ਤੁਹਾਨੂੰ ਵੀ ਲੱਖਾਂ ਰੁਪਏ ਦੀ ਲਾਟਰੀ ਵਾਲੀ ਕਾਲ ਆ ਸਕਦੀ ਹੈ!

ਗੁਰਤੇਜ ਸਿੰਘ ਮੱਲੂ ਮਾਜਰਾ
ਸੰਪਰਕ: 98144-75783
6 ਫਰਵਰੀ ਨੂੰ ਮੈਂ ਆਪਣੇ ਸਾਥੀਆਂ ਨਾਲ ਕਾਲਜ ਵਿਚ ਬੈਠਾ ਹੋਇਆ ਸਾਂ ਕਿ ਸਾਡਾ ਇਕ ਹੋਰ ਮਿੱਤਰ ਜੋ ਉਰਦੂ ਦਾ ਲ਼ੈਕਚਰਾਰ ਹੈ ਆ ਕੇ ਸਾਡੇ ਵਿਚਕਾਰ ਬੈਠ ਗਿਆ । ਹਾਲ-ਚਾਲ ਪੁੱਛਣ ਦੱਸਣ ਪਿੱਛੋਂ ਹੱਸ ਕੇ ਕਹਿਣ ਲੱਗਾ ਕਿ ਯਾਰ ਮੇਰੇ ਮੋਬਾਇਲ ’ਤੇ +923004089470 ਨੰਬਰ ਤੋਂ ਇਕ ਕਾਲ ਆਈ । ਜਦੋਂ ਮੈਂ ਕਾਲ ਅਟੈਂਡ ਕੀਤੀ ਤਾਂ ਅੱਗੋਂ ਆਵਾਜ਼ ਆਈ ਸਰ ਆਪ ਲੱਕੀ ਹੋ ਆਪਕੀ ਵੋਡਾ ਫੋਨ ਕੀ ਔਰ ਸੇ 25 ਲਾਖ ਕੀ ਲਾਟਰੀ ਲਗ ਚੁਕੀ ਹੈ ਕਿਰਪਯਾ ਆਪ ਇਸੀ ਨੰਬਰ ਪੇ ਲਾਟਰੀ  ਕੇ ਬਾਰੇ ਮੇ ਜਾਣਨੇ ਕੇ ਲੀਏ ਬੈਕ ਕਾਲ ਕਰੇ ਧਨਯਵਾਦ ।ਕਾਲ ਡਿਸਕਨੈਂਕਟ ਹੋ ਗਈ ।ਇਹ ਗੱਲ ਸੁਣ ਕੇ ਸਾਰੇ ਸਾਥੀ ਖ਼ੂਬ ਹਾਸਾ-ਮਜਾਕ ਕਰਨ ਲੱਗੇ ਕਿ ਮੌਕਾ ਨਹੀਂ ਸੀ ਗੁਆਉਣਾ ਬੈਕ ਕਾਲ ਕਰ ਲੈਣੀ ਸੀ ਤਾ ਉਸਨੇ ਕਿਹਾ ਕਿ ਮੈਂ ਮਿਹਨਤ ਦੀ ਕਮਾਈ ’ਚ ਬਰਕਤ ਸਮਝਦਾ (ਮੰਨਦਾ )ਹਾਂ।ਮੇਰਾ ਵੀ ਇਨ੍ਹਾਂ ਗੱਲਾਂ ਨੂੰ ਸੁਣ ਕੇ ਵਿਚਾਰ ਬਣ ਗਿਆ ਕਿ ਸਾਡੇ ਲੋਕਾਂ ਨੂੰ ਲਾਟਰੀਆਂ ਵਾਲੀਆਂ ਕਾਲਾਂ ਦੇ ਸੰਬੰਧ ’ਚ ਸੁਨੇਹਾ ਦੇਣਾ ਚਾਹੀਦਾ ਹੈ। ਮੈਂ ਅਜਿਹੀਆਂ ਕਾਲਾਂ ਬਾਰੇ ਸੁਣ ਅਤੇ ਪੜ ਕੇ ਜਾਣ ਚੁੱਕਾ ਹਾਂ । ਆਪਣੇ ਕੰਨਾਂ ਨਾਲ ਸੁਣੀ ਮੋਬਾਇਲ ਕਾਲ ਬਾਰੇ ਗੱਲ ਸਾਂਝੀ ਕਰਨਾ ਜ਼ਰੂਰੀ ਸਮਝਦਾ ਹਾਂ ।