April 25, 2026 8:36 am

ਪੁੱਕਾ ਆਪਣੇ ਮੈਂਬਰ ਕਾਲੇਜਿਸ ਦੇ ਲਈ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨਗੇ

ਮੋਹਾਲੀ – ਜੁਆਇੰਟ ਐਕਸ਼ਨ ਕਮੇਟੀ (ਜੈਕ) ਵੱਲੋਂ ਵਿਸ਼ਵ ਦੇ ਸਭ ਤੋ ਵੱਡੇ ਨਸ਼ਾ ਵਿਰੋਧੀ ਮੁਹਿੰਮ ਦੇ ਸ਼ੁੱਭ ਆਰੰਭ ਤੋ ਬਾਅਦ ਹੁਣ ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਆਪਣੇ ਮੈਂਬਰ ਕਾਲੇਜਿਸ ਵਿੱਚ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪ੍ਰਤਿਯੋਗਤਾਵਾਂ, ਕਾਨਫਰੰਸਾਂ, ਖੇਲਾਂ, ਅਤਿਥੀ ਵਿਆਨ ਆਦਿ ਦਾ ਆਯੋਜਨ ਕਰਕੇ ਨਸ਼ਿਆ ਦੇ ਪ੍ਰਯੋਗ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣਗੇ। ਪੁੱਕਾ ਦੇ ਪ੍ਰਧਾਨ, ਡਾ. ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਗਤੀਵਿਧੀਆਂ ਪੁੱਕਾ ਦੇ ਮੈਂਬਰ ਕਾਲੇਜਾਂ ਵਿੱਚ ਆਯੋਜਿਤ ਹੌਣਗੀਆਂ ਜਿਹਨਾਂ ਵਿੱਚ ਆਰੀਅਨਜ਼ ਗਰੁੱਪ ਬਨੂੰੜ; ਏਸੀਈਟੀ ਅਮ੍ਰਿਤਸਰ; ਆਦੇਸ਼ ਗਰੁੱਪ, ਘੜੂੰਆਂ; ਯੂਨੀਵਰਸਲ ਗਰੁੱਪ, ਲਾਲੜੂ; ਸਵਾਈਟ ਬਨੂੰੜ; ਗੁਲਜਾਰ ਗਰੁੱਪ, ਲੁਧਿਆਣਾ; ਐਸਪੀਸੀਈਟੀ, ਲਾਲੜੂ; ਭਾਈ ਗੁਰਦਾਸ ਗਰੂਪ, ਸੰਗਰੂਰ; ਪੀਜੀਸੀ, ਲਾਲੜੂ; ਵਿਦਿਆਰਤਨ ਕਾਲੇਜ, ਸੰਗਰੂਰ; ਕੇਸੀਟੀ ਕਾਲੇਜ, ਫਤਿਹਗੜ; ਗਲੋਬਲ ਇੰਸਟੀਚਿਊਟ, ਅਮ੍ਰਿਤਸਰ; ਐਚਆਈਐਮਟੀ, ਜਲੰਧਰ; ਭਾਰਤ ਗਰੁੱਪ ਮਾਨਸਾ ਆਦਿ ਸ਼ਾਮਿਲ ਹਨ ਜਦਕਿ ਹੋਰ ਜਾਗਰੂਕਤਾ ਗਤੀਵਿਧੀਆਂ ਪੰਜਾਬ ਦੇ ਲਗਭਗ 250 ਅਨਏਡਿਡ ਕਾਲੇਜਾਂ ਵਿੱਚ ਆਯੋਜਿਤ ਕੀਤੀਆ ਜਾਣਗੀਆਂ। ਕਟਾਰੀਆ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਲਈ ਅਤੇ ਪੰਜਾਬ ਦੇ 1600 ਅਨਏਡਿਡ ਕਾਲੇਜਾਂ ਦੇ ਲਈ ਇਸ ਮੁਹਿੰਮ ਨੂੰ ਲਾਂਚ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

 

Send this to a friend