..ਲੁੱਟ ਖੋਹ ਵਾਲੇ ਤਿੰਨ ਦੋਸ਼ੀ ਸਮਾਨ ਸਮੇਤ ਕਾਬੂ

image ਬਠਿੰਡਾ, 4 ਮਾਰਚ (ਅਵਤਾਰ ਸਿੰਘ ਕੈਂਥ)-ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਸੀ ਜਿਲ੍ਹਾ ਪੁਲਿਸ ਮੁੱਖੀ ਬਠਿੰਡਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਗੁਰੂ ਨਾਨਕ ਨਗਰ ਗੋਨਿਆਣਾ ਮੰਡੀ ਨੇ ਇਤਲਾਹ ਦਿੱਤੀ ਸੀ ਕਿ ਪਿਛਲੇ ਮਹਿਨੇ ਫਰਵਰੀ ਦੀ 23/24 ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 2/2-30 ਵਜੇ ਜਦ ਉਹ ਬਠਿੰਡਾ ਤੋਂ ਗੋਨਿਆਣਾ ਮੰਡੀ ਆਪਣੇ ਘਰ ਜਾ ਰਿਹਾ ਸੀ ਤਾਂ  ਤਿੰਨ ਨਾਮਾਲੂਮ ਵਿਅਕਤੀ ਜੋ ਮਹਿੰਦਰਾ ਪਿੱਕਅੱਪ ਗੱਡੀ ’ਤੇ ਸਵਾਰ ਸਨ ਨੇ ਸਾਹਮਣੇ ਰੇਲਵੇ ਸਟੇਸ਼ਨ ਗੋਨਿਆਣਾ ਮੰਡੀ ’ਤੇ ਉਸ ਨੂੰ ਰੋਕ ਕੇ  ਉਸ ਪਾਸੋ ਉਸਦਾ ਪਰਸ ਜਿਸ ਵਿਚ 1500 ਰੁਪੈ ਅਤੇ ਡਰਾਈਵਰੀ ਲਾਈਸੰਸ ਸੀ, ਇੱਕ ਮੋਬਾਇਲ ਫੋਨ ਸਮੇਤ ਸਿੰਮ ਅਤੇ ਇੱਕ ਛਾਪ ਸੋਨਾ ਧੱਕੇ ਨਾਲ ਕੁੱਟਮਾਰ ਕਰਕੇ