2ਜਨਵਰੀ ,2014 ਨੂੰ ਸ਼ਾਮ ਦੇ 4:30 ਵਜੇ ਤੋਂ ਬਾਅਦ ਦੀ ਗੱਲ ਹੈ । ਅਸੀਂ ਦੋਵੇਂ ਜੀਅ ਇਕ ਪਾਰਟੀ ਤੋਂ ਘਰ ਪਰਤੇ ਸਾਂ ।ਉਹਨਾਂ ਦੇ ਮੋਬਾਇਲ ’ਤੇ +092302543763 ਨੰਬਰ ਤੋਂ ਇਕ ਕਾਲ ਆਈ । ਜਿਸ ਤੋਂ ਇਕ ਵਿਆਕਤੀ ਨੇ ਕਿਹਾ ,’ਆਪ ਕਾ ਨੰਬਰ ਲੱਕੀ ਹੈ ਆਜ ਕੇ.ਬੀ.ਸੀ.(ਕੌਣ ਬਣੇਗਾ ਕਰੋੜਪਤੀ ) ਕੀ ਔਰ ਸੇ ਕੁਛ ਕੰਪਨੀਓ ਕੇ ਨੰਬਰ ਚੁਣੇ ਗਏ ਜਿਸ ਮੇਂ ਆਪ ਕਾ ਨੰਬਰ ਵੀ ਲੱਕੀ ਪਾਇਆ ਗਿਆ ।ਇਨ ਨੰਬਰੋਂ ਕੇ ਲੀਏ ਕੇ.ਬੀ.ਸੀ. ਕੀ ਔਰ ਸੇ 25-25 ਲਾਖ ਕਾ ਇਨਾਮ ਦੀਆ ਗਿਆ ਹੈ ।ਕਿਰਪਾਯ ਆਪ ਪਾਸ ਕੇ ਪੀ.ਐਨ.ਬੀ. ਬੈਕ ਮੇ ਚਲੇ ਜਾਏ ਔਰ ਵਹਾਂ ਸੇ ਇਨਾਮੀ ਰਾਸ਼ੀ ਕਾ ਚੈਕ ਰਸੀਵ ਕਰ ਲੇ ।ਮੈਂ ਆਪ ਕੋ ਪੀ.ਐਨ.ਬੀ.ਕੇ ਮਨੇਜ਼ਰ ਕਾ ਨੰਬਰ ਦੇ ਰਹਾ ਹੂੰ ਲ਼ਿਖੇ 00923025752195 ਆਪ ਇਸ ਨੰਬਰ ਪੇ ਸੰਪਰਕ ਕਰ  ਲੇ ਧੰਨਯਵਾਦ ।

ਉਨ੍ਹਾਂ(ਪਤਨੀ) ਨੇ ਮੈਨੂੰ ਦੱਸਿਆ ਤਾਂ ਮੈਂ ਕਿਹਾ ਐਵੇ ਕਾਲਾਂ ਦੇ ਚੱਕਰਵਿਊ ’ਚ ਨਾ ਫਸਿਆ ਕਰੋ । ਉਹ ਕਹਿਣ ਲੱਗੇ ਕਿ ਕੇ.ਬੀ.ਸੀ ਵਾਲਿਆ ਨੇ ਇਨਾਮ ਕੱਢੇ ਨੇ ਤਾਂ ਹੋ ਵੀ ਸਕਦਾ ਹੈ ਉਸਨੇ(ਕਾਲ ਕਰਨ ਵਾਲੇ ਵਿਆਕਤੀ ਨੇ) ਇਕ ਪੀ.ਐਨ.ਬੀ. ਦੇ ਮਨੇਜਰ(ਵਿਜੈ ਕੁਮਾਰ )ਦਾ ਨੰਬਰ ਵੀ ਦਿੱਤਾ ਹੈ ਜਿਸ ਤੋਂ ਚੈਕ ਦੇ ਸੰਬੰਧ ’ਚ ਜਾਣਕਾਰੀ ਲੈ ਸਕਦੇ ਹਾਂ ।