Skip to content
Independent perspectives. Global stories.
BREAKING

ਯੋਗਾ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ : ਮੋਦੀ

Share this story

ਪ੍ਰਧਾਨ ਮੰਤਰੀ ਨੇ ਦੇਹਰਾਦੂਨ ਵਿਖੇ 50 ਹਜ਼ਾਰਾਂ ਲੋਕਾਂ ਨਾਲ ਕੀਤਾ ਯੋਗਾ

ਨਵੀਂ ਦਿੱਲੀ/ਦੇਹਰਾਦੂਨ, 21 ਜੂਨ- ਸੰਯੁਕਤ ਰਾਸ਼ਟਰ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਐਲਾਨ ਤਹਿਤ ਵੀਰਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਵਿਚ ਚੌਥਾ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਯੋਗਾ ਦਿਵਸ ਮੌਕੇ ਭਾਰਤ ਵਿੱਚ ਮੁੱਖ ਸਮਾਗਮ ਉਤਰਾਖੰਡ ਦੇ ਦੇਹਰਾਦੂਨ ਦੀ ਫੋਰੈਸਟ ਰਿਸਰਚ ਇੰਸਟੀਚਿਊਟ (ਐਫਆਰਆਈ) ਵਿਖੇ ਹੋਇਆ ਜਿੱਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਖੁਦ 50,000 ਲੋਕਾਂ ