ਸਿਖਲਾਈ ਦੇਣ ਲਈ ਪੰਜਾਬ ਪੁਲਿਸ ਦੀ ਸਹਾਇਤਾ ਨਾਲ 25 ਕੇਂਦਰ ਬਣਾਏ
ਚੰਡੀਗੜ੍ਹ, 4 ਸਤੰਬਰ- ਪੰਜਾਬ ਸਰਕਾਰ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰੋਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ, ਪੰਜਾਬ ਵਖ-ਵਖ ਕੇਂਦਰੀ ਸੁਰਖਿਆ ਬਲਾਂ ’ਚ ਹੋਣ ਵਾਲੀ 55 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਲਈ ਪੰਜਾਬ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਸਿਖਲਾਈ ਦੇਣ ਦਾ ਦਾ ਵਡਾ ਉਪਰਾਲਾ ਕੀਤਾ ਗਿਆ ਹੈ।ਭਾਰਤ ਸਰਕਾਰ ਦੇ ਅਧੀਨ ਸਟਾਫ ਸਿਲੈਕਸ਼ਨ ਬੋਰਡ ਵਲੋਂ ਦੇਸ਼ ਦੇ ਵੱਖ ਵੱਖ ਪੈਰਾਮਿਲਟਰੀ ਫੋਰਸਿਜ ਬੀ.ਐਸ.ਐਫ, ਐਸ.ਆਈ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਐਸ.ਐਸ.ਬੀ, ਐਨ.ਆਈ.ਏ, ਐਸ.ਐਸ.ਐਫ ਅਤੇ ਅਸਾਮ ਰਾਈਫਲ ਵਿਚ ਕੁੱਲ 54,953 ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਇੰਨਾਂ ਪੋਸਟਾਂ ਲਈ 17 ਸਤੰਬਰ 2018 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਇਸ ਭਰਤੀ ਲਈ ਨੌਜਵਾਨ ਖੁਦ ਆਨਲਾਈਨ ਅਪਲਾਈ ਕਰਨ ਅਤੇ ਇਸ ਮੌਕੇ ਦਾ ਲਾਭ ਲੈਣ।ਮੁਫਤ ਸਿਖਲਾਈ ਦੇਣ ਸਬੰਧੀ ਸਿਖਲਾਈ ਪੰਜਾਬ ਸਰਕਾਰ ਵਲੋਂ ਵਿਸਥਾਰਤ ਇਸ਼ਤਿਹਾਰ 28 ਅਗਸਤ ਨੂੰ ਜਾਰੀ ਕੀਤਾ ਜਾ ਚੁੱਕਾ ਹੈ। ਸੂਬੇ ਦੇ ਰੋਜ਼ਗਾਰ ਉੱਤਪਤੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਨੌਜਵਾਨਾਂ ਨੂੰ ਕੇਂਦਰੀ ਸੁਰਖਿਆ ਬਲਾਂ ’ਚ ਭਰਤੀ ਲਈ ਸਫਲ ਬਣਾਉਣ ਲਈ ਸਰੀਰਕ ਅਤੇ ਲਿਖਤੀ ਪ੍ਰੀਖਿਆ ਲਈ ਨੌਜਵਾਨਾਂ ਨੂੰ ਤਿਆਰ ਕਰਨ ਹਿੱਤ ਪੰਜਾਬ ਪੁਲਿਸ ਦੀ ਮਦਦ ਨਾਲ 25 ਥਾਵਾਂ ‘ਤੇ ਟਰੇਨਿੰਗ ਸੈਂਟਰ ਬਣਾਏ ਗਏ ਹਨ।