ਨਿਤਿਸ਼ ਕੁਮਾਰ ਵੱਲੋਂ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਸ਼ੈਲਟਰ ਹੋਮਾਂ ਦੀ ਜਾਂਚ ਦੇ ਹੁਕਮ
ਪਟਨਾ 6 ਅਗਸਤ- ਮੁਜ਼ੱਫਰਨਗਰ ਦੇ ਸ਼ੈਲਟਰ ਹੋਮ ਦੇ ਮੁੱਦੇ ’ਤੇ ਅੱਜ ਲੋਕ ਸਭਾ ਵਿੱਚ ਭਾਰੀ ਹੰਗਾਮਾ ਹੋਇਆ। ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਸ੍ਰੀ ਜੈਪ੍ਰਕਾਸ਼ ਨਰਾਇਣ ਯਾਦਵ ਨੇ ਮਾਮਲੇ ਨੂੰ ਚੁੱਕਦਿਆਂ ਦੋਸ਼ ਲਾਇਆ ਕਿ ਬੱਚੀਆਂ ਨਾਲ ਖਿਡੋਣਿਆਂ ਵਾਂਗ ਖੇਡਿਆ ਗਿਆ। ਉਨ੍ਹਾਂ ਸੂਬਾ ਸਰਕਾਰ ’ਤੇ ਸਿੱਧੇ-ਸਿੱਧੇ ਸ਼ਾਮਿਲ ਹੋਣ ਦਾ ਦੋਸ਼ ਅਤੇ ਸਬੂਤਾਂ ਨਾਲ ਛੇੜ-ਛਾੜ ਹੋਣ ਦਾ ਦੋਸ਼ ਵੀ ਲਾਇਆ, ਜਿਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਨੂੰ ਕੁਝ ਦੇਰ ਲਈ ਮੁਲਤਵੀ ਕੀਤਾ ਗਿਆ। ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਸੂਬੇ ਦੇ ਸਾਰੇ ਸ਼ੈਲਟਰ ਹੋਮਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵਿਰੋਧੀ ਧਿਰ ਇਸ ਮੁਦੇ ‘ਤੇ ਨਿਤਿਸ਼ ਸਰਕਾਰ ’ਤੇ ਲਗਾਤਾਰ ਨਿਸ਼ਾਨੇ ਵਿੰਨ੍ਹ ਰਹੀ ਹੈ।ਜ਼ਿਕਰਯੋਗ ਹੈ ਕਿ ਮੀਡੀਆ ‘ਚ ਵੀ ਨਿਤਿਸ਼ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਕਿ ਇੰਨੇ ਦਿਨਾਂ ਤੋਂ ਬਿਹਾਰ ਦੇ ਮੁਜ਼ਫਰਪੁਰ ਜਬਰ-ਜ਼ਨਾਹ ਕਾਰਨ ਬਚੀਆਂ ਨਾਲ ਘਿਨਾਉਣਾ ਕੰਮ ਹੁੰਦਾ ਰਿਹਾ ਪਰ ਸਰਕਾਰ ਨੂੰ ਇਸ ਦੀ ਜਾਣਕਾਰੀ ਨਹੀਂ ਮਿਲੀ। ਮੁਖ ਮੰਤਰੀ ਨਿਤਿਸ਼ ਕੁਮਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ‘ਚ ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਐਤਵਾਰ ਨੂੰ ਬਿਹਾਰ ਦੇ ਮੁਖ ਮੰਤਰੀ ਨਿਤਿਸ਼ ਕੁਮਾਰ ਨੇ ਮੁਜ਼ਫਰਪੁਰ ਕਾਂਡ ‘ਤੇ ਇਕ ਵਾਰ ਫਿਰ ਤੋਂ ਆਪਣੀ ਗਲ ਕਹੀ ਕਿ ਜੋ ਗੜਬੜ ਕਰੇਗਾ ਉਹ ਅੰਦਰ ਜਾਵੇਗਾ ਅਤੇ ਉਸ ਨੂੰ ਬਚਾਉਣ ਵਾਲਾ ਵੀ ਨਹੀਂ ਬਚੇਗਾ, ਉਹ ਵੀ ਅੰਦਰ ਜਾਵੇਗਾ। ਪਟਨਾ ‘ਚ ਇਕ ਸਮਾਗਮ ਦੌਰਾਨ ਮੀਡੀਆ ਨੂੰ ਨਿਤਿਸ਼ ਕੁਮਾਰ ਨੇ ਕਿਹਾ, ‘ਜ਼ਰਾ ਸਾਕਾਰਾਤਮਕ ਫੀਡ ‘ਤੇ ਵੀ ਤੁਸੀਂ ਲੋਕ ਕਿਰਪਾ ਕਰਕੇ ਦੇਖ ਲਓ। ਜੋ ਗੜਬੜ ਕਰੇਗਾ, ਉਹ ਅੰਦਰ ਜਾਵੇਗਾ ਅਤੇ ਉਸ ਨੂੰ ਬਚਾਉਣ ਵਾਲਾ ਵੀ ਨਹੀਂ ਬਚੇਗਾ, ਉਹ ਵੀ ਅੰਦਰ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀ ਕਿਸੇ ਨੂੰ ਬਖਸ਼ਦੇ ਨਹੀਂ ਹਾਂ। ਅਜ ਤਕ ਨਹੀਂ ਕੀਤਾ ਹੈ ਕੋਈ ਸਮਝੌਤਾ। ਕਿਨ੍ਹਾਂ-ਕਿਨ੍ਹਾਂ ਲੋਕਾਂ ਤੋਂ ਗਾਲਾਂ ਕਢਵਾ ਰਹੇ ਹੋ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਮੁਜ਼ਫਰਪੁਰ ਜਬਰ-ਜ਼ਨਾਹ ਕਾਂਡ ‘ਤੇ ਨਿਤਿਸ਼ ਕੁਮਾਰ ਨੇ ਪਹਿਲੀ ਵਾਰ ਚੁਪੀ ਤੋੜੀ ਅਤੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਸ਼ਰਮਸਾਰ ਹੋ ਗਏ। ਸੀ. ਬੀ. ਆਈ. ਜਾਂਚ ਕਰ ਰਹੀ ਹੈ। ਹਾਈਕੋਰਟ ਇਸ ਦੀ ਮਾਨੀਟਰਿੰਗ ਕਰੇ। ਜ਼ਿਕਰਯੋਗ ਹੈ ਕਿ ਮੁਜ਼ਫਰਪੁਰ ਜਬਰ-ਜ਼ਨਾਹ ਕਾਂਡ ‘ਚ ਦੇਸ਼ ਬਿਹਾਰ ਤੋਂ ਲੈ ਕੇ ਸੰਸਦ ਤਕ ‘ਚ ਗੂੰਜ ਚੁਕਿਆ ਹੈ।