ਜੀਤਮਹਿੰਦਰ ਸਿੱਧੂ ਦੀ ਅਗਵਾਈ ਵਿੱਚ ਇੱਕ ਪਲੇਟਫਾਰਮ ’ਤੇ ਦਿਖਾਈ ਦਿੱਤੇ ਸਾਰੇ ਅਕਾਲੀ
ਤਲਵੰਡੀ ਸਾਬੋ, 11 ਮਾਰਚ (ਰਣਜੀਤ ਸਿੰਘ ਰਾਜੂ) ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਅੱਜ ਲੋਕ ਸਭਾ ਹਲਕੇ ਅਧੀਨ ਆਂਉਦੇ ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦਿਆਂ ਤੇ ਆਗੂਆਂ ਦੀ ਹਾਜਿਰੀ ਵਿੱਚ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦਾ ਆਗਾਜ ਕੀਤਾ ਉ¤ਥੇ ਬੀਤੇ ਦਿਨ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਪਦ ਤੋਂ ਅਸਤੀਫਾ ਦੇਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਤਖਤ ਸਾਹਿਬ ਮੱਥਾ ਟੇਕਿਆ।ਉਨ੍ਹਾਂ ਦੀ ਅਗਵਾਈ ਵਿੱਚ ਹੋਏ ਇਕੱਠ ਮੌਕੇ ਅੱਜ ਪਹਿਲੀ ਵਾਰ ਹਲਕੇ ਦੇ ਸਾਰੇ ਅਕਾਲੀ ਧੜੇ ਇੱਕ ਪਲੇਟਫਾਰਮ ਤੇ ਖੜੇ ਨਜਰ ਆਏ।ਅੱਜ ਜੀਤਮਹਿੰਦਰ ਸਿੱਧੂ
ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਹਿ ਚੁੱਕੇ ਬਲਵੀਰ ਸਿੰਘ ਸਿੱਧੂ ਦੀ ਰਿਹਾਇਸ਼ ਵਿਖੇ ਪੁੱਜੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਨੇ ਜੀਤਮਹਿੰਦਰ ਸਿੱਧੂ ਦੀ ਅਗਵਾਈ ਵਿੱਚ ਚੱਲਣ ਦਾ ਪ੍ਰਣ ਲੈਂਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਅਤੇ ਜੀਤਮਹਿੰਦਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਲੀਡ ਦੁਆਉਣ ਦਾ ਪ੍ਰਣ ਲਿਆ।ਜੀਤਮਹਿੰਦਰ ਨੇ ਆਪਣੇ ਸੰਬੋਧਨ ਦੌਰਾਨ ਅਕਾਲੀ ਵਰਕਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਸਾਰੇ ਆਗੂਆਂ ਤੇ ਪਿੰਡਾਂ ਦੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ।ਸਾਬਕਾ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਨੇ ਜੀਤਮਹਿੰਦਰ ਨੂੰ ਸਿਰੋਪਾਉ ਤੇ ਸ਼੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।ਲੋਕਾਂ ਦੇ ਇਕੱਠ ਨੂੰ ਮੋਹਣ ਸਿੰਘ ਬੰਗੀ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ,ਦਿਆਲ ਸੋਢੀ ਐਗਕੈਜਟਿਵ ਮੈਂਬਰ ਭਾਜਪਾ ਪੰਜਾਬ ਨੇ ਵੀ ਸੰਬੋਧਨ ਕੀਤਾ।