ਖੋਹ ਲਏ ਸਨ । ਜੋ ਇਸ ਵਾਰਦਾਤ ਦੀ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 19 ਮਿਤੀ 26/02/2014 ਅ/ਧ 382, 356, 379, 323, 34 ਹਿ:ਡ: ਥਾਣਾ ਨੇਹੀਆਵਾਲਾ ਤਿੰਨ ਨਾਮਾਲੂਮ ਵਿਅਕਤੀਆ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ । ਜੋ ਇਸ ਮੁਕੱਦਮੇ ਨੂੰ ਟਰੇਸ ਕਰਨ ਲਈ  ਸਵਰਨ ਸਿੰਘ ਖੰਨਾ, ਪੀ.ਪੀ.ਐਸ, ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਗਰਾਨੀ ਹੇਠ  ਗੁਰਮੇਲ ਸਿੰਘ, ਡੀ.ਐਸ.ਪੀ.(ਡੀ) ਬਠਿੰਡਾ ਅਤੇ ਸਪੈਸ਼ਲ ਸਟਾਫ ਬਠਿੰਡਾ ਦੀ ਟੀਮ ਗਠਿਤ ਵੱਲੋ ਵੱਖ-2 ਥਿਊਰੀਆ ਤੇ ਕੰਮ ਕਰਦੇ ਹੋਏ  04/03/2014 ਨੂੰ ਅਨਮੋਲ ਉਰਫ ਸੋਨੂ ਪੁੱਤਰ ਜਰਨੈਲ ਸਿੰਘ ਉਰਫ ਨਿਰਮਲ ਸਿੰਘ ਵਾਸੀ ਚੜਿੱਕ ਜਿਲਾ ਮੋਗਾ, ਬੇਅੰਤ ਸਿੰਘ ਪੁੱਤਰ ਅਜੈਬ  ਸਿੰਘ ਤੇ ਸਰਬਜੀਤ ਸਿੰਘ ਉਰਫ ਨੋਨਾ ਪੁੱਤਰ ਅੰਗਰੇਜ ਸਿੰਘ ਐਸ.ਸੀ. ਵਾਸੀਆਨ ਬਾਜਖਾਨਾ ਨੂੰ ਸਮੇਤ ਮੁਕੱਦਮਾ ਵਿਚ ਵਰਤੀ ਮਹਿੰਦਰ ਪਿੱਕਅੱਪ ਡਾਲਾ, ਮੁੱਦਈ ਦਾ ਖੋਹਿਆ ਹੋਇਆ ਮੋਬਾਇਲ ਮਾਰਕਾ ਕਾਰਬਨ ਸਮੇਤ ਡਬਲ ਸਿੰਮ, ਇੱਕ ਛਾਪ ਸੋਨਾ ਕਰੀਬ ਅੱਧਾ ਤੋਲਾ ਅਤੇ 1500/- ਰੁਪੈ ਨਗਦ ਬਰਾਮਦ ਕਰਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ । ਜੋ ਇਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਆਪਸ ਵਿਚ ਪੱਕੇ ਦੌਸਤ ਹਨ ਅਨਮੋਲ ਸਿੰਘ ਤੇ ਬੇਅੰਤ ਸਿੰਘ ਇੱਕਠੇ ਕਬੱਡੀ ਖੇਡਦੇ ਹਨ ਸੋ  ਤਿੰਨਾ ਨੇ 23 ਫਰਵਰੀ ਨੂੰ ਪਹਿਲਾ ਸ਼ਰਾਬ ਪੀਤੀ ਫਿਰ ਸ਼ਰਾਬ ਦੇ ਨਸੇ ਵਿਚ ਸਰਬਜੀਤ ਸਿੰਘ ਦੇ ਕਹਿਣ ਤੇ ਉਸਦੀ ਗਰਲ ਫਰੈਂਡ ਨੂੰ ਮਿਲਣ ਲਈ ਗੋਨਿਆਣਾ ਮੰਡੀ ਆ ਗਏ ਉਸ ਤੋ ਬਾਅਦ ਵਿਚ ਨਸ਼ੇ ਦੀ ਹਾਲਤ ਵਿਚ ਜਦ ਉਹ ਗੋਨਿਆਣ੍ਯਾ ਤੋ ਜੈਤੋ ਬਾਈਪਾਸ ਨੂੰ ਜਾਣ ਲੱਗੇ ਤਾ ਰਸਤੇ ਵਿਚ ਮੁਦਈ ਮਿਲ ਗਿਆ ਜਿੰਨਾਂ ਨੇ ਨਸ਼ੇ ਦੀ ਹਾਲਤ ਵਿਚ ਮੁੱਦਈ ਦੀ ਕੁੱਟਮਾਰ ਕਰਕੇ ਉਸ ਤੋਂ ਉਕਤ ਸਮਾਨ ਦੀ ਖੋਹ ਕੀਤੀ । ਬੇਅੰਤ ਸਿੰਘ (23)ਪਲੱਸ ਟੂ ਪਾਸ,ਸ਼ਾਦੀ ਸੁਦਾ ਤੇ ਇੱਕ ਬੱਚਾ ਹੈ ਅਤੇ ਪਿੱਕ ਅੱਪ ਡਾਲਾ ਤੇ ਪਿੰਡਾਂ ਦੀਆ ਡਾਇਰੀਆ ਤੋਂ ਦੁੱਧ ਇੱਕਠਾ ਕਰਕੇ ਚਿਲਡਰਨ ਸੈਂਟਰ ਬਾਜਾਖਾਨਾ ਵਿਖੇ ਪਾਉਦਾ ਹੈ। ਸਰਬਜੀਤ ਸਿੰਘ ਜੋ ਸਤਵੀ ਜਮਾਤ ਪਾਸ,( 19) ਕੁਆਰਾ’ਤੇ ਪਿੰਕ ਅੱਪ ਡਾਲੇ ਪਰ ਦੁੱਧ ਦਾ ਕੰਮ ਕਰਦਾ ਹੈ। ਅਨਮੋਲ ਸਿੰਘ (18)ਪਲੱਸ ਟੂ ਪਾਸ ਹੈ, ਕੁਆਰਾ ਦਿਹਾੜੀ ਕਰਨ ਅਤੇ ਕਬੱਡੀ ਖੇਡਣ੍ਯ ਕਾਰਨ ਉਸ ਰਾਤ ਮਿਲਣ ਲਈ ਆਇਆ ਸੀ।

Send this to a friend