ਇਸਲਾਮਾਬਾਦ- ਇਮਰਾਨ ਖ਼ਾਨ ਦੇ ਸਹੁੰ ਚੁਕ ਸਮਾਗਮ ’ਚ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇ ਇਕ ਦੂਜੇ ਨੂੰ ਜਫੀ ਪਾਈ ਅਤੇ ਹਥ ਵੀ ਮਿਲਾਏ।ਸਹੁੰ ਚੁਕ ਸਮਾਗਮ ਮਗਰੋਂ ਇਕ ਪ੍ਰੈਸ ਕਾਰਫਰੰਸ ਨੂੰ ਸੰਬੋਧਨ ਕਰਦਿਆਂ ਨਵਤੋਜ ਸਿੰਘ ਸਿਧੂ ਨੇ ਕਿਹਾ ਕਿ ਉਹ ਹਿੰਦੁਸਤਾਨ ਤੋਂ ਇਕ ਮੁਹਬਤ ਦਾ ਪੈਗ਼ਾਮ ਲਿਆਏ ਹਨ। ਉਨ੍ਹਾਂ ਕਿਹਾ ਕਿ ਜਿੰਨੀ ਮੁਹਬਤ ਉਹ ਲੈ ਕੇ ਆਏ ਹਨ, ਉਸ ਤੋਂ 100 ਗੁਣਾਂ ਵਧ ਉਹ ਵਾਪਸ ਲੈ ਕੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਦੋਹਾਂ ਪੰਜਾਬਾਂ ਦੀ ਸਰਹਦ ਨੂੰ ਖੋਲ੍ਹ ਦਿਤਾ ਜਾਵੇ ਤਾਂ 60 ਸਾਲਾਂ ਦੀ ਤਰਕੀ ਕੁਝ ਸਾਲਾਂ ‘ਚ ਹੀ ਪੂਰੀ ਹੋ ਜਾਵੇਗੀ। ਸਿਧੂ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਪਾਕਿਸਤਾਨ ਦੀ ਤਸਵੀਰ ਬਦਲਣ ਦੀ ਸਮਰਥਾ ਰਖਦੇ ਹਨ।