ਪਹਿਲਾਂ ਤਾਂ ਮੈਂ ਸਭ ਕੁਝ ਨਜ਼ਰ ਅੰਦਾਜ ਕਰ ਦਿੱਤਾ ਫਿਰ ਦਿਮਾਗ ਵਿਚ ਆਇਆ ਕਿ ਘੱਟੋ-ਘੱਟ ਇਹ ਪਤਾ ਜ਼ਰੂਰ ਕੀਤਾ ਜਾਏ ਕਿ ਆਖ਼ਰ ਇਹ ਗੁੰਮਰਾਹ ਕਰਨ ਵਾਲੇ/ਲਾਲਚ ਦੇਣ ਵਾਲੇ ਕੌਣ ਹਨ ? ਮੈਂ ਉਹਨਾਂ(ਪਤਨੀ) ਤੋਂ ਮੋਬਾਇਲ ਲੈ ਕੇ ਆਏ ਨੰਬਰ ’ਤੇ ਵਾਪਸ ਕਾਲ ਕੀਤੀ ਤਾਂ ਉਹ ਲਗ ਨਹੀਂ ਸੀ ਰਿਹਾ । ਅਚਾਨਕ ਉਸੇ ਨੰਬਰ ਤੋਂ ਦੁਬਾਰਾ ਕਾਲ ਆਈ ਮੈਂ ਅਟੈਂਡ ਕਰ ਲਈ ਅੱਗੋਂ ਇਕ ਮੇਲ ਪਰਸ਼ਨ ਬੋਲਿਆ ਸਰ ਯਹ ਨੰਬਰ ਕਿਸਕਾ ਹੈ ਔਰ ਇਸ ਨੰਬਰ ਪੇ ਪਹਿਲੇ ਦੀਦੀ ਸੇ ਬਾਤ ਹੂਈ ਥੀ ਮੈਂ ਕਿਹਾ ਵੋ ਮੇਰੀ ਪਤਨੀ ਥੀ ਆਪ ਬਤਾਓ ਕਿਆ ਬਾਤ ਹੈ…ਤਾਂ ਉਹ ਕਹਿਣ ਲੱਗਾ ਸਰ ਐਸਾ ਹੈ ਕਿ ਕੇ.ਬੀ.ਸੀ. ਕੀ ਔਰ ਸੇ ਆਜ ਲੱਕੀ ਨੰਬਰ ਸਲ਼ੈਕਟ ਕੀਏ ਗਏ ਜਿਸਮੇ ਆਪ ਕਾ ਨੰਬਰ ਵੀ ਸ਼ਾਮਿਲ ਹੈ ਆਪ ਕੋ 25 ਲਾਖ ਕੀ ਲਾਟਰੀ ਲਗਨੇ ਕੀ ਵਧਾਈ ਹੋ ।ਆਪ ਲੱਕੀ ਹੋ । ਕਿਰਪਾ ਆਪ ਅਬ 00923025752195 ਨੰਬਰ ਪੇ ਬਾਤ ਕਰੇ ਧਨਯਵਾਦ।
ਮੈਂ ਸੋਚੀ ਪੈ ਗਿਆ ਕਿ ਇਸ ਦੁਨੀਆ ’ਚ ਕੀ ਹੋ ਰਿਹਾ ਹੈ ? ਕਿਵੇਂ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ । ਮੈਂ ਅਜੇ ਇਹ ਸੋਚ ਹੀ ਰਿਹਾ ਸਾਂ ਕਿ ਮੈਂ ਇਹ ਨੰਬਰ 00923025473763 ਆਪਣੇ ਮੋਬਾਇਲ ਤੋਂ ਡਾਇਲ ਕਰ ਲਿਆ ਕਾਲ ਤਾਂ ਗਈ ਪ੍ਰੰਤੂ ਕੋਈ ਗੱਲ ਨਾ ਹੋ ਸਕੀ ਕਾਲ ਡਿਸਕਨੈਕਟ ਹੋ ਗਈ ।