April 29, 2026 7:15 pm

ਪਰਮਿੰਦਰ ਸਿੰਘ ਢੀਂਡਸਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮਲੇਰਕੋਟਲਾ, 23 ਅਗਸਤ (ਡਾ. ਬਲਜਿੰਦਰ ਚੱਕ)- ਪਿਛਲੇ ਦਿਨੀ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਸ੍ਰ. ਸਪਿੰਦਰ ਸਿੰਘ ਪੁੱਤਰ ਸ੍ਰ. ਪ੍ਰੇਮ ਸਿੰਘ ਚੱਕ ਸੇਖੂ ਪੁਰ ਖੁਰਦ ਦੀ ਮੌਤ ਤੋਂ ਬਾਅਦ ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਪਹੁੰਚੇ, ਉਹਨਾਂ ਨਾਲ ਸ੍ਰ. ਜੈਪਾਲ ਸਿੰਘ ਮੰਡੀਆਂ, ਮੁਹੰਮਦ ਤੁਫੈਲ ਮਲਿਕ, ਇਕਰਾਮ ਖਾਂ ਬੱਗਾ (ਸਾਬਕਾ ਮੰਤਰੀ), ਸ੍ਰ. ਲਾਲ ਸਿੰਘ ਚੱਕ, ਗੁਰਪ੍ਰੀਤ ਸਿੰਘ ਢੱਡੇਵਾੜੀ ਅਤੇ ਹੋਰ ਵੀ ਰਾਜਨੀਤਕ ਆਗੂ ਪਹੁੰਚੇ ਹੋਏ ਸਨ।

Send this to a friend