Skip to content
Independent perspectives. Global stories.
BREAKING

ਬੱਬਰ ਖਾਲਸਾ ਦੇ ਬਲਜੀਤ ਸਿੰਘ ਭਾਊ ਦੀ ਜ਼ਮਾਨਤ ਮਨਜ਼ੂਰ, ਰਿਹਾਈ ਬੁੱਧਵਾਰ ਤੱਕ

Share this story

image ਨਵੀਂ ਦਿੱਲੀ 15 ਮਾਰਚ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਹਾਈ ਕੋਰਟ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਨੰ 1 ਵਿਚ ਬੰਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਬਲਜੀਤ ਸਿੰਘ ਭਾਉ ਦੀ ਜਮਾਨਤ ਦੀ ਸੁਣਵਾਈ ਕਰਦਿਆਂ ਅਜ ਜੱਜ ਸਾਹਿਬ ਵਲੋਂ ਪੰਜਾਬ ਪੁਲਿਸ ਦੇ ਮਨਸੁਬੇਆਂ ਤੇ ਪਾਣੀ ਫੇਰਦੇ ਹੋਏ ਇਕ ਮਹੀਨੇ ਲਈ 25000 ਦੇ ਨਿਜੀ ਮੁਚਲਕੇ ਤੇ ਮਨਜੂਰ ਕਰ ਲਈ ਗਈ ਹੈ ਤੇ ਸ਼ੇਸਨ ਕੋਰਟ ਨੂੰ ਸਖਤੀ ਨਾਲ ਆਦੇਸ਼ ਜਾਰੀ ਕੀਤੇ ਹਨ ਕਿ ਇਸ ਮਾਮਲੇ ਦਾ 6 ਮਹੀਨੇ ਦੇ ਅੰਦਰ ਨਿਪਟਾਰਾ ਕੀਤਾ ਜਾਏ ਜੇਕਰ ਨਿਪਟਾਰਾ ਨਹੀ ਹੋ ਸਕਿਆ ਤਦ ਭਾਈ ਬਲਜੀਤ ਸਿੰਘ ਠਭਾਉੂ ਨੂੰ ਰਿਹਾ ਕੀਤਾ ਜਾ ਸਕਦਾ ਹੈ। ਭਾਈ ਬਲਜੀਤ ਸਿੰਘ ਦੇ ਵਕੀਲ ਜਗਮੀਤ ਸਿੰਘ ਰੰਧਾਵਾ ਨੇ ਦਸਿਆ ਕਿ ਹਾਈ ਕੋਰਟ ਦੇ ਇਸ ਆਦੇਸ਼ ਨਾਲ ਭਾਈ

ਸੁਖਵਿੰਦਰ ਸਿੰਘ ਸੁਖੀ, ਤਰਲੋਚਨ ਸਿੰਘ ਮਾਣਕਿਆ ਅਤੇ ਭਾਈ ਦਇਆ ਸਿੰਘ ਲਾਹੋਰੀਆ ਦੇ ਚਲ ਰਹੇ ਕੇਸ ਵਿਚ ਇਨ੍ਹਾਂ ਸਾਰੇਆਂ ਨੂੰ ਵਡੀ ਰਾਹਤ ਮਿਲ ਸਕਦੀ ਹੈ। ਸੋਦਾ ਸਾਧ ਰਾਮ ਰਹੀਮ ਦੇ ਮਾਮਲੇ ਵਿਚ ਅਜ ਉਪਰੋਕਤ ਸਾਰੇ ਸਿੰਘਾਂ ਨੂੰ ਸਖਤ ਸੁਰਖਿਆ ਅਧੀਨ ਸੇਸ਼ਨ ਕੋਰਟ ਦੇ ਮਾਨਨੀਯ ਜੱਜ ਸ਼੍ਰੀ ਦਇਆ ਪ੍ਰਕਾਸ਼ ਦੀ ਅਦਾਲਤ ਵਿਚ ਸਮੇਂ ਸਿਰ ਹਾਜਿਰ ਕੀਤਾ ਗਿਆ। ਅਜ ਕੋਰਟ ਵਿਚ ਕੇਸ ਬਾਰੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ਨੂੰ ਹੋਵੇਗੀ। ਸਿੰਘਾਂ ਵਲੋਂ ਕੋਰਟ ਵਿਚ ਸੀਨਿਅਰ ਵਕੀਲ ਮਨਿੰਦਰ ਸਿੰਘ ਦੇ ਅਸਿਟੇਂਟ ਜਗਮੀਤ ਸਿੰਘ ਰੰਧਾਵਾ ਅਤੇ ਸੰਜਯ ਚੋਬੇ ਹਾਜਿਰ ਹੋਏ ਸਨ। ਕਾਗਜੀ ਕਾਰਵਾਈ ਪੁਰੀ ਹੋਣ ਤਕ ਭਾਈ ਬਲਜੀਤ ਸਿੰਘ ਦੀ ਰਿਹਾਈ ਬੁਧਵਾਰ ਨੂੰ ਹੋਣ ਦੀ ਸੰਭਾਵਨਾ ਹੈ।

WRITTEN BY