April 24, 2026 3:16 am

ਭਗੌੜੇ ਐਨ.ਆਰ.ਆਈ. ਪਤੀਆਂ ਦੀ ਜ਼ਬਤ ਹੋਵੇਗੀ ਜਾਇਦਾਦ

ਨਵੀਂ ਦਿਲੀ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਵਿਦੇਸ਼ ਮੰਤਰਾਲੇ ਭਗੌੜੇ ਐਨ. ਆਰ. ਆਈ. ਪਤੀਆਂ ਵਿਰੁਧ ਵਾਰੰਟ ਜਾਰੀ ਕਰਨ ਅਤੇ ਉਨ੍ਹਾਂ ਨੂੰ ਸੰਮਨ ਭੇਜਣ ਲਈ ਇਕ ਪੋਰਟਲ ਤਿਆਰ ਕਰ ਰਿਹਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਦੋਸ਼ੀ ਨੇ ਇਸ ਦਾ ਜਵਾਬ ਨਹੀਂ ਦਿਤਾ ਤਾਂ ਉਸ ਨੂੰ ਲੋੜੀਂਦਾ ਅਪਰਾਧੀ ਕਰਾਰ ਦਿਤਾ ਜਾਵੇਗਾ ਅਤੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪੋਰਟਲ ਦੇ ਆਉਣ ਦੇ ਨਾਲ ਹੀ ਦੰਡ ਕੋਡ ‘ਚ ਸੋਧ ਕਰਨ ਦੀ ਲੋੜ ਹੈ।ਇਸ ਸੋਧ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਪੋਰਟਲ ‘ਤੇ ਅਪਲੋਡ ਕੀਤੇ ਗਏ ਸੰਮਨ ਅਤੇ ਵਾਰੰਟ ਨੂੰ ‘ਤਾਮੀਲ ਕੀਤਾ ਗਿਆ‘ ਮੰਨਦੇ ਹੋਏ ਸਵੀਕਾਰ ਕਰਾਂਗੇ।

Send this to a friend