April 29, 2026 7:49 am

ਪੁਲਿਸ ਥਾਣਾ ਘਨੌਰ ਨੇ 2 ਸਾਲ ਪਹਿਲਾਂ ਹੋਏ ਅੰਨੇ ਕਤਲ ਦੀ ਸੁਲਝਾਈ ਗੁੱਥੀ

ਘਨੌਰ, 18 ਅਗਸ਼ਤ (ਭਾਗ ਸਿੰਘ ਅੰਟਾਲ)- ਮਾਨਯੋਗ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੀ ਹਦਾਇਤਾ ਅਨੁਸਾਰ ਡੀ.ਐਸ.ਪੀ ਸ੍ਰੀ ਅਸੋਕ ਕੁਮਾਰ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਘਬੀਰ ਸਿੰਘ ਮੁੱਖ ਅਫਸਰ ਥਾਣਾ ਘਨੌਰ,ਏ.ਐਸ.ਆਈ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਰੀਟਾ ਮਹੰਤ ਵਾਸੀ ਮਕਾਨ ਨੰਬਰ 877,ਗਲੀ ਨੰਬਰ 8 ਗੁਰੂ ਨਾਨਕ ਨਗਰ ਪਟਿਆਲਾ ਨੂੰ ਸਰਸਾਵਾ ਜਿਲਾ ਸਹਾਰਨਪੁਰ ਤੋ ਗ੍ਰਿਫਤਰ ਕਰਕੇ ਕਰੀਬ ਪੋਣੇ ਦੋ ਸਾਲ ਬਾਅਦ ਪੁਰਾਣੇ ਕੇਵਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਆਦਰਸ ਕਾਲੋਨੀ ਭਾਦਸੋ ਰੋਡ ਪਟਿਆਲਾ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ।ਮਿਤੀ 30.12.16 ਨੂੰ ਇੱਕ ਨਾ ਮਾਲੂਮ ਵਿਅਕਤੀ ਦੀ ਲਾਸ਼ ਘੱਗਰ ਦਰਿਆ ਵਿੱਚੋ ਮਿਲੀ ਜਿਸਤੇ ਨਾ ਮਾਲੂਮ ਵਿਅਕਤੀਆ ਦੇ ਖਿਲਾਫ ਕਤਲ ਦਾ ਮੁੱਕਦਮਾ ਦਰਜ ਕੀਤਾ ਗਿਆ ਸੀ ਤਫਤੀਸ ਦੋਰਾਨ ਮ੍ਰਿਤਕ ਨਾ ਮਾਲੂਮ ਵਿਅਕਤੀ ਦੀ ਸਨਾਖਤ ਕੇਵਲ ਸਿੰਘ ਵਾਸੀ ਆਦਰਸ ਕਾਲੋਨੀ ਭਾਦਸੋ ਰੋਡ ਪਟਿਆਲਾ ਵਜੋ ਹੋਈ ਅਤੇ ਲਾਸ਼ ਕੋਲੋ ਇੱਕ ਪੀਲੇ ਰੰਗ ਦੀ ਚੂੰਨੀ ਵੀ ਬਰਾਮਦ ਹੋਈ ਕੇਵਲ ਸਿੰਘ ਜੋ ਮੁਸਕਾਨ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਦੀ ਜਨਮ ਦਿਨ ਪਾਰਟੀ ਤੇ ਸਾਮ ਵਕਤ ਗਿਆ ਸੀ ਇਸ ਜਨਮ ਦਿਨ ਪਾਰਟੀ ਦੀ ਵਿਡੀਓ ਕਲਿੱਪ ਮਿਲਣ ਤੇ ਰੀਟਾ ਮਹੰਤ ਅਤੇ ਕੇਵਲ ਸਿੰਘ ਇੱਕਠੇ ਡਾਂਸ ਕਰ ਰਹੇ ਸਨ ਅਤੇ ਵਕਤ ਕਰੀਬ 08.30 ਪੀ.