Skip to content
Independent perspectives. Global stories.
BREAKING

ਸਾਂਝ ਕੇਦਰ ਵਿਖੇ ਉਪ ਕਪਤਾਨ ਪੁਲਿਸ ਦੀ ਅਗਵਾਈ ’ਚ ਸੰਸਾਰ ਨਸ਼ਾਂ ਵਿਰੋਧੀ ਦਿਹਾੜਾ ਮਨਾਇਆ ਗਿਆ

Share this story

ਤਪਾ ਮੰਡੀ, 26 ਜੂਨ (ਰੋਹਿਤ ਸਿੰਗਲਾ)- ਸਥਾਨਕ ਪੁਲਿਸ ਸਟੇਸ਼ਨ ਅੰਦਰ ਬਣੇ ਸਾਂਝ ਕੇਂਦਰ ਵਿਖੇ ਅੰਤਰਰਾਸਟਰੀ ਨਸ਼ਾ ਵਿਰੋਧੀ ਦਿਹਾੜੇ ਮੋਕੇ ਉਪ ਕਪਤਾਨ ਪੁਲਿਸ ਅੱਛਰੂ ਰਾਮ ਸ਼ਰਮਾਂ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਜਾਗਰੁਕ ਸੈਮੀਨਾਰ ਕਰਵਾਇਾ ਗਿਆ। ਜਿਸ ਵਿਚ ਵੱਡੀ ਪੱਧਰ ਲੋਕਾਂ ਨੇ ਸਮੂਲੀਅਤ ਕੀਤੀ। ਡੀ.ਐਸ.ਪੀ ਸ਼ਰਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾਂ ਸਮਾਜ ਅੰਦਰ ਅਜਿਹੀ ਭਿਆਨਕ ਬੁਰਾਈ ਹੈ। ਜਿਸ ਨਾਲ ਅਨੇਕਾਂ ਬੁਰਾਈਆਂ ਪੈਦਾ ਹੁੰਦੀਆ ਹਨ ਪਰ ਪੁਲਿਸ ਨਸ਼ੇਂ ਉਪਰ ਲੋਕਾਂ ਦੇ ਸਹਿਯੋਗ ਨਾਲ ਹੀ ਠੱਲ ਪਾ ਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਅਪਣਾ ਬਣਦਾ ਰੋਲ ਅਦਾ ਕਰ ਸਕਦੀ ਹੈ। ਉਨ੍ਹਾਂ ਨੌਜਵਾਨ ਧੀਆਂ ਪੁੱਤਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨਾਲ ਵਧੇਰੇ ਸਮਾਂ ਬਤਾ ਕੇ ਉਨ੍ਹਾਂ ਨਸ਼ਿਆਂ ਦੀ ਭੈੜੀ ਦਲਦਲ ਵਿਚ ਗਰਕਣ ਤੋ ਬਚਾਉਣ ਦੇ ਨਾਲ ਅਪ੍ਯਣੇ ਰਿਸ਼ਤਿਆਂ ਦੀਆ ਤੰਦਾਂ ਨੂੰ ਮਜਬੂਤ ਕਰਨ। ਸ਼ਰਮਾਂ ਨੇ ਅਜੋਕੀ ਨੌਜਵਾਨ ਪੀੜੀ ਨੂੰ ਅਜਿਹੇ ਸਮੇਂ ਵਿਚ ਨਸ਼ਿਆਂ ਤੋਂ ਬਚਣ ਲਈ ਕਈ ਪ੍ਰਕਾਰ ਦੀਆ ਚੰਗੀਆਂ ਰੁਚੀਆ ਖੇਡਾਂ, ਪੁਸਤਕ ਪੜ੍ਹਨਾ, ਘਰ ਦੇ ਕੰਮਾਂ ਵਿਚ ਮਾਪਿਆਂ ਦਾ ਹੱਥ ਵਟਾਉਣਾ ਨੂੰ ਅਪਣੀ ਜਿੰਦਗੀ ਵਿਚ ਢਾਲਣ ਲਈ ਸਲਾਹ ਦਿੱਤੀ ਤਾਂ ਜੋ ਨਸ਼ਿਆਂ ਵੱਲ ਉਨ੍ਹਾਂ ਦਾ ਦਿਮਾਗ ਹੀ ਨਾ ਜਾਵੇ। ਉਨ੍ਹਾਂ ਕਿਹਾ ਕਿ ਬਰਬਾਦੀ ਦਾ ਦੂਜਾ ਨਾਂਅ ਨਸ਼ਾਂ ਹੈ ਜਦਕਿ ਨਸ਼ਾ ਤਸਕਰਾਂ ਖਿਲਾਫ ਪੰਜਾਬ ਪੁਲਿਸ ਨੇ ਬੜੀ ਸਖਤੀ ਕੀਤੀ ਹੋਈ ਹੈ। ਜਿਨ੍ਹਾਂ ਨੂੰ ਫੜਾਉਣ ਵਿਚ ਆਮ ਲੋਕ ਪੁਲਿਸ ਦੀ ਜੇਕਰ ਬਣਦੀ ਮੱਦਦ ਕਰਨ ਤਦ ਇਨ੍ਹਾਂ ਨੂੰ ਜਲਦ ਹੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਸਹਿਰ ਦੀਆ ਸਮਾਜਿਕ, ਧਾਰਮਿਕ ਅਤੇ ਰਾਜਸੀ ਜੱਥੇਬੰਦੀਆਂ ਨੂੰ ਨਸ਼ਿਆਂ ਖਿਲਾਫ ਅੱਗੇ ਆਉਣ ਲਈ ਕਿਹਾ ਤਾਂ ਜੋ ਇਸ ਨੂੰ ਜੜੋ ਪੁਟਿਆ ਜਾ ਸਕੇ। ਇਸ ਮੌਕੇ ਸੁਰਿੰਦਰ ਸਿੰਘ ਥਾਣਾ ਮੁੱਖੀ, ਸਾਂਝ ਕੇਂਦਰ ਇੰਚਾਰਜ ਹਰਵਿੰਦਰ ਸਿੰਘ, ਅਮਨਦੀਪ ਕੋਰ ਵਧੀਕ ਐਸ.ਐਚ.ਓ, ਸਿਟੀ ਇੰਚਾਰਜ ਰਾਮ ਲੁਭਾਇਆ, ਰੀਡਰ ਸੁਖਜੰਟ ਸਿੰਘ, ਸਰਪੰਚ ਸਮਸ਼ੇਰ ਸਿੰਘ ਮਹਿਤਾ, ਪ੍ਰੇਮ ਨਾਥ, ਹਾਕਮ ਸਿੰਘ ਚੌਹਾਨ ਤਾਜੋਕੇ, ਮੈਡਮ ਮਨਦੀਪ ਕੋਰ, ਨਿਰਮਲ ਦਾਸ ਧੋਲਾ, ਕੁਲਦੀਪ ਸਿੰਘ, ਮੈਡਮ ਹਰਦੀਪ ਕੋਰ, ਟੇਕ ਢੀਂਗਰਾ, ਲਖਵਿੰਦਰ ਸਿੰਘ, ਸਮਾਜ ਸੇਵੀ ਧਰਮਿੰਦਰ ਧਾਲੀਵਾਲ, ਨਿਰਮਲ ਸਿੰਘ, ਲਖਵਿੰਦਰ ਸਿੰਘ, ਵਿੱਕੀ ਸਿੰਘ, ਕਾਲੀ ਕੁਮਾਰ, ਸੁਨੀਲ ਕੁਮਾਰ, ਮਦਨ ਕੁਮਾਰ, ਬੰਤ ਸਿੰਘ, ਸੁਖਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਜੱਸੀ, ਨੈਬ ਸਿੰਘ, ਜਗਸੀਰ ਸਿੰਘ, ਜਗਦੇਵ ਸਿੰਘ ਪੁਲਿਸ ਕਰਮਚਾਰੀ ਅਤੇ ਟੈਕਸੀ ਯੂਨੀਅਨ ਦੇ ਨੰਮਾਇੰਦੇ ਹਾਜ਼ਰ ਸਨ।

WRITTEN BY