ਬ੍ਰਹਮਪੁਰਾ ਨੇ ਜੰਡਿਆਲਾ ਗੁਰੂ ’ਚ ਵਜਾਇਆ ਚੋਣਾਂ ਦਾ ਬਿਗੁਲ

image ਜੰਡਿਆਲਾ ਗੁਰੂ, 12 ਮਾਰਚ (ਵਰਿੰਦਰ ਸਿੰਘ, ਵਰੁਣ ਸੋਨੀ)-ਬੀਤੇ ਕਈ ਦਿਨਾ ਤੋਂ ਜੰਡਿਆਲਾ ਗੁਰੂ ਵਿੱਚ ਲੋਕ ਸਭਾ ਚੋਣਾ ਲਈ ਐਲਾਨੇ ਅਕਾਲੀ ਉਮੀਦਵਾਰ ਹਲਕਾ ਖਡੂਰ ਸਾਹਿਬ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਠਾਠਾ ਮਾਰਦੇ ਇੱਕਠ ਵਿੱਚ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਜੀ.ਟੀ. ਰੋਡ ਸਥਿਤ ਅਕਾਲੀ ਵਰਕਰਾਂ ਦੀ ਇੱਕ ਰੈਸਟੋਰੈਂਟ ਵਿੱਚ ਰੱਖੀ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਨਿਰਧਾਰਿਤ ਸਮੇਂ ’ਤੇ ਪਹੁੰਚੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਵਾਗਤ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ, ਰਵਿੰਦਰਪਾਲ ਕੁੱਕੂ ਸਾਬਕਾ ਨਗਰ ਕੌਂਸਲ ਪ੍ਰਧਾਨ, ਸੰਨੀ ਸ਼ਰਮਾ ਯੂਥ ਅਕਾਲੀ ਆਗੂ, ਪ੍ਰੀਕਸ਼ਤ ਸ਼ਰਮਾ ਵੱਲੋਂ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਜੀਤ ਸਿੰਘ ਜਲਾਲਉਸਮਾਂ ਨੇ ਕਿਹਾ ਕਿ

ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਭਾਰੀ ਲੀਡ ਨਾਲ ਜਿੱਤ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵੀ ਪੰਥਕ ਸੀਟ ਨੂੰ ਅਕਾਲੀ ਦਲ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਕਾਲੀ-ਭਾਜਪਾ ਗਠਬੰਧਨ ਵਿੱਚ ਕਿਸੇ ਕਿਸਮ ਦਾ ਕੋਈ ਮਤਭੇਦ ਨਹੀਂ ਹੈ। ਵਰਕਰਾ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਲਈ ਪੰਜਾਬ ਵਿੱਚੋਂ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਜਿੱਤ ਕੇ ਉਨ੍ਹਾਂ ਦੀ ਝੋਲੀ ਵਿੱਚ ਪਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਸ ਕਰਕੇ ਪੇਂਡੂ ਇਲਾਕਿਆ ਵਿੱਚ ‘ਆਪ’ ਪਾਰਟੀ ਦਾ ਕੋਈ ਵੀ ਆਧਾਰ ਨਹੀਂ ਹੈ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਪੰਜਾਬ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ ਜਿਸ ਤੋਂ ਖੁਸ਼ ਹੋ ਕੇ ਪੰਜਾਬ ਦੀ ਜਨਤਾ ਵੱਲੋਂ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਭੁਗਤਾਈਆਂ ਜਾਣਗੀਆਂ। ਉਨ੍ਹਾਂ ਨੇ ਠਾਠਾਂ ਮਾਰਦੇ ਇੱਕਠ ਨੂੰ ਇਸ ਦਾ ਸਬੂਤ ਕਹਿੰਦੇ ਹੋਏ ਕਿਹਾ ਕਿ ਸਮੂਹ ਭਾਈਚਾਰਾ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਇਥੇ ਪਹੁੰਚਿਆ ਹੈ ਅਤੇ ਅੱਜ ਮੈਂ ਬੇਫਿਕਰ ਹੋ ਕੇ ਜੰਡਿਆਲਾ ਗੁਰੂ ਤੋਂ ਜਾ ਰਿਹਾ ਹਾਂ ਕਿ ਇੱਥੇ ਬਲਜੀਤ ਸਿੰਘ ਜਲਾਲਉਸਮਾਂ ਹਲਕਾ ਵਿਧਾਇਕ ਅਤੇ ਰਵਿੰਦਰਪਾਲ ਕੁੱਕੂ ਦੀ ਬਦੌਲਤ ਭਾਰੀ ਲੀਡ ਮਿਲੇਗੀ। ਭਾਜਪਾ ਆਗੂ ਪ੍ਰਮੋਦ ਦੇਵਗਨ ਵਲੋਂ ਵੀ ਅਪਨੇ ਵਿਚਾਰ ਰੱਖੇ ਗਏ। ਇਸ ਮੋਕੇ ਠਾਠਾ ਮਾਰਦੇ ਇੱਕਠ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਹਿਰੀ ਪ੍ਰਧਾਨ ਸਰੂਪ ਸਿੰਘ, ਅਮਰਜੀਤ ਸਿੰਘ ਬੰਡਾਲਾ, ਰਾਜੀਵ ਕੁਮਾਰ ਬਬਲੂ, ਗੁਲਜ਼ਾਰ ਸਿੰਘ ਧੀਰਕੋਟ, ਸੁਰਜੀਤ ਸਿੰਘ ਕੰਗ ਪ੍ਰਧਾਨ ਆੜਤੀ ਐਸੋਸੀਏਸ਼ਨ, ਰਾਕੇਸ਼ ਕੁਮਾਰ ਟੋਨੀ, ਕੁਲਵੰਤ ਸਿੰਘ ਮਲਹੋਤਰਾ, ਬਲਦੇਵ ਰਾਜ ਵਿਨਾਇਕ, ਸੁਖਜਿੰਦਰ ਸਿੰਘ, ਗੋਪਾਲ ਸਿੰਘ ਜਾਣੀਆ, ਦਲਜਿੰਦਰਬੀਰ ਸਿੰਘ ਵਿਰਕ ਯੂਥ ਆਗੂ, ਹਰਪ੍ਰੀਤ ਸਿੰਘ ਬਬਲੂ, ਸਵਿੰਦਰ ਸਿੰਘ ਚੰਦੀ, ਹਰਚਰਨ ਸਿੰਘ ਬਰਾੜ, ਬਲਵਿੰਦਰ ਗਿੱਲ, ਸਕੱਤਰ ਸਿੰਘ ਦੇਵੀਦਾਸਪੁਰਾ, ਮਨਜਿੰਦਰ ਸਿੰਘ ਸਰਪੰਚ ਗਹਿਰੀ, ਹਰਪਾਲ ਸਿੰਘ ਸਰਪੰਚ ਦੇਵੀਦਾਸਪੁਰਾ, ਲੱਡੂ ਜਾਣੀਆਂ, ਗੁਰਜੀਤ ਸਿੰਘ ਗਦਲੀ, ਜਸਬੀਰ ਸਿੰਘ ਜੱਸ, ਕਸ਼ਮੀਰ ਸਿੰਘ, ਗੁਰਿੰਦਰ ਸਿੰਘ, ਸਵਿੰਦਰ ਸਿੰਘ ਮੇਹਰਬਾਨਪੁਰਾ, ਜਗਦੀਪ ਸਿੰਘ ਜੱਜ ਸਰਪੰਚ, ਦਾਰਾ ਮਲਹੋਤਰਾ, ਸੁਨੀਲ ਪਾਸੀ, ਰਾਕੇਸ਼ ਸ਼ਰਮਾ, ਮੁਕੇਸ਼ ਭਾਸਕਰ, ਗੋਲਡੀ ਸ਼ਰਮਾ, ਸੁਰਿੰਦਰ ਕੁਮਾਰ ਬਿੱਟੀ, ਰਾਜੀਵ ਕੁਮਾਰ, ਅਵਤਾਰ ਸਿੰਘ ਕਾਲਾ, ਸ਼ਮਸ਼ੇਰ ਸਿੰਘ, ਪਵਨ ਕੁਮਾਰ, ਮੁਨੀਸ਼ ਕੁਮਾਰ, ਪਰਮਿੰਦਰ ਸਿੰਘ, ਸਤਪਾਲ ਸਿੰਘ, ਗਗਨਦੀਪ ਸਿੰਘ, ਬਸ਼ੰਬਰ ਦਾਸ, ਸਿਕੰਦਰ ਮਾਨ, ਮਦਨ ਲਾਲ, ਹਰੀਦੇਵ ਸ਼ਰਮਾ, ਸੂਖਰਾਜ ਸਿੰਘ, ਕਰਨਦੀਪ ਸਿੰਘ, ਅਰਸ਼ਦੀਪ ਸਿੰਘ, ਲਛਮਣ ਦਾਸ, ਚਰਨਜੀਤ ਚੰਨੀ, ਦੀਪਕ ਕੁਮਾਰ, ਬ੍ਰਿਜ ਮਲਹੋਤਰਾ, ਪੱਪੂ ਮਲਹੋਤਰਾ, ਰਜਨੀਸ ਜੈਨ, ਗੁਲਸ਼ਨ ਜੈਨ, ਪ੍ਰਦੀਪ ਜੈਨ, ਮੁਨੀਸ਼ ਜੈਨ ਸਮੇਤ ਵੱਖਵੱਖ ਪਿੰਡਾ ਤੋਂ ਪੰਚਾ, ਸਰਪੰਚਾ ਸਮੇਤ ਹਜ਼ਾਰਾ ਦਾ ਇੱਕਠ ਸੀ। ਸਟੇਜ ਸੈਕਟਰੀ ਦੀ ਭੂਮਿਕਾ ਸੁਖਵਿੰਦਰ ਸਿੰਘ ਵਲੋਂ ਨਿਭਾਈ ਜਾ ਰਹੀ ਸੀ।

Send this to a friend