April 24, 2026 8:12 am

ਕੈਂਸਰ ਨਾਲ ਹੋਈ ਮੌਤ

ਬਰੇਟਾ, 28 ਜੁਲਾਈ (ਜੈਲ ਕੌਰ ਖਾਲਸਾ)- ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਾਮੁਰਾਦ ਬਿਮਾਰੀ ਨੇ ਇੱਕ ਹੋਰ ਕੀਮਤੀ ਜਾਨ ਲੈ ਲਈ ਹੈ। ਬਰੇਟਾ ਦੇ ਵਿਅਕਤੀ ਸੁਰਜੀਤ ਸਿੰਘ (55) ਦੀ ਇਸ ਬਿਮਾਰੀ ਨਾਲ ਦੁਖਦਾਈ ਮੌਤ ਹੋਣ ਦਾ ਸਮਾਚਾਰ ਹੈ। ਸਮਾਜ ਸੇਵੀ ਨਿਰਮਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਪਿਛਲੇ ਇੱਕ ਮਹੀਨੇ ਤੋਂ ਲੀਵਰ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ। ਜਿਸਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋਂ ਚੱਲ ਰਿਹਾ ਸੀ। ਜਿਸ ਨੇ ਬੀਤੇ ਦਿਨ ਬਿਮਾਰੀ ਦੀ ਪੀੜ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ।

Send this to a friend