ਸੰਭਲਪੁਰ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਜਪਾ ਦੇ ਪੀਐਮ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਓਡੀਸ਼ਾ ਦੇ ਸੰਭਲਪੁਰ ’ਚ ਰੈਲੀ ਲਈ ਪੁੱਜੇ। ਮੋਦੀ ਨੇ ਰੈਲੀ ਦੇ ਦੌਰਾਨ ਕਾਂਗਰਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਲਗਾਤਾਰ ਕਈ ਸਾਲਾਂ ਤੋਂ ਜਨਤਾ ਨੂੰ ਧੋਖਾ ਦੇ ਰਹੀ ਹੈ ਤੇ ਜਨਤਾ ਧੋਖਾ ਦੇਣ ਵਾਲਿਆਂ ਨੂੰ ਕਦੇ ਮੁਆਫ ਨਹੀਂ ਕਰਦੀ ਹੈ। ਭਾਜਪਾ ਦਾ ਮਕਸਦ ਸਿਰਫ ਸ¤ਤਾ ‘ਚ ਆਉਂਣਾ ਨਹੀਂ ਸਗੋਂ ਦੇਸ਼ ਦਾ ਵਿਕਾਸ ਕਰਨਾ ਹੈ। ਮੋਦੀ ਨੇ ਅ¤ਗੇ ਕਿਹਾ ਕਿ ਕਾਂਗਰਸ ਝੂਠੇ ਵਾਅਦੇ ਕਰਨ ‘ਚ ਮਾਹਰ ਹੈ। 60 ਸਾਲਾਂ ਤੋਂ ਹਰ ਚੋਣ ’ਚ ਇੱਕ ਨਵਾਂ ਝੂਠ ਬੋਲਦੀ ਹੈ।