May 2, 2026 3:38 am

ਰਾਫੇਲ ਡੀਲ ਮਾਮਲੇ ’ਤੇ ਸੁਪਰੀਮ ਕੋਰਟ ਅਗਲੇ ਹਫਤੇ ਕਰੇਗੀ ਸੁਣਵਾਈ

ਡੀਲ ਰੱਦ ਕਰਨ ਲਈ ਉਚ ਅਦਾਲਤ ’ਚ ਜਨਹਿੱਤ ਪਟੀਸ਼ਨ ਪ੍ਰਵਾਨ

ਨਵੀਂ ਦਿੱਲੀ, 5 ਸਤੰਬਰ- ਭਾਰਤ ਅਤੇ ਫਰਾਂਸ ਦੇ ਵਿਚ ਰਾਫੇਲ ਲੜਾਕੂ ਜਹਾਜ਼ ਸੌਦੇ ‘ਤੇ ਰਾਜਨੀਤਕ ਵਿਵਾਦ ਵਧਦਾ ਹੀ ਜਾ ਰਿਹਾ ਹੈ ਹੁਣ ਇਹ ਮਾਮਲਾ ਸੁਪਰੀਮ ਕੋਰਟ ਤਕ ਵੀ ਪਹੁੰਚ ਗਿਆ ਹੈ। ਇਸ ਡੀਲ ਨੂੰ ਰਦ ਕਰਨ ਨੂੰ ਲੈ ਕੇ ਦਾਇਰ ਜਨਹਿਤ ਪਟੀਸ਼ਨ ‘ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ। ਕੋਰਟ ਅਗਲੇ ਹਫਤੇ ਇਸ ‘ਤੇ ਸੁਣਵਾਈ ਕਰੇਗਾ।ਜਜ ਦੀਪਕ ਮਿਸ਼ਰਾ, ਨਿਆਂ ਮੂਰਤੀ ਏ.ਐਮ. ਖਾਨਵਿਲਕਰ ਅਤੇ ਨਿਆਂਮੂਰਤੀ ਡੀ.ਵਾਈ. ਚੰਦਰਚੂਡ ਦੀ ਬੈਂਚ ਨੇ ਅਧਿਵਰਤਾ ਐਮ.ਐਲ, ਸ਼ਰਮਾ ਦੀ ਦਲੀਲ ‘ਤੇ ਗੌਰ ਕੀਤਾ ਕਿ ਉਨ੍ਹਾਂ ਦੀ ਅਰਜੀ ’ਤੇ ਸੁਣਵਾਈ ਲਈ ਸੂਚੀਬਧ ਕੀਤੀ ਜਾਵੇ।ਸ਼ਰਮਾ ਨੇ ਆਪਣੇ ਅਰਜੀ ’ਚ ਫਰਾਂਸ ਦੇ ਨਾਲ ਲੜਾਕੂ ਜਹਾਜ਼ ਸੌਦੇ ’ਚ ਘਪਲੇ ਦਾ ਦੋਸ਼ ਲਗਾਇਆ ਹੈ।ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਸ ਡੀਲ ’ਚ ਘੋਟਾਲਾ ਹੋਇਆ ਹੈ ਇਸ ਲਈ ਇਸ ਨੂੰ ਰਦ ਕਰ ਦਿਤਾ ਜਾਵੇ।ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਨੂੰ ਘੇਰਣ ‘ਚ ਜੁਟੀ ਹੈ। ਕਾਂਗਰਸ ਦਾ ਦਾਅਵਾ ਹੈ ਕਿ ਯੂ.ਪੀ.ਏ. ਸਰਕਾਰ ਨੇ ਜਿਸ ਜਹਾਜ਼ ਦੀ ਡੀਲ ਕੀਤੀ ਸੀ ਉਸੇ ਜਹਾਜ਼ ਨੂੰ ਮੋਦੀ ਸਰਕਾਰ ਤਿੰਨ ਗੁਣਾ ਕੀਮਤ ‘ਤੇ ਖਰੀਦ ਰਹੀ ਹੈ। ਦੋਸ਼ ਹੈ ਕਿ ਇਸ ਨਵੀਂ ਡੀਲ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਤਕਨਾਲਾਜ਼ੀ ਦੇ ਟ੍ਰਾਂਸਫਰ ਦੀ ਗਲ ਨਹੀਂ ਹੋਈ ਹੈ।ਸਾਬਕਾ ਰਖਿਆ ਮੰਤਰੀ ਏ.ਕੇ. ਏਂਟਨੀ ਮੁਤਾਬਕ ਯੂ.ਪੀ.ਏ. ਸਰਕਾਰ ਦੀ ਡੀਲ ਮੁਤਾਬਕ, 126 ‘ਚੋਂ 18 ਏਅਰਕ੍ਰਾਫਟ ਹੀ ਫਰਾਂਸ ’ਚ ਬਣਨੇ ਸੀ। ਬਾਕੀ ਸਾਰੇ ਐਚ.ਏ.ਐਲ. ਦੁਆਰਾ ਭਾਰਤ ’ਚ ਬਣਨੇ ਸੀ।ਦਸ ਦੇਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਸਭਾ ’ਚ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਖਿਆ ਮੰਤਰੀ ’ਤੇ ਰਾਫੇਲ ਦੇਸ਼ ’ਚ ਝੂਠ ਬੋਲਣ ਦਾ ਦੋਸ਼ ਲਗਾਇਆ ਸੀ।

Send this to a friend