ਇਸਲਾਮਾਬਾਦ- ਆਮ ਚੋਣਾਂ ਦੇ ਰੁਝਾਨਾਂ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੂੰ ਹੋਰ ਦਲਾਂ ਦੇ ਮੁਕਾਬਾਲੇ ਮਿਲੀ ਵਡੀ ਲੀਡ ਤੋਂ ਬਾਅਦ ਦੇਸ਼ ਦੇ ਨਾਂ ਸੰਬੋਧਨ ‘ਚ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਦੀ ਮੀਡਿਆ ਨੇ ਮੈਨੂੰ ‘ਵਿਲੇਨ‘ ਬਣਾ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁਦੇ ਦਾ ਹਲ ਗਲਬਾਤ ਨਾਲ ਕਰਾਂਗੇ।ਇਮਰਾਨ ਖਾਨ ਨੇ ਇਹ ਵੀ ਕਿਹਾ ਉਹ ਭਾਰਤ ਨਾਲ ਰਿਸ਼ਤੇ ਬਿਹਤਰ ਕਰਨ ਲਈ ਤਿਆਰ ਹਨ।ਇਮਰਾਨ ਖਾਨ ਨੇ ਦੇਸ਼ ਦੇ ਨਾਮ ਇਕ ਸੰਬੋਧਨ ’ਚ ਕਿਹਾ ਕਿ ਸਾਡੀ 22 ਸਾਲਾਂ ਦੀ ਮਿਹਨਤ ਰੰਗ ਲਿਆਈ ਹੈ।‘‘ਸਾਡੇ ਦੇਸ਼ ਵਿਚ ਪੀਣ ਲਈ ਸਾਫ ਪਾਣੀ ਨਹੀਂ ਹੈ। ਨਾ ਠੀਕ ਨਾਲ ਸਿਖਿਆ ਦੀ ਕੋਈ ਵਿਵਸਥਾ ਹੈ।ਮੈਂ ਪਾਕਿਸਤਾਨ ਨੂੰ ਇਨਸਾਨੀਅਤ ਦਾ ਪਾਕਿਸਤਾਨ ਬਨਾਉਣਾ ਚਾਹੁੰਦਾ ਹਾਂ।ਮੈਂ ਗਰੀਬਾਂ, ਕਿਸਾਨਾਂ ਅਤੇ ਮਜ਼ਜੂਰਾਂ ਲਈ ਕੰਮ ਕਰਾਂਗਾ।ਦੇਸ਼ ਵਿਚ ਢਾਈ ਕਰੋੜ ਬਚੇ ਸਕੂਲ ਨਹੀਂ ਜਾ ਪਾਂਦੇ ਹਨ।’’