ਉਸ ਆਦਮੀ ਨੂੰ ਲੱਗਾ ਕਿ ਸ਼ਇਦ ਬੰਦਾ ਇੰਟਰਸਟਡ ਹੈ ਉਸ ਦੀ ਦੁਬਾਰਾ ਕਾਲ ਆ ਗਈ ਉਹ ਕਹਿਣ ਲੱਗਾ ਸਰ ਆਪ ਨੇ ਅਭੀ ਤੱਕ ਮਨੇਜ਼ਰ ਸੇ ਬਾਤ ਨਹੀਂ ਕੀ,ਜਲਦੀ ਸੇ ਬਾਤ ਕਰ ਲੋ ਨਹੀਂ ਤੋਂ ਆਪ ਕਾ ਚੈੱਕ ਕੈਂਸਲ ਹੋ ਸਕਤਾ ਹੈ । ਮੈਂ ਕਹਿ ਦਿੱਤਾ ਅਭੀ ਕਰਤਾ ਹੂੰ…ਮਗਰ ਪਹਿਲੇ ਆਪ ਮੁਝੇ ਯਹ ਬਤਾਓ ਕਿ ਆਪ ਕਹਾਂ ਸੇ ਬੋਲ ਰਹੇ ਹੈਂ।ਉਹ ਕਹਿਣ ਲੱਗਾ ਸਰ ਮੈਂ ਮੁੰਬਈ ਸੈਂਟਰ ਸੇ ਬੋਲ ਰਹਾ ਹੂੰ ।ਇਹ ਕਹਿੰਦਿਆਂ ਹੀ ਕਾਲ ਕੱਟ ਕਰ ਦਿੱਤੀ।
ਜਦੋਂ ਮੈਂ ਪੀ.ਐਨ.ਬੀ. ਦੇ ਮਨੇਜ਼ਰ (ਵਿਜੇ ਕੁਮਾਰ ) ਦਾ ਦਿੱਤਾ ਹੋਇਆ ਮੋਬਾਇਲ ਨੰਬਰ 00923025752195 ਆਪਣੇ ਨੰਬਰ ਤੋਂ ਡਾਇਲ ਕੀਤਾ ਤਾਂ ਅੱਗੋਂ ਆਨ ਹੋ ਕੇ ਡਿਸਕਨੈਕਟ ਹੋ ਗਿਆ। ਇਸੇ ਨੰਬਰ ਤੋਂ ਫਿਰ ਦੁਸਰੇ ਨੰਬਰ ਤੇ ਕਾਲ ਆ ਗਈ ਜੋ ਮੈਂ ਅਟੈਂਡ ਕਰ ਲਈ । ਅੱਗੋਂ ਕਿਹਾ ਗਿਆ ਸਰ ਕਿਆ ਆਪ ਕਾ ਯਹੀ ਨੰਬਰ ਹੈ ਮੈ ਕਿਹਾ ਜੀ ਹਾਂ ….ਤਾਂ ਉਹ ਕਹਿੰਦਾ ਆਪਕਾ ਕੇ.ਬੀ.ਸੀ. ਕੀ ਔਰ ਸੇ 25 ਲਾਖ ਕਾ ਚੈੱਕ ਹਮਰੇ ਪਾਸ ਆ ਚੁੱਕਾ ਹੈ ਆਪ ਕੈਸੇ ਲੇਨਾ ਚਾਹਤੇ ਹੈ…ਆਪ ਬਤਾਏ ਕਿਆ ਕਾਮ ਕਰਤੇ ਹੈ.ਮੈਂ ਦੱਸ ਦਿੱਤਾ ਕਿ ਮੈਂ ਪ੍ਰੋ: ਹੂੰ….ਮੈਂ ਉਸ ਦੀਆਂ ਗੱਲਾਂ ਸੁਣਕੇ ਅੰਦਰੋਂ ਅੰਦਰੀ ਹੱਸ ਵੀ ਰਿਹਾ ਸਾਂ ਤੇ ਜਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਸਾਂ ਕਿ ਇਹ ਅੱਗੋਂ ਇਹ ਕੀ ਕੀ ਕਹੇਗਾ ਦੇਖਦੇ ਹਾਂ?