਸ ਕਰਕੇ ਬਹਿਬਲ ਕਲ੍ਹਾਂ, ਕੋਟਕਪੂਰਾ ਵਿਖੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੋਲੀਕਾਂਡ ਦੇ ਸ਼ਹੀਦ ਤੇ ਜਖਮੀ ਹੋਏ ਸਿੱਖ ਨੌਜਵਾਨਾਂ ਸੰਬੰਧੀ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸਥਾਪਿਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲਂੋ ਤਿਆਰ ਕੀਤੀ ਵਿਸਤਰਤ ਰਿਪੋਰਟ ਨੂੰ ਲੋਕ ਇਨਸਾਫ ਪਾਰਟੀ ਪੂਰਨ ਮਾਨਤਾ ਦਿੰਦੀ ਹੋਈ ਉਸ ਰਿਪੋਰਟ ਦੀ ਬਣਦੀ ਅਗਲੇਰੀ ਕਾਰਵਾਈ ਨੂੰ ਜਲਦ ਅਮਲ ਵਿੱਚ ਲਿਆਉਣ ਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ. ਜਤਿੰਦਰ ਸਿੰਘ ਭੱਲਾ ਨੇ ਏ. ਡੀ. ਸੀ. (ਜ) ਸ. ਸੁਖਪ੍ਰੀਤ ਸਿੰਘ ਸਿੱਧੂ ਨੂੰ ਮੈਮੋਰੰਡਮ ਦੇਣ ਉਪਰੰਤ ਕੀਤਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਚਾਹੀਦਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਕਾਲੀ ਆਗੂਆਂ ਵੱਲੋਂ ਕਮਿਸ਼ਨ ਸਬੰਧੀ ਅਤੇ ਜਸਟਿਸ ਰਣਜੀਤ ਸਿੰਘ ਪ੍ਰਤੀ ਭੱਦੇ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਕਥਿਤ ਦੋਸ਼ੀਆਂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਮੋਹਨ ਸਿੰਘ ਸਮਾਧ ਭਾਈ , ਗੁਰਜੰਟ ਸਿੰਘ ਨਥਾਣਾ , ਬਲਪ੍ਰੀਤ ਸਿੰਘ ਸੇਲਬਰਾਹ ਅਤੇ ਪਾਲ ਸਿੰਘ ਢਿਲੋਂ ਆਦਿ ਹਾਜਰ ਸਨ।

Send this to a friend