ਨਵੀਂ ਦਿੱਲੀ- ਰਾਜ ਸਭਾ ਦੇ ਉਪ-ਚੇਅਰਮੈਨ ਦੀ ਚੋਣ ‘ਚ ਜੇਤੂ ਰਹੇ ਹਰਿਵੰਸ਼ ਨਾਰਾਇਣ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਸੀਟ ‘ਤੇ ਜਾ ਕੇ ਵਧਾਈ ਦਿਤੀ। ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ, ‘‘ਹਰਿਵੰਸ਼ ਜੀ ਕਲਮ ਦੇ ਵਡੇ ਧਨੀ ਹਨ। ਹਰਿਵੰਸ਼ ਜੀ ਚੰਦਰਸ਼ੇਖਰ ਜੀ ਦੇ ਚਹੇਤੇ ਹਨ।ਜਿਸ ਭੂਮੀ (ਬਲੀਆ) ਤੋਂ ਆਏ ਹਨ, ਆਜ਼ਾਦੀ ਦੀ ਲੜਾਈ ‘ਚ ਉਸ ਦੀ ਬਹੁਤ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਭ ਕੁਝ ਹਰਿ ਦੇ ਭਰੋਸੇ ਹੈ।‘‘ ਇਸ ਨਾਲ ਹੀ ਰਾਜ ਸਭਾ ‘ਚ ਵਿਰੋਧੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਆਪਣੇ ਸੰਬੋਧਨ ‘ਚ ਹਰਿਵੰਸ਼ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ‘‘ਅਸੀਂ ਉਨ੍ਹਾਂ ਦੇ ਨਾਲ ਹਾਂ।ਹਰਿਵੰਸ਼ ਜੀ ਪਹਿਲਾਂ ਐੈਨ.ਡੀ.ਏ. ਦੇ ਉਮੀਦਵਾਰ ਸਨ, ਪਰ ਚੋਣ ਜਿਤਣ ਅਤੇ ਉਪ ਚੇਅਰਮੈਨ ਬਣਨ ਤੋਂ ਬਾਅਦ ਇਹ ਪੂਰੇ ਸਦਨ ਦੇ ਹੋ ਗਏ ਹਨ। ਕਿਸੇ ਇਕ ਪਾਰਟੀ ਦੇ ਨਹੀਂ ਹਨ।’’