Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਦੀ ਮਲੋਟ ਫੇਰੀ ਨੂੰ ਲੈ ਕੇ ਬੀਬਾ ਬਾਦਲ ਵੱਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ

Share this story

ਤਲਵੰਡੀ ਸਾਬੋ, 8 ਜੁਲਾਈ (ਰਾਮ ਰੇਸ਼ਮ ਸ਼ਰਨ)- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਿਛਲੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਦੇਖਦਿਆਂ ਜਿਵੇਂ ਝੋਨੇ ਸਮੇਤ ਕੁਲ 16 ਫਸਲਾਂ ਦੇ ਸਮਰਥਨ ਮੁਲ ਵਿਚ 1.5 ਗੁਣਾ ਵਾਧਾ ਕੀਤਾ ਹੈ ਉਹ ਆਰਥਿਕ ਸੰਕਟ ਵਿਚ ਫਸੀ ਕਿਸਾਨੀ ਲਈ ਅਤਿ ਲਾਭਦਾਇਕ ਹੈ ਇਸਲਈ ਸ਼੍ਰੋਮਣੀ ਅਕਾਲੀ ਦਲ 11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਵਿਖੇ ਆਮਦ ਮੌਕੇ ਵਿਸ਼ਾਲ ਧੰਨਵਾਦੀ ਰੈਲੀ ਕਰਕੇ ਉਨਾਂ ਦਾ ਧੰਨਵਾਦ ਕਰੇਗਾ।ਉਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਥੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਰਹੀ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਪੰਜਾਬ ਵਲ ਕੋਈ ਧਿਆਨ ਨਹੀ ਦਿਤਾ ਪ੍ਰੰਤੂ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਸੂਬੇ ਦੇ ਵਿਸ਼ੇਸ ਮੁਦਿਆਂ ਵਲ ਸ਼੍ਰੋਮਣੀ ਅਕਾਲੀ ਦਲ ਵਲੋਂ ਧਿਆਨ ਦੁਆਏ ਜਾਣ ਤੇ ਉਨਾਂ ਮੁਸ਼ਕਿਲਾਂ ਦਾ ਸਾਰਥਿਕ ਹਲ ਕਢਿਆ।ਉਨਾਂ ਦਾਅਵਾ ਕੀਤਾ ਕਿ ਜਿਥੇ ਲੰਗਰ ਤੋਂ ਜੀ.ਐਸ.ਟੀ ਵਾਪਿਸ ਲੈ ਕੇ ਸ੍ਰੀ ਮੋਦੀ ਨੇ ਸਾਡੇ ਵਲੋਂ ਉਠਾਈ ਜਾ ਰਹੀ ਮੰਗ ਨੂੰ ਬੂਰ ਪਾਇਆ ਉਥੇ ਹੁਣ ਕਿਸਾਨਾਂ ਦੀ ਫਸਲਾਂ ਦੇ ਸਮਰਥਨ ਮੁਲ ਵਿਚ ਵਾਧੇ ਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੀ ਉਦੋਂ ਬਲ ਮਿਲਿਆ ਜਦੋਂ ਉਨਾਂ ਨੇ ਝੋਨੇ ਦੇ ਸਮਰਥਨ ਮੁਲ ਵਿਚ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਦਿਆਂ 15 ਹੋਰ ਫਸਲਾਂ ਦੇ ਸਮਰਥਨ ਮੁਲ ਵਿਚ 1.5 ਗੁਣਾ ਵਾਧਾ ਕਰਦਿਆਂ ਪੰਜਾਬ ਦੀ ਕਿਸਾਨੀ ਨੂੰ ਇਕ ਨਵਾਂ ਤੋਹਫਾ ਦਿਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਮਿਤਲ ਪ੍ਰਧਾਨ ਨਗਰ ਕੌਂਸਲ ਰਾਮਾਂ, ਗੁਰਜੀਤ ਕੋਟਬਖਤੂ ਮੈਂਬਰ ਜਿਲ੍ਹਾ ਪ੍ਰੀਸ਼ਦ,ਭਾਗ ਸਿੰਘ ਕਾਕਾ, ਸੁਖਬੀਰ ਚਠਾ,ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਰਾਕੇਸ਼ ਚੌਧਰੀ,ਪਪੂ ਸਰਪੰਚ ਮਲਕਾਣਾ, ਗਿਆਨੀ ਨਛਤਰ ਸਿੰਘ, ਗੁਰਪ੍ਰੀਤ ਸਰਪੰਚ ਜਗਾ ਆਦਿ ਆਗੂ ਹਾਜਿਰ ਸਨ।

WRITTEN BY