April 19, 2026 2:05 am

ਮਾਨਸੂਨ ਇਜਲਾਸ ਤੋਂ ਪਹਿਲਾਂ ਮੋਦੀ ਵੱਲੋਂ ਸਮੂਹ ਪਾਰਟੀਆਂ ਨਾਲ ਮੀਟਿੰਗ

ਨਵੀਂ ਦਿੱਲੀ, 17 ਜੁਲਾਈ (ਪੀ.ਟੀ.)- ਕੱਲ੍ਹ ਸ਼ੁਰੂ ਹੋਣ ਜਾ ਰਹੇ ਮਾਨਸੂਨ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮਹੂ ਪਾਰਟੀਆਂ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਿਆ। ਇਹ ਮਾਨਸੂਨ ਇਜਲਾਸ 10 ਅਗਸਤ ਤੱਕ 24 ਦਿਨਾਂ ਲਈ ਚੱਲੇਗਾ, ਜਿਸ ਵਿੱਚ 18 ਬੈਠਕਾਂ ਹੋਣਗੀਆਂ। ਸ੍ਰੀ ਮੋਦੀ ਨੇ ਪਾਰਟੀ ਦੇ ਨੁਮਾਇੰਦਿਆਂ ਨੂੰ ਦੇਸ਼ ਦੇ ਵੱਡੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਦੋਨਾਂ ਸਦਨਾਂ ’ਚ ਬਹਿੰਸ ਨੂੰ ਇਸ ਇਜਲਾਸ ਦਾ ਧੁਰਾ ਕਿਹਾ।

Send this to a friend