Skip to content
Independent perspectives. Global stories.
BREAKING

ਨਗਰ ਪੰਚਾਇਤ ਦੀ ਮੀਟਿੰਗ ਵਿੱਚ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਕੀਤੀ ਸ਼ਮੂਲੀਅਤ

Share this story

ਤਲਵੰਡੀ ਸਾਬੋ 13 ਜੁਲਾਈ (ਰਾਮ ਰੇਸ਼ਮ ਸ਼ਰਨ)- ਨਗਰ ਪੰਚਾਇਤ ਤਲਵੰਡੀ ਸਾਬੋ ਦੇ ਕੌਂਸਲਰਾਂ ਤੇ ਅਧਿਕਾਰੀਆਂ ਦੀ ਇੱਕ ਮੀਟਿੰਗ ਨਗਰ ਪੰਚਾਇਤ ਪ੍ਰਧਾਨ ਦੀ ਅਗਵਾਈ ਹੇਠ ਨਗਰ ਪੰਚਾਇਤ ਦਫਤਰ ਵਿਖੇ ਹੋਈ ਜਿਸ ਵਿੱਚ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਵੀ ਨਗਰ ਪੰਚਾੲਤ ਦੀ ਮੈਂਬਰ ਹੋਣ ਦੇ ਨਾਤੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਉਕਤ ਮੀਟਿੰਗ ਸਬੰਧੀ ਭਾਂਵੇ ਨਗਰ ਪੰਚਾਇਤ ਵੱਲੋਂ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ ਗਈ ਸੀ ਪ੍ਰੰਤੂ ਮੀਡੀਆ ਨੂੰ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕਾ ਨੇ ਕਿਹਾ ਕਿ ਇਹ ਜਾਨਣ ਲਈ ਕਿ ਮੌਜੂਦਾ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਲੋਕਾਂ ਲਈ ਕੀ ਵਿਸ਼ੇਸ ਕੰਮ ਕਰ ਰਹੀ ਹੈ ਉਹ ਇਸ ਮੀਟਿੰਗ ਵਿੱਚ ਪੁੱਜੇ ਤੇ ਉਨਾਂ ਨੇ ਮੀਟਿੰਗ ਵਿੱਚ ਮੈਂਬਰਾਂ ਅਤੇ ਨਗਰ ਪੰਚਾਇਤ ਅਧਿਕਾਰੀਆਂ ਤੋਂ ਹੁਣ ਤੱਕ ਨਗਰ ਪੰਚਾਇਤ ਵੱਲੋਂ ਨਗਰ ਅੰਦਰ ਕੀਤੇ ਗਏ ਜਾਂ ਕੀਤੇ ਜਾ ਰਹੇ ਕੰਮਾਂ ਅਤੇ ਨਗਰ ਪੰਚਾਇਤ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ।ਵਿਧਾਇਕਾ ਨੇ ਅੱਗੇ ਦੱਸਿਆ ਕਿ ਉਨਾਂ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਮੀਟਿੰਗ ਵਿੱਚ ਚੁਣੀਆਂ ਗਈਆਂ ਮਹਿਲਾ ਕੌਂਸਲਰਾਂ ਵਿੱਚੋਂ ਬਹੁਤੀਆਂ ਦੀ ਥਾਂ ਉਨਾਂ ਦੇ ਪਤੀ ਮੀਟਿੰਗ ਵਿੱਚ ਬੈਠਦੇ ਹਨ ਤੇ ਉਨਾਂ ਵੱਲੋਂ ਹੀ ਮਤੇ ਆਦਿ ਪਾਸ ਕਰ ਦਿੱਤੇ ਜਾਂਦੇ ਹਨ ਜਦੋਂਕਿ ਮਹਿਲਾ ਕੌਂਸਲਰਾਂ ਦੇ ਦਸਤਖਤ ਉਨਾਂ ਦੇ ਘਰੋਂ ਕਰਵਾ ਕੇ ਲਿਆਂਦੇ ਜਾਣ ਦੀ ਸੂਚਨਾ ਵੀ ਉਨਾਂ ਨੂੰ ਮਿਲੀ ਹੈ।ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਔਰਤਾਂ ਨੂੰ ਹਰ ਖੇਤਰ ਵਿੱਚ ਬਰਾਬਰ ਦੀ ਹਿੱਸੇਦਾਰੀ ਦੇਣ ਲਈ ਕਈ ਯੋਜਨਾਵਾਂ ਅਮਲ ਵਿੱਚ ਲਿਆਂਉਦੀ ਹੈ ਦੂਜੇ ਪਾਸੇ ਚੁਣੀਆਂ ਹੋਈਆਂ ਪ੍ਰਤੀਨਿਧਾਂ ਸਿਰਫ ਘਰ ਬੈਠਣ ਜੋਗੀਆਂ ਰਹਿ ਗਈਆਂ ਹਨ ਇਸ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ ਕਿ ਮੀਟਿੰਗ ਵਿੱਚ ਸਿਰਫ ਚੁਣੀਆਂ ਹੋਈਆਂ ਕੌਂਸਲਰਾਂ ਹੀ ਬੈਠਣ ਉਨਾਂ ਦੇ ਸਕੇ ਸਬੰਧੀ ਨਹੀ। ਮੀਟਿੰਗ ਵਿੱਚ ਪ੍ਰਧਾਨ ਤੋਂ ਇਲਾਵਾ ਕਾਰਜ ਸਾਧਕ ਅਪਸਰ ਸ੍ਰੀ ਵਿਪਿਨ ਕੁਮਾਰ, ਗੁਰਤਿੰਦਰ ਸਿੰਘ ਰਿੰਪੀ, ਅਜੀਜ ਖਾਂ, ਹਰਬੰਸ ਸਿੰਘ, ਬਲਕਰਨ ਸਿੰਘ, ਮੰਗੂ ਸਿੰਘ,ਲਖਵਿੰਦਰ ਸਿੰਘ ਲੱਖਾ, ਸ੍ਰੀਮਤੀ ਅੰਜਨਾ ਰਾਣੀ ਸਾਰੇ ਕਾਂਗਰਸੀ ਕੌਂਸਲਰ, ਐਡਵੋਕੇਟ ਸਤਿੰਦਰ ਸਿੱਧੂ ਆਜਾਦ ਕੌਂਸਲਰ, ਅਕਾਲੀ ਕੌਂਸਲਰ ਬੀਬੀ ਸ਼ਵਿੰਦਰ ਕੌਰ ਚੱਠਾ ਤੋਂ ਇਲਾਵਾ ਕਾਂਗਰਸੀ ਆਗੂ ਜਸਵੰਤ ਸਿੰਘ ਲੀਲਾ, ਨਸੀਬ ਸਿੰਘ, ਦਵਿੰਦਰ ਸਿੰਘ ਸੂਬਾ, ਤਰਸੇਮ ਕੁਮਾਰ ਸੇਮੀ, ਅਰੁਣ ਕੁਮਾਰ ਕੋਕੀ, ਰਣਧੀਰ ਸਿੰਘ ਗੋਗਾ ਆਦਿ ਕਾਂਗਰਸੀ ਆਗੂ ਤੇ ਦਵਿੰਦਰ ਸ਼ਰਮਾਂ ਨਗਰ ਪੰਚਾਇਤ ਆਦਿ ਹਾਜ਼ਰ ਸਨ।

WRITTEN BY