‘ਕੌਮ ਦੇ ਹੀਰੇ’ ਫਿਲਮ ਹਰ ਸਿੱਖ ਨੂੰ ਵੇਖਣੀ ਚਾਹੀਦੀ ਹੈ : ਸੰਤ ਦਾਦੂਵਾਲ

image ਤਲਵੰਡੀ ਸਾਬੋ, 4 ਮਾਰਚ (ਰਣਜੀਤ ਸਿੰਘ ਰਾਜੂ)-‘‘ਮੌਜੂਦਾ ਪੰਥ ਦੇ ਸ਼ਹੀਦਾਂ ਉ¤ਪਰ ਬਣੀ ਫਿਲਮ ‘ਕੌਮ ਦੇ ਹੀਰੇ’ ਹਰ ਸਿੱਖ ਨੂੰ ਵੇਖਣੀ ਚਾਹੀਦੀ ਹੈ।’’ ਇਸ ਵਿਚਾਰ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉ¤ਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਵਾਲਿਆਂ ਨੇ ਪ੍ਰੈ¤ਸ ਦੇ ਨਾਮ ਜਾਰੀ ਬਿਆਨ ਵਿੱਚ ਕੀਤਾ। ਸੰਤ ਦਾਦੂਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1984 ਵਿੱਚ ਪਾਵਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਫੌਜੀ ਹਮਲਾ ਕਰਕੇ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਸ਼ਹੀਦ ਕੀਤਾ ਅਤੇ ਇਨ੍ਹਾਂ ਪਵਿੱਤਰ ਅਸਥਾਨਾਂ ਨਾਲ ਪੂਰੇ ਭਾਰਤ ਵਿੱਚ 37 ਦੇ ਕਰੀਬ ਗੁਰਦੁਆਰਿਆਂ ਨੂੰ ਢਹਿ ਢੇਰੀ ਕੀਤਾ। ਇਹ ਪੂਰੇ ਸਿੱਖ ਜਗਤ ਨੂੰ ਸਬਕ ਸਿਖਾਉਣ ਦੀ ਸੋਚੀ-ਸਮਝੀ ਸਾਜਿਸ਼ ਸੀ, ਜਿਸ ਦਾ ਬਦਲਾ ਮਹਾਨ ਸਪੂਤ

ਸ. ਬੇਅੰਤ ਸਿੰਘ, ਸ. ਸਤਵੰਤ ਸਿੰਘ ਅਤੇ ਸ. ਕੇਹਰ ਸਿੰਘ ਨੇ ਕੁਰਬਾਨੀ ਕਰਕੇ ਪ੍ਰਧਾਨ ਮੰਤਰੀ ਦੇ ਕੀਤੇ ਦਾ ਫਲ ਭੁਗਤਾ ਕੇ ਲਿਆ। ਉਨ੍ਹਾਂ ਕਿਹਾ ਕਿ ਗਾਇਕ ਰਾਜ ਕਾਕੜਾ ਅਤੇ ਉਸਦੇ ਸਹਿਯੋਗੀਆਂ ਵੱਲੋਂ ਇਸ ਇਤਿਹਾਸ ਨੂੰ ਪਰਦੇ ਉ¤ਤੇ ਦਿਖਾਉਣ ਦਾ ਉਪਰਾਲਾ ਬੜੀ ਮਿਹਨਤ ਨਾਲ ਕੀਤਾ ਹੈ। ਇਹ ਇਕ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਵਿਸ਼ਿਆਂ ਉ¤ਪਰ ਅੱਜ ਫਿਲਮਾਂ ਬਣਾਉਣ ਦੀ ਲੋੜ ਹੈ ਤਾਂ ਕਿ ਸਾਡੀ ਅੱਜ ਦੀ ਅਤੇ ਆਉਣ ਵਾਲੀ ਸੰਤਾਨ ਨੂੰ ਆਪਣੇ ਗੌਰਵਮਈ ਇਤਿਹਾਸ ਦਾ ਪਤਾ ਲੱਗ ਸਕੇ। ਫਿਲਮ ਵਿੱਚ ਜੋ ਸ਼ਹੀਦਾਂ ਦੇ ਸਰੂਪ ਬਾਰੇ ਊਣਤਾਈਆਂ ਦੀ ਚਰਚਾ ਹੈ, ਇਸ ਨੂੰ ਵੀ ਸੁਧਾਰਣ ਦੀ ਲੋੜ ਹੈ ਤਾਂ ਕਿ ਅਸਲ ਸਰੂਪ ਸੰਗਤਾਂ ਵਿੱਚ ਆ ਸਕੇ ਅਤੇ ਸਹੀ ਸੁਨੇਹਾ ਪਹੁੰਚ ਸਕੇ। ਸੰਤ ਦਾਦੂਵਾਲ ਨੇ ਕਿਹਾ ਕਿ ਹੋ ਸਕੇ ਤਾਂ ਫਿਲਮ ਨਿਰਮਾਤਾ ਨੂੰ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਸ ਬਾਰੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਇਸ ਫਿਲਮ ਰਾਹੀਂ ਆਪਣੇ ਮੌਜੂਦਾ ਇਤਿਹਾਸ ਨੂੰ ਵੇਖਣ ਦਾ ਯਤਨ ਕਰੇ।

Send this to a friend