ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀ ਨਜ਼ਦੀਕੀ ਰੈਸਟੋਰੈਂਟਾ ’ਚ ਜਾ ਕਰ ਰਹੇ ਹਨ ਮੌਜ-ਮਸਤੀਆਂ

ਜੰਡਿਆਲਾ ਗੁਰ, 9 ਮਾਰਚ (ਵਰਿੰਦਰ ਸਿੰਘ)- ਬੱਚਿਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ ਉਨ੍ਹਾਂ ਨੂੰ ਦੂਰ-ਦੁਹਾਡੇ ਆਪਣੀਆਂ ਨਜ਼ਰਾਂ ਤੋਂ ਦੂਰ ਕਾਲਜ ਯੂਨੀਵਰਸਿਟੀਆਂ ਵਿੱਚ ਭੇਜਦੇ ਹਨ ਤਾਂ ਜੋ ਉਹ ਅੱਜ ਕੱਲ੍ਹ ਦੇ ਮੁਕਾਬਲੇ ਦੇ ਯੁੱਗ ਵਿੱਚ ਅੱਗੇ ਨਿਕਲ ਸਕਣ ਪਰ ਕੁਝ ਵਿਗੜੇ ‘ਕਾਕੇ ਅਤੇ ਸ਼ਹਿਜ਼ਾਦੀਆਂ’ ਮਾਂ-ਬਾਪ ਦੇ ਇਸ ਵਿਸ਼ਵਾਸ਼ ਨੂੰ ਤੋੜਕੇ ਉਨ੍ਹਾਂ ਦੇ ਮੱਥੇ ’ਤੇ ਕਲੰਕ ਲਗਾ ਦਿੰਦੇ ਹਨ। ਕਾਲਜ ਵਿੱਚ ਲੜਕੇ-ਲੜਕੀਆਂ ਪਹਿਲਾਂ ਦੋਸਤੀ ਕਰਦੇ ਹਨ ਫਿਰ ਕੋਈ ਪਾਰਟੀ ਕਰਨ ਲਈ ਨਜ਼ਦੀਕ ਹੀ ਕਿਸੇ ਰੈਸਟੋਰੈਂਟ ਨੂੰ ਪਿਆਰ ਦਾ ਅੱਡਾ ਬਣਾਉਂਦੇ ਹਨ। ਪਿਆਰ ਦੀ ਸੀਮਾ ਜਦ ਵੱਧ ਜਾਦੀ ਹੈ ਤਾਂ ਫਿਰ ਉਸ ਹੋਟਲ ਜਾਂ ਰੈਸਟੋਰੈਂਟ ਦੇ ਕਮਰਿਆਂ ਵਿਚ ‘ਵੱਖਰੀ ਪਾਰਟੀ’ ਪਹੁੰਚ ਜਾਂਦੀ ਹੈ। ਅਜਿਹਾ ਹੀ ਸਿਲਸਿਲਾ ਅੱਜ ਕੱਲ੍ਹ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਜੀ.ਟੀ. ਰੋਡ ਉੱਪਰ ਸਥਿਤ ਰੈਸਟੋਰੈਂਟਾਂ ਵਿੱਚ ਦੇਖਣ ਨੂੰ ਮਿਲਦਾ ਹੈ ਜਿਥੇ ਨਜ਼ਦੀਕ ਦੇ ਨਰਸਿੰਗ ਕਾਲਜ, ਇੰਜੀਨੀਰਿੰਗ ਕਾਲਜ ਆਦਿ ਦੇ