ਐ ਤੇ ਮਿਤੀ 29.12.16 ਪਾਰਟੀ ਵਿੱਚੋ ਬਾਹਰ ਆ ਗਏ ਉਸ ਤੋ ਬਾਅਦ ਕੇਵਲ ਸਿੰਘ ਦੀ ਲਾਸ਼ ਬਾਹੱਦ ਰਕਬਾ ਪਿੰਡ ਲਾਛੜੂ ਖੁਰਦ ਥਾਣਾ ਘਨੌਰ ਘੱਗਰ ਦਰਿਆ ਵਿੱਚੋ ਮਿਲੀ ਅਤੇ ਲਾਸ਼ ਕੋਲੋ ਮਿਲੀ ਚੁੰਨੀ ਜੋ ਰੀਟਾ ਮਹੰਤ ਦੇ ਪਹਿਨੇ ਹੋਏ ਸੂਟ ਨਾਲ ਮੇਲ ਖਾਦੀ ਸੀ ਜੋ ਇਸ ਕਤਲ ਨੂੰ ਟਰੇਸ ਕਰਨ ਵਿੱਚ ਅਹਿਮ ਕੜੀ ਸਾਬਤ ਹੋਈ।ਮਿਤੀ 29,30-12-2016 ਦੀ ਦਰਮਿਆਨੀ ਰਾਤ ਨੂੰ ਰੀਟਾ ਮਹੰਤ, ਕਾਜਲ ਮਹੰਤ, ਜਸਪ੍ਰੀਤ ਸਿੰਘ ਉਰਫ ਜੱਸ ਵਗੈਰਾ ਨੇ ਕੇਵਲ ਸਿੰਘ ਦਾ ਗਲਾ ਘੋਟ ਕੇ ਕਤਲ ਕਰਕੇ ਪਿੰਡ ਲਾਛੜੂ ਖੁਰਦ ਲਾਸ਼ ਨੂੰ ਘੱਗਰ ਦਰਿਆ ਵਿੱਚ ਸੁੱਟ ਗਏ ਸਨ।ਕੇਵਲ ਸਿੰਘ ਨੂੰ ਮੁਸਕਾਨ ਦੀ ਜਨਮ ਦਿਨ ਦੀ ਪਾਰਟੀ ਵਿੱਚੋ ਰੀਟਾ ਮਹੰਤ ਕਰੀਬ 08.30 ਪੀ.ਐਮ ਤੇ ਮਿਤੀ 29.12.16 ਨੂੰ ਨਾਲ ਲੈ ਕੇ ਪਾਰਟੀ ਵਿੱਚੋ ਆ ਗਈ ਅਤੇ ਇਸਦਾ ਸਾਥੀ ਦੋਸੀਆਨ ਨਾਲ ਮਿਲ ਕੇ ਕਤਲ ਕਰਕੇ ਘੱਗਰ ਦਰਿਆ ਵਿੱਚ ਲਾਸ਼ ਸੁੱਟ ਦਿੱਤੀ ਲਾਸ਼ ਕੋਲੋ ਪੀਲੇ ਰੰਗ ਦੀ ਚੁੰਨੀ ਬਰਾਮਦ ਹੋਈ ਜੋ ਇਸ ਕਤਲ ਨੂੰ ਟਰੇਸ ਕਰਨ ਵਿੱਚ ਅਹਿਮ ਕੜੀ ਸਾਬਤ ਹੋਈ।ਜਿਸਤੇ ਪੁਲਿਸ ਨੇ ਰੀਟਾ ਮਹੰਤ ਦੀ ਤਲਾਸ ਸੁਰੂ ਕਰ ਦਿੱਤੀ ਜੋ ਮੁਜਫਰਨਗਰ ਸਾਇਡ ਜਾ ਕੇ ਰਹਿਣ ਲੱਗ ਪਈ। ਜਿਸਨੂੰ ਮਾਨਯੋਗ ਅਦਾਲਤ ਵੱਲੋ ਭਗੋੜਾ ਕਰਾਰ ਦਿੱਤਾ ਜਿਸਤੇ ਪੁਲਿਸ ਨੂੰ ਇਤਲਾਹ ਮਿਲਣ ਤੇ ਸਰਸਾਵਾ,ਸਹਾਰਨਪੁਰ ਤੋ ਮਿਤੀ 16.08.18 ਨੂੰ ਇੰਸਪੈਕਟਰ ਰਘਬੀਰ ਸਿੰਘ ਦੀ ਅਗਵਾਈ ਹੇਠ ਗ੍ਰਿਫਤਾਰ ਕਰ ਲਿਆ ਅਤੇ ਇਸ ਕੇਸ ਵਿੱਚ ਰੀਟਾ ਮਹੰਤ ਦੇ ਨਾਲ ਕਾਜਲ ਮਹੰਤ ਅਤੇ ਹੋਰ ਵਿਅਕਤੀਆ ਦੇ ਨਾਮ ਵੀ ਸਾਹਮਣੇ ਆਏ ਹਨ ਜਿਨਾ ਦੀ ਗ੍ਰਿਫਤਾਰੀ ਲਈ ਵੀ ਹਰ ਸਭੰਵ ਕੋਸਿਸ ਕੀਤੀ ਜਾ ਰਹੀ ਹੈ ਰੀਟਾ ਮਹੰਤ ਦੇ ਖਿਲਾਫ ਥਾਣਾ ਡਵੀਜਨ ਨੰਬਰ 4 (ਲਾਹੋਰੀ ਗੇਟ ਪਟਿਆਲਾ) ਵਿਖੇ ਮੁੱਕਦਮਾ ਨੰਬਰ 76 ਮਿਤੀ 27.07.18 ਅ/ਧ 420,467,468,471,120ਬੀ ਆਈ.ਪੀ.ਸੀ ਤਹਿਤ ਦਰਜ ਰਜਿਸਟਰ ਹੈ। ਜਿਸ ਵਿੱਚ ਵੀ ਦੋਸਣ ਰੀਟਾ ਮਹੰਤ ਵੀ ਲੋੜੀਦੀ ਹੈ ਥਾਣਾ ਘਨੌਰ ਵੱਲੋ ਰੀਟਾ ਮਹੰਤ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਨੰਬਰ 105 ਮਿਤੀ 30.12.16 ਅ/ਧ 302,201,120ਬੀ ਆਈ.ਪੀ.ਸੀ ਥਾਣਾ ਘਨੌਰ ਦੇ ਬਲਾਇੰਡ ਮਰਡਰ ਨੂੰ ਟਰੇਸ ਕੀਤਾ ਹੈ ਜੋ ਇਹ ਕੇਸ ਨੂੰ ਹੱਲ ਕਰਨ ਲਈ ਥਾਣਾ ਘਨੌਰ ਪੁਲਿਸ ਰੀਟਾ ਮਹੰਤ ਨੂੰ ਗ੍ਰਿਫਤਾਰ ਕਰਨ ਦੀ ਕੋਸਿਸ ਵਿੱਚ ਲੱਗੀ ਹੋਈ ਸੀ ਕਿਉਕਿ ਰੀਟਾ ਮਹੰਤ ਕਿੰਨਰ ਸ੍ਰੇਣੀ ਨਾਲ ਸਬੰਧਤ ਹੈ ਜੋ ਵਧਾਈਆ ਮੰਗਣ ਕਾਰਨ ਬਾਹਰ ਹੀ ਘੁੰਮਦੇ ਰਹਿੰਦੇ ਹਨ।ਜੋ ਕੇਵਲ ਸਿੰਘ ਦਾ ਕਤਲ ਕਾਜਲ ਮਹੰਤ ਅਤੇ ਰੀਟਾ ਮਹੰਤ ਨੇ ਬਾਕੀ ਦੋਸੀਆਨ ਨਾਲ ਮਿਲ ਕੇ ਕੀਤਾ ਹੈ ਕਿਉਕਿ ਕੇਵਲ ਸਿੰਘ ਦੀ ਹਮਦਰਦੀ ਗੇਅ ਗਰੁੱਪ ਨਾਲ ਸੀ ਜੋ ਰੀਟਾ ਮਹੰਤ ਅਤੇ ਕਾਜਲ ਮਹੰਤ ਤੋ ਵਧਾਈਆ ਲਈ ਗੇਅ ਗਰੁੱਪ ਲਈ ਏਰੀਆ ਦੀ ਮੰਗ ਕਰਦਾ ਸੀ ਰੀਟਾ ਮਹੰਤ ਦੇ ਨਾਲ ਕੇਵਲ ਸਿੰਘ ਵਧਾਈਆ ਮੰਗਣ ਜਾਦਾ ਸੀ ਜਿਸਨੇ ਕੇਵਲ ਸਿੰਘ ਨੂੰ ਚੇਲਾ ਬਣਾਇਆ ਹੋਇਆ ਸੀ।ਬਾਕੀ ਦੋਸੀਆਨ ਦੀ ਗ੍ਰਿਫਤਾਰ ਲਈ ਹਰ ਸਭੰਵ ਕੋਸਿਸ ਕੀਤੀ ਜਾ ਰਹੀ ਹੈ।

Send this to a friend