ਖਜ਼ਾਨਾ ਸੰਗਰੂਰ, 5 ਮਾਰਚ (ਹਰਿੰਦਰਪਾਲ ਸਿੰਘ ਖਾਲਸਾ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਅੱਜ ਰੋਸ ਜਾਹਰ ਕਰਦੇ ਹੋਏ ਸਥਾਨਕ ਲਾਲ ਬੱਤੀ ਚੌਕ ਸੂਬਾ ਪ੍ਰਧਾਨ ਸ਼੍ਰੀਮਤੀ ਊਸ਼ਾ ਰਾਣੀ ਦੀ ਪ੍ਰਧਾਨਗੀ ਹੇਠ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ। ਧਰਨੇ ਦੌਰਾਨ ਹੈਲਪਰ ਪਰਮਜੀਤ ਕੌਰ ਮਾਝੀ ਦੀ ਹੋਈ ਮੌਤ ਤੋਂ ਬਾਅਦ ਪੰਜਾਬ ਦੀਆਂ ਸਮੂਹ ਜਥੇਬੰਦੀ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਿਚ ਗੁੱਸੇ ਦੀ ਭਾਵਨਾਂ ਪਾਈ ਜਾ ਰਹੀ ਹੈ। ਅੱਜ ਪੂਰੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੰਗਰੂਰ ਵਿਖੇ ਮੌਤ ਦੇ ਅਫ਼ਸੋਸ ਵਜੋਂ ਧਰਨੇ ਤੇ ਪਹੁੰਚੀਆਂ ਤੇ ਪੰਜਾਬ ਸਰਕਾਰ ਦਾ ਪਿੱਟ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸ੍ਰ੍ਰੀਮਤੀ
ਹਰਜੀਤ ਕੌਰ ਪਜੌਲਾ, ਵਿੱਤ ਸਕੱਤਰ ਸ਼੍ਰੀਮਤੀ ਸੁਭਾਸ਼ ਰਾਣੀ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਤੇ ਖਜਾਨਾਂ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਧਰਨੇ ਦੌਰਾਨ ਇੱਕ ਹੈਲਪਰ ਦੀ ਮੋਤ ਹੋ ਜਾਣ ਦੇ ਬਾਅਦ ਵੀ ਪ੍ਰਸ਼ਾਸ਼ਨ ਜਾਂ ਰਾਜਨੀਤਕ ਅਧਿਕਾਰੀ ਮ੍ਰਿਤਕ ਦੇ ਪ੍ਰੀਵਾਰ ਨਾਲ ਅਫ਼ਸੋਸ ਕਰਨਾਂ ਵੀ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਮੰਗ ਕੀਤੀ ਕਿ ਹੈਲਪਰ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਅਤੇ 20 ਲੱਖ ਰੁ: ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਕੌਰ, ਬਲਰਾਜ ਕੌਰ, ਗੁਰਦੀਪ ਕੌਰ, ਕ੍ਰਿਸ਼ਨਾਂ ਕੁਮਾਰੀ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਤੇ ਢੀਂਡਸਾ ਪਰਿਵਾਰ ਹੀ ਹੈਲਪਰ ਦੀ ਮੌਤ ਦੀ ਜਿਮੇਂਵਾਰ ਹੈ ਕਿਉਂਕਿ ਇਨਸਾਨੀਅਤ ਤੋਂ ਗਿਰਦੇ ਹੋਏ ਤੇ ਕੋਝੀ ਰਾਜਨੀਤੀ ਕਰਦੇ ਹੋਏ ਢੀਂਡਸਾ ਪਰਿਵਾਰ ਨੇ ਧਰਨੇ ਦੌਰਾਨ ਠੰਢ ਨਾਲ ਕੰਬਦੀਆਂ ਆਂਗਨਵਾੜੀ ਵਰਕਰਾਂ ਨੂੰ ਗੁਰਦੁਆਰੇ ਤੇ ਮੰਦਰਾਂ ਵਾਲਿਆਂ ਨੂੰ ਸ਼ਰਨ ਦੇਣ ਤੋਂ ਮਨਾਂ ਕਰਵਾ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਹੈਲਪਰ ਦੀ ਮੋਤ ਦੇ ਜਿਮੇਂਵਾਰ ਢੀਂਡਸਾ ਪਰਿਵਾਰ ਖਿਲਾਫ਼ ਪਰਚਾ ਦਰਜ ਕੀਤਾ ਜਾਵੇ। ਇਸ ਸਮੇਂ ਜਿਲ੍ਹਾ ਸੰਗਰੂਰ ਪ੍ਰਧਾਨ ਗੁਰਮੇਲ ਕੌਰ, ਜਨਰਲ ਸਕੱਤਰ ਸੁਰਿੰਦਰ ਮੰਡੇਰ ਨੇ ਸੰਬੋਧਨ ਕੀਤਾ। ਭੁੱਖ ਹੜ੍ਹਤਾਲ ਤੇ ਬੈਠੀਆਂ ਵਰਕਰਾਂ ਵਿੱਚ ਕੁਲਵੰਤ ਕੌਰ, ਵਿੱਦਿਆ, ਕਿਰਨਾਂ ਦੇਵੀ, ਮਨਜੀਤ ਕੌਰ, ਪਰਮਜੀਤ ਕੌਰ ਸ਼ਾਮਲ ਹਨ। ਅੰਤ ਸੂਬਾ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਅਗਲਾ ਪ੍ਰੋਗਰਾਮ ਮੀਟਿੰਗ ਤੋਂ ਬਾਅਦ ਦਿੱਤਾ ਜਾਵੇਗਾ।
ਭਵਾਨੀਗੜ੍ਹ ਚੰਨੋ ਤੋਂ ਇਕਬਾਲ ਬਾਲੀ ਅਨੁਸਾਰ-ਚੰਨੋ ਨੇੜਲੇ ਪਿੰਡ ਮਾਝੀ ਦੀ ਪਰਮਜੀਤ ਕੌਰ 45 ਸਾਲ ਦੀ ਅਚਾਨਕ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਦੀ ਕੋਠੀ ਅੱਗੇ ਆਂਗਨਵਾੜੀ ਯੂਨੀਅਨ ਸੀਟ ਵੱਲੋਂ ਦਿੱਤੇ ਜਾ ਰਹੇ ਸੰਗਰੂਰ ਵਿੱਚ ਲਗਾਤਾਤਰ ਧਰਨੇ ਦੌਰਾਨ ਮੌਤ ਹੋ ਗਈ, ਪਰਮਜੀਤ ਕੌਰ ਆਪਣੀ ਆਂਗਨਵਾੜੀ ਵਰਕਰ ਦਲਜੀਤ ਕੌਰ ਨਾਲ ਸੰਗਰੂਰ ਵਿਖੇ ਇਸ ਧਰਨੇ ’ਤੇ ਪਹੁੰਚੇ ਸਨ। ਪਰਮਜੀਤ ਕੌਰ ਨੂੰ ਉਥੇ ਦੇ ਹਾਲਤ ਵੇਖ ਕੇ ਟੈਨਸ਼ਨ ਹੋ ਗਈ ਜਿਸ ਨੂੰ ਮੁਢਲੀ ਸਹਾਇਤਾ ਦੋਣ ਉਪਰੰਤ ਠੀਕ ਨਾ ਹੁੰਦਿਆਂ ਵੇਖ ਸਿਵਲ ਹਸਪਤਾਲ ਨਾਭਾ ਐਮਰਜੈਂਸੀ ਦਾਖਿਲ ਕਰਵਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ਰਜਿੰਦਰਾ ਹਸਪਾਤਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਬੀਤੇ ਦਿਨ ਤਕਰੀਬਨ 12.00 ਵਜੇ ਉਸ ਦੀ ਮੌਤ ਹੋ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਦੇ ਪਤੀ ਦੀ ਘੇਰਲੂ ਹਲਾਤਾਂ ਦੇ ਤਣਾਅ ਕਾਰਨ 3 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ 2500 ਰੁਪਏ ਤਨਖਾਹ ਨਾਲ ਸਾਰਾ ਪਰਿਵਾਰ ਦਾ ਗੁਜਾਰਾ ਕਰਨਾ ਮੁਸ਼ਿਕਲ ਸੀ। ਅੱਤ ਦੀ ਗਰੀਬੀ ਹੰਡਾਉਂਦਿਆ ਇਸ ਤਣਾਅ ਦੌਰਾਨ ਪਰਿਵਾਰ ਅਤੇ ਆਂਗਨਵਾੜੀ ਵਰਕਰਾਂ ਕੋਲੋਂ ਸਦਾ ਲਈ ਵਿਛੜ ਗਈ ਹੈ। ਪਰਮਜੀਤ ਕੌਰ ਦੇ ਪਰਿਵਾਰ ਵਿੱਚ ਬਿਰਧ ਮਾਤਾ ਤੇ ਅਪਾਹਿਜ ਭਰਾ ਹਨ। ਜੋ ਹੁਣ ਪਰਿਵਾਰ ਦੀ ਆਮਦਨ ਦਾ ਕੌਈ ਸਾਧਨ ਨਹੀਂ ਰਿਹਾ। ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੂੰ ਵੱਧ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਇਹ ਗਰੀਬ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ।