April 30, 2026 9:59 pm

ਐਸ.ਐਚ.ਓ. ਜਤਿੰਦਰਪਾਲ ਸਿੰਘ ਨੇ ਧੂਰੀ ਥਾਣੇ ਦਾ ਚਾਰਜ ਸੰਭਾਲਿਆ

ਧੂਰੀ, 29 ਅਗਸਤ (ਅਨਵਰ)-ਥਾਣਾ ਸਦਰ ਧੂਰੀ ਵਿਖੇ ਨਵੇਂ ਆਏ ਐਸ.ਐਚ.ਓ. ਜਤਿੰਦਰਪਾਲ ਸਿੰਘ ਨੇ ਆਪਣਾ ਚਾਰਜ ਸੰਭਾਂਲਿਆ ਇਸ ਸਮੇਂ ਉਨ੍ਹਾਂ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਦੀ ਆਗਵਾਈ ਹੇਠ ਧੂਰੀ ਹਲਕੇ ਦੇ ਦਿਹਾਤੀ ਏਰੀਏ ਦੇ ਵਿਚ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਸੰਬੰਧੀ ਕੋਈ ਵੀ ਗਲ ਕੋਈ ਵੀ ਵਿਅਕਤੀ ਮੇਰੇ ਧਿਆਨ ਵਿਚ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਬਲਿਕ ਦੇ ਸੰਯੋਗ ਨਾਲ ਹੀ ਪੁਲਿਸ ਨਸ਼ੇ ਦੇ ਸੁਦਾਗਰਾਂ ਤੇ ਕਾਬੂ ਪਾ ਸਕਦੀ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਸੁਦਾਗਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਣ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜਿੰਮੇਵਾਰੀ ਧੂਰੀ ਹਲਕੇ ਦੇ ਅੰਦਰ ਪੂਰੀ ਤਨਦੇਹੀ ਨਾਲ ਨਿਭਾਵਾਗਾ।

Send this to a friend