ਉਸਨੂੰ ਮੈਂ ਆਖਣ ਹੀ ਵਾਲਾ ਸਾਂ ਕੁਝ, ਕਿ ਅੱਗੋਂ ਉਹ ਬੋਲ ਪਿਆ ਸਰ ਕਿਆ ਆਪ ਚੈੱਕ ਅਕਾਉਂਟ ਮੇਂ ਲਗਵਾਨਾ ਚਾਹਤੇ ਹੈ ਯਾ ਘਰ ਮੰਗਵਾਨਾ ਚਾਹਤੇ ਹੈ ਜਲਦੀ  ਬਤਾਓ ਹਮਨੇ ਔਰੋ ਕਾ ਭੀ ਭੁਗਤਾਨ ਕਰਨਾ ਹੈ ਅਬੀ ।ਮੈਂ ਉਸਨੂੰ ਕਿਹਾ ਕਿ ਆਪ ਕੋ ਘਰਵਾਲੋਂ ਸੇ ਬਾਤ ਕਰ ਕੇ ਅਭੀ ਬਤਾਤਾ ਹੂੰ ਤਾਂ ਉਸਨੇ ਕਿਹਾ ਸਰ ਜਲਦੀ ਬਤਾ ਦੇ ਤੋਂ ਅੱਛਾ ਹੈ।
ਮੈਂ ਇਸ ਲੱਖ਼ਾਂ ਦੀ ਲਾਟਰੀ ਵਾਲੀ ਕਹਾਣੀ ਨੂੰ ਜਾਣਨ ਲਈ ਹੋਰ ਉਤਸਕ ਹੋ ਗਿਆ ਅਜੇ ਕੁਝ ਸੋਚਣ ਹੀ ਲੱਗਾ ਸਾਂ ਕਿ ਚਾਰ ਕੁ ਮਿੰਟ ਪਿਛੋਂ ਦੁਬਾਰਾ ਉਸੇ ਨੰਬਰ ਤੋਂ ਕਾਲ ਆ ਗਈ ਉਹ ਕਹਿਣ ਲੱਗਾ, ੂ ਬਤਾਏ ਸਰ ਆਪ ਕੋ ਕੈਸੇ ਚੈਕ ਲੇਨਾ ਹੈ ਮੈਂ ਕਿਹਾ ਆਪ ਨੇ ਕਿਆ ਕੰਡੀਸ਼ਨਜ਼ ਰਖੀ ਹੈ ਕੈਸੇ ਦੇ ਸਕਤੇ ਹੋ ਤਾਂ ਉਹ ਕਹਿਣ ਲੱਗਾ ਸਰ ਬਤਾਓ ਕਿਆ ਹਮ ਚੈਕ ਘਰ ਭੇਜਦੇ ਮੈਂ ਹਾਂ ਕਿਹ ਦਿੱਤੀ  ਤਾਂ ਉਹ ਫਿਰ ਕਹਿਣ ਲੱਗਾ ਸਰ ਕਿਆ ਆਪ ਕਾ ਅਕਾਉਂਟ ਨਹੀਂ ਹੈ ਮੈਂ ਕਿਹਾ…. ਹੈ…ਕੌਨ ਸੇ ਬੈਂਕ ਮੇਂ ..ਪਟਿਆਲਾ ਮੇਂ..ਮੈਂ ਕਹਿ ਦਿੱਤਾ ਆਪ ਹਮੇਂ ਕਹਾਂ ਮਿਲ ਸਕਤੇ ਹੈ ਤਾਂ ਉਹ ਕਹਿਣ ਲੱਗਾ ਸੈਂਟਰ ਮੂੰਬਈ ਮੇਂ .ਕਿਆ ਆਪ ਯਹਾਂ ਆ ਕੇ ਚੈੱਕ ਲੇਨਾ ਚਾਹਤੇ ਹੋ.ਮੈਂ ਕਿਹਾ ਜੀ ਹਾਂ…ਤਾਂ ਜਵਾਬ ਆਇਆ ਸਰ ਸਮਯ ਕਮ ਹੈ ਕਿਰਪਯਾ ਆਪਣਾ ਅਕਾਊਂਟ ਨੰਬਰ ਦੋ ਯਾ ਯਹ ਬਤਾਏ  ਕੇ ਚੈਕ ਕੇਸੇ ਲੇਨਾ ਹੈ…ਮੈਂ ਕੁਝ ਬੋਲਣ ਹੀ ਵਾਲਾ ਸਾਂ ਕਿ ਨੈਟਵਰਕ ਦੀ ਪ੍ਰੋਬਲਮ ਕਾਰਨ ਕਾਲ ਡਿਸਕਨੈਕਟ ਹੋ ਗਈ । ਮਿੰਟ ਕੁ ਬਾਅਦ ਕਾਲ ਫਿਰ ਆ ਗਈ ਸਰ ਆਪ ਨੇ ਚੈਕ ਲੇਨਾ ਹੈ ਯਾ ਨਹੀਂ..