ਗੜ੍ਹਦੀਵਾਲਾ, 22 ਜੂਨ (ਅਟਵਾਲ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਤੂਰਾਂ ਵਿਖੇ ਪਿੰਡ ਦੇ ਗੁਰਦਆਰਾ ਸਾਹਿਬ ਅਤੇ ਸਕੂਲ ਵਿਚਕਾਰ ਪੈਂਦੇ ਪੰਚਾਇਤ ਦੇ ਸ਼ਾਮਲਾਟ ਜਮੀਨ ਵਿੱਚ ਅਚਾਨਕ ਅੱਗ ਲੱਗਣ ਨਾਲ ਕਾਰਨ ਲੋਕਾਂ ਵਲੋਂ ਆਪਣੇ ਪਸੂਆਂ ਲਈ ਰੱਖੇ ਸੁੱਕੇ ਚਾਰੇ ਤੂੜੀ ਅਤੇ ਬਾਲਣ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਹਰਪਾਲ ਸਿੰਘ ਤੂਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਪਿੰਡ ਦੇ ਗੁਰਦਆਰਾ ਸਾਹਿਬ ਅਤੇ ਸਕੂਲ ਵਿਚਕਾਰ ਪੈਂਦੇ ਪੰਚਾਇਤ ਦੇ ਸ਼ਾਮਲਾਟ ਜਮੀਨ ਵਿੱਚ ਘਾਹ ਫੂਸ ਨੂੰ ਅਚਾਨਕ ਅੱਗ ਲੱਗਣ ਲੋਕਾਂ ਵਲੋਂ ਆਪਣੇ ਪਸੂਆਂ ਲਈ ਰੱਖੇ ਸੁੱਕੇ ਤੂੜੀ ਦੇ ਬੱਝੇ ਕੁੱਪ ਤੇ ਬਾਲਣ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਲੋਕਾਂ ਵਲੋਂ ਪਹਿਲਾ ਤਾ ਆਪਣੇ ਪੱਧਰ ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ। ਲੇਕਿਨ ਬਾਲਣ ਵਗੇਰਾਂ ਸੁੱਕਾ ਹੋਣ ਕਾਰਨ ਅੱਗ ਦੀਆਂ ਤੇਜ਼ ਲਪਟਾ ਨਿਕਲਣੀਆਂ ਸ਼ੁਰੂੁ ਹੋ ਗਈਆਂ। ਜਿਸਤੇ ਤਰੁੰਤ ਫਾਇਰਬ੍ਰਿਗੇਡ ਹੁਸਿਆਰਪੁਰ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਫਾਇਰਬ੍ਰਿਗੇਡ ਹੁਸਿਆਰਪੁਰ ਤੋ ਸੁਰਿੰਦਰ ਕੁਮਾਰ, ਅਵਤਾਰ ਸਿੰਘ,ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੁੱਜੀ ਟੀਮ ਨੇ ਮੌਕੇ ਤੇ ਪੁੱਜਕੇ ਅੱਗ ਤੇ ਕਾਬੂ ਪਾਇਆ । ਸਰਪੰਚ ਹਰਪਾਲ ਸਿੰਘ ਤੂਰ ਨੇ ਦੱਸਿਆ ਕਿ ਤੂੜੀ ਦੇ ਕੁੱਪ ਅੱਗ ਦੀ ਚਪੇਟ ਵਿੱਚ ਆਉਣ ਲੋਕਾਂ ਦਾ ਲਗਭਗ 55 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ।
ਪਿੰਡ ਤੂਰਾਂ ਵਿਖੇ ਸ਼ਾਮਲਾਟ ਜਮੀਨ ’ਚ ਅੱਗ ਲੱਗਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ



