ਸ੍ਰੀ ਅਨੰਦਪੁਰ ਸਾਹਿਬ, 4 ਸਤੰਬਰ- ਬਾਬਾ ਬੁੱਢਾ ਸਿੰਘ ਗ੍ਰੰਥੀ ਸਭਾ ਸਰਕਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਦਿਹਾੜਾ ਗੁਰੂਦੁਆਰਾ ਸ਼ਹੀਦ ਬਾਗ (ਮਜਾਰੀ) ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਸਵੇਰੇ ਪਹਿਲਾਂ ਗੁ: ਬਾਬਾ ਜਵਾਹਰ ਸਿੰਘ ਜੀ ਮਹੈਣ ਤੋ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਇਕੱਠੀਆ ਹੋਇਆ ਤੇ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਤਰ ਛਾਇਆ ਹੇਠ ਪੰਜ ਨਿਸ਼ਾਨਚੀ ਤੇ ਪੰਜ ਪਿਆਰਿਅਂਾ ਦੀ ਅਗਵਾਈ ਵਿੱਚ ਆਰੰਭ ਹੋ ਕੇ ਪਿੰਡ ਢੇਰ ਗੁਰੂਦੁਆਰਾ ਸਾਹਿਬ ਵਿਖੇ ਹੁੰਦਾ ਹੋਇਆ ਗੁ: ਸ਼ਹੀਦੀ ਬਾਗ ਮਜਾਰੀ ਵਿਖੇ ਸਮਾਪਤ ਹੋਇਆ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਕਥਾਵਾਚਕ ਪ੍ਰਿੰਸੀਪਲ ਗਿਆਨੀ ਗੁਰਭਾਗ ਸਿੰਘ, ਸਰਮੋਰ ਢਾਡੀ ਜਵਾਲਾ ਸਿੰਘ ਪਤੰਗਾ ਨੇ ਢਾਡੀ ਵਾਰਾਂ ਤੇ ਗੁਰ ਸ਼ਬਦ ਵਿਚਾਰ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਭਾਈ ਮੇਹਰ ਸਿੰਘ, ਬਾਬਾ ਅਵਤਾਰ ਸਿੰਘ ਲੰਗਮਜਾਰੀ, ਭਾਈ ਸੋਮ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ, ਭਾਈ ਜੀਵਨ ਸਿੰਘ ਹੈਡ ਗ੍ਰੰਥੀ, ਰਜਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।