ਫਰੀਦਕੋਟ, 6 ਜੁਲਾਈ (ਗੁਰਜੀਤ ਰੋਮਾਣਾ, ਰਜਿੰਦਰ ਅਰੋੜਾ)- ਜ਼ਿਲ੍ਹਾ ਮੈਜੀਸਟ੍ਰੇਟ ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐਸ. ਨੇ ਫੌਜਦਾਰੀ ਜਾਬਤਾ ਸੰਘਤਾ 1973 (ਐਕਟ ਨੰਬਰ 2 ਆਫ 1974) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਸਰਕਾਰੀ ਜਾਂ ਰਜਿਸਟਰਡ ਡਾਕਟਰਾਂ ਦੀ ਸਲਿਪ ਤੋਂ ਬਿਨਾ ਮੈਡੀਕਲ ਸਟੋਰਾਂ ਤੇ ਸਰਿੰਜਾਂ ਦੀ ਖਰੀਦ ਵੇਚ ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿਤੀ ਹੈ।ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਗਾਈ ਇਹ ਰੋਕ 01 ਸਤੰਬਰ 2018 ਤਕ ਜਾਰੀ ਰਹੇਗੀ।
ਡਾਕਟਰ ਦੀ ਪਰਚੀ ਬਿਨਾਂ ਨਹੀਂ ਮਿਲੇਗੀ ਸਰਿੰਜ



