April 23, 2026 12:20 pm

ਪਾਕਿਸਤਾਨ ’ਚ ਚੋਣਾਂ ਭਲਕੇ

ਇਸਲਾਮਾਬਾਦ, 24 ਜੁਲਾਈ (ਪੀ.ਟੀ.)- ਪਾਕਿਸਤਾਨ ‘ਚ ਬੁਧਵਾਰ ਨੂੰ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਥੇ ਦੋ ਮਹੀਨਿਆਂ ਤੋਂ ਚਲ ਰਹੇ ਚੋਣ ਪ੍ਰਚਾਰ ਦਾ ਦੌਰ ਸੋਮਵਾਰ ਅਧੀ ਰਾਤ ਨੂੰ ਖ਼ਤਮ ਹੋ ਗਿਆ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੁਖੀ ਇਮਰਾਨ ਖਾਨ, ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁਟੋ ਨੇ ਚੋਣ ਰੈਲੀਆਂ ਕੀਤੀਆਂ। ਇਸ ਵਾਰ ਪਾਕਿਸਤਾਨ ‘ਚ ਚੋਣਾਂ ਹੁਣ ਤਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਮੰਨੀਆਂ ਜਾ ਰਹੀਆਂ ਹਨ। ਭਲਕੇ 25 ਜੁਲਾਈ ਨੂੰ ਪਾਕਿਸਤਾਨ ਵਿਚ ਚੋਣਾਂ ਹੋਣਗੀਆਂ।

Send this to a friend