April 28, 2026 3:25 am

ਆਮ ਆਦਮੀ ਪਾਰਟੀ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ| ਪਾਰਟੀ ਛੱਡਣ ਦੇ ਪਿੱਛੇ ਉਨ੍ਹਾਂ ਨੇ ਨਿੱਜੀ ਕਾਰਨ ਦੱਸਿਆ ਹੈ| ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਰਾਜਨੀਤੀ ਛੱਡ ਸਕਦੇ ਹਨ| ਆਮ ਆਦਮੀ ਪਾਰਟੀ ਤੋਂ ਪਿਛਲੇ ਚਾਰ ਸਾਲਾਂ ਤੋਂ ਜੁੜੇ ਆਸ਼ੂਤੋਸ਼ ਵੱਲੋਂ ਪਾਰਟੀ ਛੱਡਣ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਉਹ ਆਪ ਦੇ ਵੱਲੋਂ ਰਾਜਸਭਾ ਨਾ ਭੇਜੇ ਜਾਣ ਦੇ ਕਾਰਨ ਨਿਰਾਸ਼ ਸਨ| ਆਸ਼ੂਤੋਸ਼ ਪਾਰਟੀ ਦੇ ਸੀਨੀਅਰ ਨੇਤਾਵਾਂ ਵਿੱਚੋਂ ਇਕ ਹਨ| ਉਹ 2014 ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਸਨ| 2014 ਵਿੱਚ ਚਾਂਦਨੀ ਚੌਕ ਤੋਂ ਆਪ ਦੀ ਟਿਕਟ ਉਤੇ ਲੋਕਸਭਾ ਚੋਣਾਂ ਵੀ ਲੜੀਆਂ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ| ਆਮ ਆਦਮੀ ਪਾਰਟੀ ਦੇ ਅੰਦਰ ਚੱਲ ਰਹੀ ਲੜਾਈ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ|

Send this to a friend