ਚੰਡੀਗੜ 29 ਜੁਲਾਈ
ਪੰਜਾਬ ਦੇ ਮੁੱਖਮੰਤਰੀ, ਕੈਪਟਨ ਅਮਰਿੰਦਰ ਸਿੰਘ 30 ਜੁਲਾਈ ਨੂੰ ਕੱਲ ਚੰਡੀਗੜ ਵਿੱਚ ਜੁਆਇੰਟ ਐਕਸ਼ਨ ਕਮੇਟੀ (ਜੈਕ) ਵਲੋ ਆਯੋਜਿਤ ਵਿਸ਼ਵ ਦੀ ਸੱਭ ਤੋ ਵਡੀ ਨਸ਼ਾ ਰੋਧੀ ਮੁਹਿੰਮ ਦਾ ਉਦਘਾਟਨ ਕਰਨਗੇ। ਵੱਖ-ਵੱਖ ਕੇਬਿਨੇਟ ਮੰਤਰੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਿਹਨਾਂ ਵਿੱਚ ਬ੍ਰਹਮ ਮੋਹਿੰਦਰਾ, ਸਵਾਸਥ ਅਤੇ ਚਿਕਿਤਸਾ ਸਿੱਖਿਆ ਮੰਤਰੀ; ਸਰਦਾਰ ਸਾਧੂ ਸਿੰਘ ਧਰਮਸੋਤ, ਦਲਿਤ ਜਾਤੀ ਅਤੇ ਜਨਜਾਤੀ ਦੇ ਲਈ ਕਲਿਆਣ ਮੰਤਰੀ; ਸਰਦਾਰ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ; ਸ਼੍ਰੀ ਰਾਣਾ ਸੋਢੀ, ਖੇਡ ਅਤੇ ਯੂਵਾ ਮਾਮਲੇ ਸ਼ਾਮਿਲ ਹਨ। ਜੈਕ ਦੇ ਚੇਅਰਮੈਨ, ਸ਼੍ਰੀ ਅਸ਼ਵਨੀ ਸੇਖਰੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।
ਜੈਕ ਦੇ ਵਕਤਾ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਅਗਲੇ 2 ਮਹੀਨੇ ਵਿੱਚ ਇਸ ਮੁਹਿੰਮ ਨੂੰ ਪੰਜਾਬ ਦੇ 22 ਜਿਲਿਆਂ ਵਿੱਚ ਸਥਾਪਿਤ 1600 ਅਨਅਡਿਡ ਕਾਲੇਜਾਂ ਦੇ 5 ਲੱਖ ਯੂਵਾਵਾਂ ਤੱਕ ਲੇ ਜਾਇਆ ਜਾਵੇਗਾ ਜਿਸ ਵਿੱਚ ਵਿਦਿਆਰਥੀ ਨਸ਼ਿਆਂ ਦੇ ਖਿਲਾਫ ਸਹੁੰ ਚੁਕਣਗੇ। ਜੈਕ ਨਸ਼ਿਆਂ ਦੇ ਖਿਲਾਫ ਲੜਨ ਦੇ ਲਈ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਜਤਨ ਕਰਨਗੇ।
ਇਸ ਮੁਹਿੰਮ ਨੂੰ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟਜ ਐਸੋਸੀਏਸ਼ਨ (ਪੁਟਿਆ) ਸਮੇਤ ਪੰਜਾਬ ਦੇ ਬੇਨੇਡ ਕਾਲਜਾਂ ਦੇ 13 ਐਸੋਸੀਏਸ਼ਨਾਂ ਦਾ ਸਮਰਥਨ ਮਿਲਿਆ ਹੈ। ਪੰਜਾਬ ਅਨਏਡਿਡ ਕਾਲੇਜ ਐਸੋਸੀਏਸ਼ਨ (ਪੀ ਯੂ ਸੀ ਏ); ਐਸੋਸੀਏਸ਼ਨ ਆਫ ਸੈਲਫ ਫਾਇਨਾਂਡਜ਼ ਕਾਲਜ ਆਫ ਐਜੂਕੇਸ਼ਨ (ਪੀਬੀਆਈ ਯੂਨੀ); ਨਰਸਿੰਗ ਟ੍ਰੇਨਿੰਗ ਇੰਸਟੀਟਿਊਸ਼ਨਜ਼ ਐਸੋਸੀਏਸ਼ਨ ਆਫ ਪੰਜਾਬ; ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨ; ਅਕਾਦਮਿਕ ਸਲਾਹਕਾਰ ਫੋਰਮ (ਏਏਐਫ); ਈ ਟੀ ਟੀ ਫੈਡਰੇਸ਼ਨ ਪੰਜਾਬ; ਐਸੋਸੀਏਸ਼ਨ ਆਫ਼ ਸੈਲਫ ਫਾਇਨਾਂਡ ਕਾਲਜ ਆਫ ਐਜੂਕੇਸ਼ਨ (ਪੰਜਾਬ ਯੂਨੀਵ); ਪੰਜਾਬ ਅਨਏਡਿਡ ਡਿਗਰੀ ਕਾਲਜਜ ਐਸੋਸੀਏਸ਼ਨ (ਪੀ ਡੀ ਸੀ ਏ); ਆਈ ਟੀ ਆਈ ਐਸੋਸੀਏਸ਼ਨ ਪੰਜਾਬ; ਐਸੋਸੀਏਸ਼ਨ ਆਫ਼ ਪੌਲੀਟੈਕਨਿਕ ਕਾਲਜਾਂ, ਪੰਜਾਬ; ਐਸੋਸੀਏਸ਼ਨ ਆਫ਼ ਸੈਲਫ ਫਾਇਨਾਂਡ ਕਾਲਜ ਆਫ ਐਜੂਕੇਸ਼ਨ (ਜੀ ਐਨ ਡੀ ਯੂ ਯੂਨੀਵ) ਸ਼ਾਮਿਲ ਹਨ।