ਵਿਦਿਆਰਥੀ ਅਤੇ ਵਿਦਿਆਰਥਣਾਂ ਅਕਸਰ ਪਿਆਰ ਦੀਆ ਪੀਘਾਂ ਪਾਉਂਦੇ ਦੇਖੇ ਜਾਂਦੇ ਹਨ। ਰੈਸਟੋਰੈਂਟ ਵਾਲਿਆਂ ਵੱਲੋਂ ਇਨ੍ਹਾਂ ਪ੍ਰੇਮੀ ਜੋੜਿਆਂ ਦੀਆਂ ਪਿਆਰ ਦੀਆਂ ਪੀਘਾਂ ਨੂੰ ਛੁਪਾਉਣ ਲਈ ਗੈਸਟ ਹਾਊਸ ਦੇ ਬਹਾਨੇ 2-4 ਕਮਰੇ ਆਪਣੇ ਰੈਸਟੋਰੈਂਟ ਵਿੱਚ ਬਣਾਏ ਹੁੰਦੇ ਹਨ। ਕਾਲਜ ਦੇ ਪ੍ਰੇਮੀ ਜੋੜਿਆਂ ਨੂੰ ਇਨ੍ਹਾਂ ਕਮਰਿਆਂ ਵਿੱਚ ਪਿਆਰ ਦੀਆਂ ਪੀਘਾਂ ਝੂਟਣ ਲਈ 1000 ਤੋਂ 1400 ਰੁਪਏ ਪ੍ਰਤੀ ਇੱਕ ਘੰਟੇ ਦੇ ਹਿਸਾਬ ਨਾਲ ਰੈਸਟੋਰੈਂਟ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਬੀਤੇ ਦਿਨੀ ਵੀ ਜੀ.ਟੀ. ਰੋਡ ਉੱਪਰ ਸਥਿਤ ਇੱਕ ਰੈਸਟੋਰੈਂਟ ਵਿੱਚ ਪੁਲਿਸ ਅਤੇ ਮੀਡੀਆ ਵੱਲੋਂ ਸਾਂਝਾ ਛਾਪਾ ਮਾਰਿਆ ਗਿਆ ਸੀ। ਰੈਸਟੋਰੈਂਟ ਵਾਲਿਆਂ ਵੱਲੋਂ ਇਨ੍ਹਾਂ ਪ੍ਰੇਮੀ ਜੋੜਿਆਂ ਲਈ ਬਣਾਏ ਗਏ ਗੈਸਟ ਹਾਊਸ ’ਚੋਂ ਮੋਕੇ ਉੱਪਰ ਹੀ ਪ੍ਰੇਮੀ ਜੋੜਿਆਂ ਨੂੰ ਕਾਬੂ ਕੀਤਾ ਗਿਆ ਸੀ ਜਿਸ ਵਿੱਚ ਇਸੇ ਰੈਸਟੋਰੈਂਟ ਤੋਂ 2-4 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇੱਕ ਇੰਜੀਨੀਰਿੰਗ ਕਾਲਜ ਦੀਆਂ ਵਿਦਿਆਰਥਣਾਂ ਵੀ ਸਨ। ਜਿਨ੍ਹਾਂ ਦੇ ਸ਼ਨਾਖਤੀ ਕਾਰਡ ਕਮਰਿਆ ਵਿੱਚੋਂ ਬਰਾਮਦ ਕੀਤੇ ਗਏ ਅਤੇ ਕਮਰਿਆ ਵਿਚੋਂ ਹੋਰ ਵੀ ‘ਪਿਆਰ ਦੀਆ ਪੀਘਾਂ’ ਝੂਟਣ ਲਈ ਵਰਤੋਂ ਵਿੱਚ ਆਉਣ ਵਾਲੀਆਂ  ਇਤਰਾਜਯੋਗ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਨ੍ਹਾਂ ਕਾਲਜਾਂ ਦੇ ਬਾਹਰ ਗੇਟ ਉੱਪਰ ਕੋਈ ਯੋਗ ਸਖਤ ਪ੍ਰਬੰਧ ਨਹੀਂ ਹੈ ਕਿਉਂਕਿ ਦਿਨ ਦੇ 11.00 ਵਜੇ ਤਾਂ ਕਾਲਜ ’ਚੋਂ ਛੁੱਟੀ ਨਹੀਂ ਹੋ ਸਕਦੀ? ਲੜਕੇ-ਲੜਕੀਆਂ ਸ਼ਰੇਆਮ ਇਨ੍ਹਾਂ ਕਾਲਜਾਂ ਦੀ ਆੜ ਹੇਠ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਦਾਗਦਾਰ ਕਰ ਰਹੀਆਂ ਹਨ। ਅੱਜ ਦੇ ਤੇਜ਼ ਰਫਤਾਰ ਯੁੱਗ ਵਿੱਚ ਤੁਰੰਤ ਘਰ ਦੇ ਮੋਬਾਇਲ ਉੱਪਰ ਮੈਸੇਜ਼ ਆ ਜਾਂਦਾ ਹੈ ਕਿ ਤੁਹਾਡਾ ਬੱਚਾ ਕਾਲਜ ਜਾ ਕਲਾਸ ਵਿੱਚ ਹਾਜ਼ਿਰ ਨਹੀਂ ਹੈ। ਕੀ ਇਨ੍ਹਾਂ ਕਾਲਜ ਦੇ ਪ੍ਰਬੰਧਕਾਂ ਨੂੰ ਸਿਰਫ ਖੂਬਸੂਰਤ ਬਿਲਡਿੰਗਾ ਤਿਆਰ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਪੈਸੇ ਬਟੋਰਨ ਦਾ ਹੀ ਠੇਕਾ ਹੈ? ਇੱਥੋਂ ਤੱਕ ਕੀ ਕਾਲਜ ਦੇ ਮੁੱਖ ਪ੍ਰਬੰਧਕਾਂ ਨੂੰ ਕਾਲਜ ਵਿੱਚ ਹੀ ਚੱਲ ਰਹੇ ਨਸ਼ੀਲੇ ਪਦਾਰਥਾਂ ਦੇ ਸੇਵਨ ਬਾਰੇ ਵੀ ਕੁਝ ਪਤਾ ਨਹੀਂ ਹੁੰਦਾ ਅਤੇ ਕਾਲਜ ਦੇ ਅੰਦਰ ਹੀ ਸ਼ਰੇਆਮ ਲੜਕਿਆਂ ਰਾਹੀਂ ਲੜਕੀਆਂ ਤੱਕ ਨਸ਼ਾ ਪਹੁੰਚ ਰਿਹਾ ਹੈ। ਪੰਜਾਬ ਸਰਕਾਰ, ਸਬੰਧਤ ਮਹਿਕਮੇ ਅਤੇ ਕਾਲਜ ਦੇ ਮੁੱਖ ਪ੍ਰਬੰਧਕਾਂ ਨੂੰ ਇਸ ਜ਼ਰੂਰੀ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ।

Send this to a friend