April 27, 2026 10:27 pm

18 ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁਕਣਗੇ ਇਮਰਾਨ ਖਾਨ

ਇਸਲਾਮਾਬਾਦ, 10 ਅਗਸਤ (ਪੀ.ਟੀ.)- 18 ਅਗਸਤ ਨੂੰ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣਗੇ। ਇਹ ਜਾਣਕਾਰੀ ਪੀ.ਟੀ.ਆਈ. ਦੇ ਸੈਨੇਟਰ ਫੇਜ਼ਲ ਜਾਵੇਦ ਖਾਨ ਨੇ ਟਵੀਟ ਕਰ ਕੇ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨਾਂ ਬਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕ ਸਮਾਰੋਹ ਵਿਚ ਹਿਸਾ ਲੈਣ ਲਈ ਭਾਰਤੀ ਖਿਡਾਰੀ ਕਪਿਲ ਦੇਵ, ਨਵਜੋਤ ਸਿੰਘ ਸਿਧੂ ਅਤੇ ਸੁਨੀਲ ਗਾਵਸਕਰ ਨੂੰ ਸਦਾ ਦਿਤਾ ਗਿਆ ਹੈ।

Send this to a friend