Skip to content
Independent perspectives. Global stories.
BREAKING

ਰਾਜਪਾਲ ਐਨ.ਐਨ. ਵੋਹਰਾ ਨੇ ਕੀਤੀ ਮੀਟਿੰਗ ਰੱਦ

Share this story

ਨਵੀਂ ਦਿੱਲੀ- ਜੰਮੂ ਅਤੇ ਕਸ਼ਮੀਰ ‘ਚ ਭਾਜਪਾ ਅਤੇ ਪੀ. ਡੀ. ਪੀ. ਗਠਜੋੜ ਟੁਟਣ ਤੋਂ ਬਾਅਦ ਰਾਜਪਾਲ ਸ਼ਾਸਨ ਲਗਾਇਆ ਜਾ ਚੁਕਾ ਹੈ। ਇਸ ਤੋਂ ਬਾਅਦ ਸੂਬੇ ‘ਚ ਉਪਜੇ ਸਿਆਸੀ ਹਾਲਤ ‘ਤੇ ਚਰਚਾ ਲਈ ਸ਼ੁਕਰਵਾਰ (22 ਜੂਨ) ਨੂੰ ਸਾਰੀਆਂ ਪਾਰਟੀਆਂ ਦੀ ਇਕ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਨੂੰ ਰਾਪਜਾਪਲ ਐਨ. ਐਨ. ਵੋਹਰਾ ਨੇ ਰਦ ਕਰ ਦਿਤਾ ਹੈ, ਜਦਕਿ ਹੁਣ ਇਸ ਮੀਟਿੰਗ ਦੇ ਰਦ ਹੋਣ ਦਾ ਕੋਈ ਕਾਰਨ ਨਹੀਂ ਦਸਿਆ ਗਿਆ ਹੈ।
ਜਾਣਕਾਰੀ ਮੁਤਾਬਕ ਜੰਮੂ ਅਤੇ ਕਸ਼ਮੀਰ ‘ਚ ਬੁਧਵਾਰ ਨੂੰ ਰਾਜਪਾਲ ਸ਼ਾਸਨ ਲਗਾ ਦਿਤਾ ਗਿਆ। ਇਸ ਨਾਲ ਹੀ ਸੂਬੇ ਦੀ ਵਿਧਾਨ ਸਭਾ ਨੂੰ ਸਸਪੈਂਡ ਕਰ ਦਿਤਾ ਗਿਆ। 6 ਸਾਲ ਲਈ ਚੁਣੀ ਜਾਣ ਵਾਲੀ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦਾ ਕਾਰਜਕਾਲ ਮਾਰਚ 2021 ‘ਚ ਖਤਮ ਹੋ ਰਿਹਾ ਹੈ।

WRITTEN BY