ਮੈਂ ਹਾਂ ਕਿਹਾ ਤਾਂ..ਉਹ ਕਹਿੰਦਾ ਚੈੱਕ ਘਰ ਮੰਗਵਾਨਾ ਯਾ ਅਕਾਊਂਟ  ਮੇਂ…ਮੈਂ ਆਖ ਦਿੱਤਾ ਘਰ ਹੀ ਭੇਜਦੋ ਤਾਂ ਉਸਨੇ ਕਿਹਾ ਘਰ ਮੰਗਵਾਨੇ ਪਰ ਆਪ ਕੋ 25000 ਹਜ਼ਾਰ ਰੁਪਏ ਪੇ ਕਰਨੇ ਹੋਗੇਂ…ਮੈਂ ਆਖਿਆ ਅਗਰ ਅਕਾਊਂਟ ਮੇ ਡਲਵਾਏ ਤੋ..ਤਬ ਆਪ ਕੋ 18000 ਹਜ਼ਾਰ ਰੁਪਏ ਹਮਾਰੇ ਅਕਾਊਂਟ ਮੇਂ ਡਾਲਨੇ ਹੋਂਗੇ ।..ਮੈਂ ਗੱਲ ਲੰਮੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ ਪ੍ਰੰਤੂ ਉਹ ਸ਼ਾਇਦ ਮੈਨੂੰ ਸਮਝ ਚੁਕਾ ਸੀ ਕਿ ਮੈਂ ਤਾਂ ਐਵੇਂ ਉਸਦੀ ਹਕੀਕਤ ਤੱਕ ਪਹੁੰਚਣ ਦਾ ਯਤਨ ਕਰ ਰਿਹਾ ਸਾਂ ।..ਜਦੋਂ ਮੈਂ ੳਸਨੂੰ ਕਿਹਾ ਸਰ ਅਗਰ ਆਪ ਕੇ ਪਾਸ ਆਕਰ ਚੈਕ ਲੇ ਤੋਂ…ਸਰ ਕਿਆ ਆਪ ਹਮਾਰੇ ਪਾਸ ਆਓਗੇ…ਮੈਂ ਕਿਹਾ ਜੀ ਹਾਂ ਅਗਰ ਆਪ ਹਮੇਂ ਚੈੱਕ ਦੋਂਗੇ  ਤੋ ਜ਼ਰੂਰ ਆਏਗੇ ਬਸ ਇਤਨਾ ਬਤਾ ਦੋ ਕਿ ਆਪ ਸੇ ਲੇਨੇ ਪਰ ਕਿਤਨਾ ਖ਼ਰਚ ਦੇਨਾ ਹੋਗਾ…..ਸਰ ਆਪ ਨੇ ਚੈੱਕ ਲੇਨਾ ਹੈ ਯਾ ਨਹੀਂ(ਗੁੱਸੇ ’ਚ ਬੋਲਣ ਲੱਗਾ)….ਲੇਨਾ ਹੈਂ ਤੋ ਲੋ ਮੁਝੇ ਆਪ ਕਾ ਇਰਾਦਾ ਨਹੀਂ ਲਗ ਰਹਾ ਅਬ (ਮਜ਼ਬੂਰੀ ਤੇ ਬੇਬਸੀ ਨਾਲ) ਆਪ ਲੇਨਾ ਹੀ ਨਹੀ ਚਾਹਤੇ…ਕੈਸੇ ਲੋਗ ਹੋ ਆਪ…ਚੈੱਕ ਲੇਨਾ ਹੈ ਤੋ ਲੋ….ਇਹ ਗੱਲ ਕਰਦਿਆਂ ਕਰਦਿਆਂ ਉਸਨੇ ਕਾਲ ਕੱਟ ਕਰ ਦਿੱਤੀ ….।
