ਖਰੜ, 16 ਜੁਲਾਈ (ਜਗਮੋਹਨ ਸਿੰਘ ਸਰਾਓ)-ਸਵੇਰੇ ਤਕਰੀਬਨ 7.30 ਵਜੇ ਜਦ ਇੰਡਸ ਵੈਲੀ ਸਕੂਲ ਦੀ ਬਸ ਮਾਮੁਪੁਰ ਤੋਂ ਸਕੂਲ ਦੇ ਬੱਚੇ ਲੈ ਕੇ ਵਾਪਿਸ ਆ ਰਹੀ ਸੀ।ਬੈਕ ਕਰਦੇ ਸਮੇ ਜੀ.ਟੀ.ਰੋਡ ਨੂੰ ਚੜਨ ਲੱਗਾ ਤਾਂ ਖਰੜ ਵੱਲੋਂ ਲਿਬੜਾ ਵਾਲਿਆਂ ਦੀ ਬਸ ਬੜੀ ਤੇਜ ਆ ਰਹੀ ਸੀ।

ਉਸ ਨਾਲ ਟੱਕਰ ਹੋ ਗਈ।ਬਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਉਹ ਦੂਜੇ ਪਾਸੇ ਥੱਲੇ ਉਤਰ ਗਈ ਅਤੇ ਦਰਖਤ ਨਾਲ ਜਾ ਟਕਰਾਈ ਅਤੇ ਨਾਲ ਹੀ ਇਕ ਸਵਿਫਟ ਕਾਰ ਨੂੰ ਟੱਕਰ ਮਾਰਦੇ ਹੋਏ ਸਕੂਲ ਬਸ ਵਿੱਚ ਜਾ ਵੱਜੀ। ਸਕੂਲ ਬੱਸ ਵਿੱਚ 1 ਡਰਾਇਵਰ ਅਤੇ 5 ਬੱਚੇ ਸਵਾਰ ਸਨ। ਡਰਾਇਵਰ ਹਰਿੰਦਰ ਸਿੰਘ ਪੁਤਰ ਸ੍ਰੀ ਕੁਲਦੀਪ ਸਿੰਘ ਅਤੇ 1 ਬੱਚੇ ਮਹਿਕਵੀਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।ਹਰਪ੍ਰੀਤ ਸਿੰਘ ਅਤੇ ਅਮਰਪ੍ਰੀਤ ਸਿੰਘ ਜੋ ਕਿ 2 ਭਰਾ ਸਨ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।ਇੰਦਰਵੀਰ ਸਿੰਘ ਨੂੰ 32 ਸੈਕਟਰ ਐਮਰਜੈਂਸੀ ਰੈਫਰ ਕਰ ਦਿੱਤਾ।ਇਕਬਾਲਪ੍ਰੀਤ ਨੂੰ ਵੀ ਦਵਾਈਆਂ ਦੇ ਕੇ ਘਰ ਭੇਜ ਦਿੱਤਾ ਗਿਆ। ਇਹ ਸਾਰੇ ਬੱਚੇ ਵੱਖ-ਵੱਖ ਕਲਾਸਾਂ ਵਿੱਚ ਪੜ੍ਹਦੇ ਸਨ। ਮਹਿਕਵੀਰ ਸਿੰਘ ਦਸਵੀਂ ਕਾਲਸ, ਹਰਪ੍ਰੀਤ ਸਿੰਘ 7ਵੀਂ ਕਲਾਸ, ਅਮਰਪ੍ਰੀਤ ਸਿੰਘ 5ਵੀਂ ਕਲਾਸ, ਇਕਬਾਲਪ੍ਰੀਤ ਸਿੰਘ 9ਵੀਂ ਕਲਾਸ ਅਤੇ ਇੰਦਰਵੀਰ ਸਿੰਘ ਪਹਿਲੀ ਕਲਾਸ ਵਿੱਚ ਪੜਦੇ ਸਨ। ਲਿਬੜਾ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ। ਖਬਰ ਮਿਲਦੇ ਹੀ ਸਕੂਲ ਦੇ ਪ੍ਰਿੰਸੀਪਲ ਘਟਨਾ ਸਥਾਨ ‘ਤੇ ਪੁੱਜ ਗਏ। ਉਨ੍ਹਾਂ ਨੂੰ ਇਹ ਸਬ ਦੇਖ ਕੇ ਬਹੁਤ ਸਦਮਾ ਲੱਗਾ।ਪਿੰਡ ਦੇ ਲੋਕਾਂ ਨੂੰ ਐਕਸੀਡੈਂਟ ਦਾ ਪਤਾ ਲਗਦੇ ਹੀ ਮੌਕੇ ‘ਤੇ ਪਹੁੰਚ ਗਏ। ਘੜੂਆਂ ਦੇ ਹਸਪਤਾਲ ਵਿਖੇ ਕੰਮ ਕਰਦੇ ਦਰਸ਼ਨ ਸਿੰਘ ਖਰੜ ਤੋਂ ਘੜੂਆਂ ਜਾ ਰਹੇ ਸੀ ਤਾਂ ਉਨ੍ਹਾਂ ਨੇ ਮਾਮੁਪੁਰ ਰੋਡ ‘ਤੇ ਜਾਮ ਲੱਗਾ ਦੇਖਿਆ ਤਾਂ ਉਨ੍ਹਾਂ ਨੇ ਐਂਬੂਲੰਸ ਤੇ ਪੁਲਿਸ ਨੂੰ ਫੋਨ ਕੀਤਾ। ਟਰੈਫਿਕ ਪੁਲਿਸ ਦੇ ਇੰਚਾਰਜ ਮੌਕੇ ‘ਤੇ ਆ ਗਏ ਅਤੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਅਤੇ ਦੋਨੋ ਬੱਸਾਂ ਹਟਾਇਆ ਅਤੇ ਥਾਣੇ ਲੈ ਗਏ।
ਪ੍ਰਾਈਵੇਟ ਬੱਸ ਤੇ ਸਕੁਲ ਵੈਨ ਵਿਚਾਲੇ ਟੱਕਰ : ਡਰਾਈਵਰ ਅਤੇ ਬੱਚੇ ਦੀ ਮੌਤ



