Skip to content
Independent perspectives. Global stories.
BREAKING

ਦੋ ਗੱਡੀਆਂ ਦੀ ਟੱਕਰ ’ਚ ਚਾਰ ਜ਼ਖਮੀ

Share this story

ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਅਮਰਜੀਤ ਸਿੰਘ ਕਲਸੀ)- ਰੋਪੜ ਨੀਲੋਂ ਮਾਰਗ ਤੇ ਸ੍ਰੀ ਚਮਕੌਰ ਸਾਹਿਬ ਨੇੜੇ ਨਹਿਰੀ ਵਿਸ਼ਰਾਮ ਘਰ ਦੇ ਨੇੜੇ ਅੱਜ ਸਵੇਰੇ ਇੱਕ ਬਲੈਰੋ ਗੱਡੀ ਪੀ.ਬੀ. 10 ਜੀ.ਕੇ 4951 ਅਤੇ ਇੱਕ ਕਾਰ ਸੀ.ਐਚ 01 ਏ.ਸੀ 4313 (ਪੰਜਾਬ ਰਾਜ ਪਾਵਰ ਕਾਰਪ੍ਰੋਰੇਸ਼ਨ) ਵਿਚਕਾਰ ਟੱਕਰ ਹੋਈ ਜਿਸ ਦੇ ਨਤੀਜੇ ਵੱਜੋਂ ਬਲੈਰੋ ਗੱਡੀ ਦੇ ਚਾਲਕ ਜੋ ਰੋਪੜ ਤੋਂ ਨੀਲੋਂ ਵੱਲ ਜਾ ਰਿਹਾ ਸੀ, ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਦੇ ਸਿਰ ਵਿੱਚ ਸੱਟ ਲੱਗੀ ਜੋ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿੱਖੇ ਜੇਰੇ ਇਲਾਜ ਹੈ। ਕਾਰ ਵਿੱਚ ਸਵਾਰ ਹਰਦੀਪ ਸਿੰਘ ਅਤੇ ਤਰਸੇਮ ਸਿੰਘ ਪੁੱਤਰ ਦਲਵਾਰਾ ਸਿੰਘ ਵਾਸੀ ਨੂਹੋਂ ਵਾਸੀ ਮਨਪ੍ਰੀਤ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਹੈਡੋ ਕਟਾਲਾ ਦੇ ਵੀ ਸੱਟਾਂ ਲੱਗੀਆਂ ਅਤੇ ਸੱਟਾਂ ਨਾਲ ਪ੍ਰਭਾਵਿਤ ਇਹ ਵਿਅਕਤੀ ਵੀ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਜੇਰੇ ਇਲਾਜ ਹਨ।

WRITTEN BY