ਇਹ ਤਾਂ ਸੀ ਖੁਦ ਨਾਲ ਹੋਈ ਗੱਲ ਬਾਤ ਜੋ ਤੂਹਾਨੂੰ ਸੁਣਾਈ ਹੈ ਆਓ ਇਸ ਪ੍ਰਕਾਰ ਦੀ ਹੀ ਇਕ ਹੋਰ ਘਟਨਾ ਜੋ ਇਸ ਦਿਨ ਤੋਂ ਅਗਲੇ ਦਿਨ ’ਚ ਮਿਤੀ 3 ਜਨਵਰੀ 2014 ਨੂੰ ਦਵਿੰਦਰ ਕੌਰ ਨਾਲ ਹੋਈ । ਦਵਿੰਦਰ ਕੌਰ ਸਪੱਤਰੀ ਧਰਮਪਾਲ ਵਾਰਡ ਨੰਬਰ 7 ਪਿੰਡ ਮੁੰਗੋਵਾਲ (ਨੇੜੇ ਮਾਹਿਲਪੁਰ) ਨੂੰ ਵੀ +923004726895 ਨੰਬਰ ਤੋਂ ਕਾਲ ਆਈ ਸੀ ਜਿਸ ਤੇ ਗੱਲ ਕਰਨ ਵਾਲੇ ਵਿਆਕਤੀ  ਨੇ ਉਸਨੂੰ ਦੱਸਿਆ ਕਿ ਤੁਹਾਡੀ 15 ਲੱਖ 50 ਜ਼ਾਰ ਦੀ ਲਾਟਰੀ ਨਿਕਲੀ ਹੈ ਤੁਸੀਂ ਪੀ.ਐਨ.ਬੀ.ਦੇ ਅਕਾਊਂਟ ’ਚ 24,500 ਰੁਪਏ ਪਾਓ । ਜਦ ਹੀ ਇਹਨਾਂ ਨੇ ਰੁਪਏ ਪੁਆ ਦਿੱਤੇ ਤਾਂ ਇਸੇ ਨੰਬਰ ਤੋਂ ਕਾਲ ਆਈ ਕਿ ਜਿਸ ਵੀ ਬੈਂਕ ਵਿਚ ਤੁਹਾਡਾ ਅਕਾਊਂਟ ਹੈ ਉਥੇ ਪਹੁਚੋ ਹੁਣੇ ਕੁਝ ਮਿੰਟਾਂ ਵਿਚ ਤੁਹਾਡੇ ਅਕਾਊਂਟ ਵਿਚ ਲਾਟਰੀ ਵਾਲੀ ਰਾਸ਼ੀ ਪਾ ਰਹੇ ਹਾਂ । ਜਦ ਉਹ ਵਿਚਾਰੇ ਆਪਣੇ ਅਕਾਊਂਟ ਵਾਲੀ ਬੈਂਕ ਸਟੇਟ ਬੈਂਕ ਪਟਿਆਲਾ ਟੂਟੋਮਾਜਰਾ ਬ੍ਰਾਂਚ ਪਹੁੰਚ  ਗਏ ਤਾਂ ਕਾਲ ਆਈ ਕਿ ਤੁਸੀਂ ਇਕ ਹੋਰ 45,000 ਹਜ਼ਾਰ ਰੁਪਏ ਜਮਾਂ ਕਰਵਾਕੇ ਆਪਣੀ ਇਕ ਫੋਟੋ ਸਾਈਬਰ ਕੈਫ਼ੇ ਤੋਂ ਸਾਨੂੰ ਈ-ਮੇਲ ਕਰੋ ਸਭ ਕੁਝ ਕਰ ਦਿਤਾ ਗਿਆ  ਤਾਂ ਉਸੇ ਸਾੲਬਿਰ ਕੈਫ਼ੇ ਈ-ਮੇਲ ਰਾਹੀ ਦੋ ਪੇਪਰ ਆਏ ਜਿਨਾਂ ;ਚੋਂ ਇਕ ’ਤੇ ਫ਼ੋਟੋ ਲਗਾ ਕੇ ਉਪਰ ਟ੍ਰਾਸ਼ਫਰ  ਲੈਟਰ ਲਿਖਿਆ ਹੋਇਆ ਸੀ ਅਤੇ ਦੂਜੇ ਪੇਪਰ ’ਤੇ ਭਾਰਤੀ ਸਟੇਟ ਬੈਂਕ ਦਾ ਜਿਕਰ ਸੀ ਜਿਸ ਉਪਰ ਦਵਿੰਦਰ ਕੌਰ ਨੂੰ 15 ਲੱਖ 60 ਹਜ਼ਾਰ ਰੁਪਏ ਦੇਣ ਦੀ ਗੱਲ ਲਿਖੀ ਹੋਈ ਸੀ ਜਿਸ ਨਾਲ ਇਕ ਵਾਰ ਦਵਿੰਦਰ ਕੌਰ ਨੂੰ ਹੋਰ ਯਕੀਨ ਹੋ ਗਿਆ ਕਿ ਸੱਚ ਮੁਚ ਅੱਜ ਉਸ ਦੀ ਕਿਸਮਤ ਬਦਲ ਗਈ ਹੈ । ਸ਼ਾਮ ਦੇ 4:00 ਵਜੇ ਦੁਬਾਰਾ ਕਾਲ ਕਰਕੇ ਉਸੇ ਵਿਆਕਤੀ ਨੇ ਕਿਹਾ ਕਿ ਤੁਹਾਡੀ ਲਾਟਰੀ ਦੀ ਰਕਮ ’ਤੇ 18,500  ਰੁਪਏ ਟੈਕਸ ਲੱਗਣਾ ਹੈ ਇਹ ਰਕਮ ਵੀ ਭੇਜੋ ।
4 ਜਨਵਰੀ 2014 ਨੂੰ ਸਵੇਰੇ ਕਰੀਬ 9:00 ਵਜੇ ਉਸੇ ਨੰਬਰ ਤੋਂ ਕਾਲ ਆਈ ਕਿ ਤੁਸੀ ਅਜੇ ਤੱਕ 18,500 ਰੁਪਏ ਜਮਾਂ ਕਿਉਂ ਨਹੀਂ ਕਰਵਾਏ? ਜਲਦੀ ਜਮਾਂ ਕਰਵਾਓ ।ਸਾਡੀ ਇਕ ਟੀਮ ਤੁਹਾਡੇ ਘਰ ਜਲਦੀ ਆ ਰਹੀ ਹੈ । ਤੁਹਾਡੇ ਇਸ ਇਨਾਮ ਬਾਰੇ ਪੀ.ਟੀ.ਸੀ ਨਿਊਜ਼ ਚੈਨਲ ’ਤੇ ਦਿਖਉਣਾ ਹੈ ਅਤੇ ਨਾਲ ਹੀ ਇਕ ਮੋਟਰਸਾਇਕਲ ਇਨਾਮ ਵਜੋਂ ਦੇਣਾ ਹੈ।
ਇਸ ਤਰ੍ਹਾਂ ਲਾਟਰੀ ਦੇ ਝਾਂਸੇ ’ਚ ਆ ਕੇ ਦਵਿੰਦਰ ਕੌਰ ਨੇ 15.60 ਲੱਖ ਦੇ ਲਾਲਚ ਵਿਚ 69,500 ਰੁਪਏ ਲੋਕਾਂ ਤੋ ਉਧਾਰ ਲੈ ਕੇ ਘਰ ਵੀ ਲੁਟਾ ਲਿਆ ।ਸੋ ਮੈਂ ਮੇਰੇ ਦੇਸ ਵਾਸੀਆਂ ਨੂੰ ਇਸ ਪ੍ਰਕਾਰ ਦੇ ਲਾਲਚ ਵਿਚ ਨਾ ਪੈ ਕੇ ਸਾਇਬਰ ਕ੍ਰਾਈਮ ਦੇ ਸ਼ਿਕਾਰ ਹੋਣ ਤੋਂ ਬਚਣ ਦੀ  ਅਪੀਲ  ਕਰਦਾ ਹਾਂ ਕਿ ਉਹ ਸਾਡੇ ਉਰਦੂ ਦੇ ਲੈਕਚਰਾਰ ਵਾਂਗ ਮਿਹਨਤ ਦੀ ਕਮਾਈ ’ਚ ਬਰਕਤ ਸਮਝਣ ਨਹੀਂ ਤਾਂ ਲਾਟਰੀਆਂ ਵਾਲੀਆਂ ਕਾਲਾਂ ਦਵਿੰਦਰ ਕੌਰ ਵਾਂਗ ਕੰਗਾਲ ਕਰ ਦੇਣਗੀਆਂ ।

Send this to a friend