ਸੰਪਾਦਕ ਦੇ ਨਾਂ ਪੱਤਰ

ਪਿਆਰੇ ਬਲਜੀਤ ਸਿੰਘ ਬਰਾੜ ਜੀ,
ਅੱਜ ਦੇ ਪੰਜਾਬ ਟਾਇਮਜ਼ ਦੇ ਪਰਚੇ ਵਿਚ ਤੁਹਾਡੇ ਵੱਲੋਂ ਲਿਖੀ ਸੰਪਾਦਕੀ ਮੁਲਾਜ਼ਮਾਂ ਦੀ ਹੱਕੀ ਮੰਗਾਂ ਦਾ ਸਮਰਥਨ ਕਰਦੀ ਹੈ। ਚੰਗੀ ਗੱਲ ਹੈ ਪਰ ਕੋਟ-ਪਸਾਰਾ ਕਿਸੇ ਸਮੱਸਿਆ ਦਾ ਹੱਲ ਨਹੀਂ। ਮਹਿੰਗਾਈ ਵਧਦੀ ਹੈ ਅਸੀਂ ਮੰਗ ਕਰਦੇ ਹਾਂ ਮਹਿੰਗਾਈ ਦਰ ਅਨੁਸਾਰ ਡੀ.ਏ. ਦੀ ਕਿਸ਼ਤ ਵਧਾਉ। ਇਹ ਸਮਾਂ ਟਪਾਉ ਹੱਲ ਹੈ ਪੱਕਾ ਹੱਲ ਤਾਂ ਚੋਰ ਬਾਜ਼ਾਰੀ, ਜਮਾਂਖੋਰੀ, ਐਫ.ਡੀ.ਆਈ ਆਦਿ ਨੂੰ ਖਤਮ ਕਰਨ ਵਿਚ ਹੈ। ਸਾਡੇ ਸਤਿਕਾਰਤ ਮੁਲਾਜ਼ਮ ਡੀ.ਏ. ਦੀ ਕਿਸ਼ਤ ਵਧਾਉ ਲਈ ਤਾਂ ਹੜਤਾਲ ਕਰਨਗੇ, ਧਰਨੇ ਦੇਣਗੇ, ਭੁੱਖ ਹੜਤਾਲ ਕਰਨਗੇ, ਨਾਹਰੇ ਜਲੂਸ ਕੱਢਣਗੇ ਪਰ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਕੋਈ ਰੋਲਾ ਜਾਂ ਹੜਤਾਲ ਏਸ ਲਈ ਕੀਤੀ ਹੋਵੇ ਕਿ ਮਹਿੰਗਾਈ ਘਟਾਓ, ਚੋਰ ਬਜ਼ਾਰੀ ਬੰਦ ਕਰੋ, ਜਮਾਂ ਖੋਰੀ ਬੰਦ ਕਰੋ, ਬਦੇਸ਼ੀ ਕੰਪਨੀਆਂ ਦੇਸ਼ ਵਿਚੋਂ ਬਾਹਰ ਕੱਢੋ ਕਿਉਂ?ਮੁਲਾਜ਼ਮਾਂ ਨੂੰ ਅੱਜ ਦੇ ਅਖਬਾਰ ਵਿੱਚ ਹੀ ਛਪੀ ਗੁਰਮੇਲ ਸੰਗਤਪੁਰਾ ਦੀ ਲਿਖੀ ਅਤੇ ਪਰਨੀਤ ਬਰਾੜ ਦੀ ਪੇਸ਼ ਕੀਤੀ ਹੋਈ ‘ਵੋਟਾਂ ਮੰਗਾਂਗੇ ਲੋਕਾਂ ਤੋਂ’ ਪੜਨੀ ਚਾਹੀਦੀ ਹੈ। ਚੋਣਾਂ ਜਿੱਤਣ ਲਈ ਭਾਈ ਮਿੰਦਾ ਅਤੇ ਭਾਈ ਸ਼ਿੰਦਾ ਜੋ ਸਾਜ਼ਸ਼ੀ ਕਾਨਾਫੂਸੀ ਕਰਦੇ ਹਨ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਪਰ ਕੀ ਉਨ੍ਹਾਂ ਕੋਲ ਹਿਸਾਬ-ਕਿਤਾਬ ਲਾਉਣ ਤੋਂ ਬਿਨਾਂ, ਅਜਹਿਆਂ ਲੋਕ ਸੱਚ ਨੂੰ ਪਰਵਾਈਆਂ ਰਚਨਾਵਾਂ ਪੜਨ ਦੀ ਫੁਰਸਤ ਹੈ? ਮੇਰਾ ਯਕੀਨ ਹੈ, ਨਹੀਂ ਹੈ। ਇਹੀ ਸਾਡਾ ਦੁਖਾਂਤ ਹੈ।
-ਤੇਜਵੰਤ ਮਾਨ
ਸੰਗਰੂਰ

Send this to a friend