ਉ¤ਧਰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੀ ਹਜਾਰਾਂ ਦੀ ਗਿਣਤੀ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਬੀਤੇ ਦਿਨ ਸ਼ਾਮਿਲ ਹੋਏ ਆਗੂਆਂ ਤੇ ਵਰਕਰਾਂ ਦੇ ਨਾਲ ਨਾਲ ਅਕਾਲੀ ਵਰਕਰਾਂ ਨੇ ਜੀਤਮਹਿੰਦਰ ਸਿੰਘ ਸਿੱਧੂ ਦਾ ਜੋਰਦਾਰ ਸਵਾਗਤ ਕੀਤਾ।ਸਿੱਧੂ ਨੇ ਗੁਰਦੁਆਰਾ ਬੁੰਗਾ ਮਸਤੂਆਣਾ ਵੀ ਮੱਥਾ ਟੇਕਿਆ ਜਿੱਥੇ ਮੁੱਖ ਸੇਵਾਦਾਰ ਬਾਬਾ ਛੋਟਾ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।ਤਖਤ ਸਾਹਿਬ ਤੇ ਅੱਜ ਪਹਿਲੀ ਵਾਰ ਅਕਾਲੀ ਦਲ ਦੇ ਸਾਰੇ ਧੜੇ ਜਿਨ੍ਹਾ ਵਿੱਚ ਸਾਬਕਾ ਹਲਕਾ ਇੰਚਾਰਜ ਅਮਰਜੀਤ ਸਿੰਘ ਖਾਨ੍ਹਾ,ਸਾਬਕਾ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੁੂ ਅਤੇ ਯੂਥ ਅਕਾਲੀ ਦਲ ਦੇ ਕੌਮੀ ਜਨ:ਸਕੱ: ਤੇ ਖਜਾਨਚੀ ਰਵੀਪ੍ਰੀਤ ਸਿੰਘ ਸਿੱਧੂ ਦੇ ਗਰੁੱਪ ਇਕੱਜੁਟ ਦਿਖਾਈ ਦਿੱਤੇ।ਇਸ ਮੌਕੇ ਲੋਕ ਸਭਾ ਹਲਕਾ ਬਠਿੰਡਾ ਅਧੀਨ ਆਂਉਦੇ ਸਾਰੇ ਹਲਕਿਆਂ ਦੇ ਅਕਾਲੀ ਆਗੂ ਤਖਤ ਸਾਹਿਬ ਪੁੱਜੇ ਜਿੰਨ੍ਹਾਂ ਵਿੱਚ ਮੌੜ ਹਲਕੇ ਦੇ ਵਿਧਾਇਕ ਤੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ,ਦਰਸ਼ਨ ਸਿੰਘ ਕੋਟਫੱਤਾ ਵਿਧਾਇਕ ਬਠਿੰਡਾ ਦਿਹਾਤੀ,ਸਰਦੂਲਗੜ ਤੋਂ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਰਾਜ ਸਿੰਘ ਭੂੰਦੜ,ਪ੍ਰੇਮ ਮਿੱਤਲ ਵਿਧਾਇਕ ਮਾਨਸਾ ਆਦਿ ਸ਼ਾਮਿਲ ਸਨ।ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਖਤ ਸਾਹਿਬ ਪੁੱਜ ਕੇ ਅਰਦਾਸ ਕਰਵਾਈ ਅਤੇ ਆਪਣੀ ਚੋਣ ਮੁਹਿੰਮ ਦਾ ਆਗਾਜ ਕਰ ਦਿੱਤਾ।ਤਖਤ ਸਾਹਿਬ ਦੇ ਮੈਨੇਜਰ ਭਾਈ ਜਗਪਾਲ ਸਿੰਘ ਨੇ ਬੀਬਾ ਬਾਦਲ ਅਤੇ ਜੀਤਮਹਿੰਦਰ ਸਿੰਘ ਸਮੇਤ ਸਾਰੇ ਆਗੂਆਂ ਨੂੰ ਸਿਰੋਪਾਉ ਬਖਸ਼ਿਸ ਕੀਤੇ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਮਨਪ੍ਰੀਤ ਨੇ ਸ਼ਹੀਦ ਭਗਤ ਸਿੰਘ ਦੀ ਮਿੱਟੀ ਦੀ ਸਹੁੰ ਚੁੱਕ ਕੇ ਹੁਣ ਕਾਂਗਰਸ ਨਾਲ ਸਮਝੌਤਾ ਕਰਕੇ ਪੰਜਾਬ ਦੇ ਸਮੂਹ ਲੋਕਾਂ ਨਾਲ ਗੱਦਾਰੀ ਕੀਤੀ ਹੈ।ਉਨ੍ਹਾਂ ਜੀਤਮਹਿੰਦਰ ਦੀ ਸ਼ਮੂਲੀਅਤ ਨੂੰ ਹਲਕਾ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਲਈ ਸ਼ੁਭ ਸ਼ਗਨ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਲੋਕ ਸਭਾ ਚੋਣਾ ਵਿੱਚ ਫਾਇਦਾ ਮਿਲੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸਿੱਧੂ ਰਿਟਾ.ਆਈ.ਏ.ਐ¤ਸ,ਬਲਵੀਰ ਸਿੰਘ ਸਿੱਧੁੂ ਸੀਨ:ਅਕਾਲੀ ਆਗੂ,ਮੋਹਣ ਸਿੰਘ ਬੰਗੀ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ,ਸੁਖਮਨ ਸਿੱਧੂ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ,ਰਵੀਪ੍ਰੀਤ ਸਿੱਧੂੁ ਵੱਲੋਂ ਰਿੰਕੂ ਗੋਇਲ ਨਿੱਜੀ ਸਹਇਕ,ਜਥੇਦਾਰ ਗੁਰਤੇਜ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਬਾਬੂ ਸਿੰਘ ਮਾਨ,ਗੁਰਤਿੰਦਰ ਸਿੰਘ ਰਿੰਪੀ ਪ੍ਰਧਾਨ ਨਗਰ ਪੰਚਾਇਤ,ਜਸਵਿੰਦਰ ਸਿੱਧੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਲਵੰਡੀ,ਗੁਰਜੀਤ ਕੋਟਬਖਤੂ ਸਰਕਲ ਪ੍ਰਧਾਨ ਰਾਮਾਂ,ਜਗਦੀਸ਼ ਰਾਏ ਮੰਡਲ ਪ੍ਰਧਾਨ ਭਾਜਪਾ,ਸੁਖਬੀਰ ਚੱਠਾ ਕੌਮੀ ਸਕੱਤਰ ਯੂਥ ਅਕਾਲੀ ਦਲ,ਮਨਜੀਤ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ,ਗਿਆਨੀ ਨਛੱਤਰ ਸਿੰਘ ਜਗ੍ਹਾ ਸੀਨ:ਅਕਾਲੀ ਆਗੂ,ਨਵਦੀਪ ਸਿੰਘ ਭਾਈ ਬਖਤੌਰ,ਮਨਜੀਤ ਲਾਲੇਆਣਾ ਯੂਥ ਅਕਾਲੀ ਆਗੂ,ਹਰਦੇਵ ਸਰਪੰਚ ਨੰਗਲਾ,ਰੁਪਿੰਦਰ ਭਿੰਡੀ,ਹੈਪੀ ਸਰਪੰਚ ਬੰਗੀ,ਰਣਜੀਤ ਮਲਕਾਣਾ ਕੌਂਸਲਰ,ਬੀਬੀ ਸੁਖਜਿੰਦਰ ਕੌਰ ਮੀਤ ਪ੍ਰਧਾਨ ਨਗਰ ਪੰਚਾਇਤ,ਹੈਪੀ ਸੰਧੂ,ਬਲਵੰਤ ਲੇਲੇਵਾਲਾ ਸੌਦਾਗਰ ਲੇਲੇਵਾਲਾ,ਭੋਲਾ ਕਲਾਲਵਾਲਾ,ਮੋਤੀ ਭਾਗੀਵਾਂਦਰ ਆਦਿ ਆਗੂ ਹਾਜਿਰ ਸਨ।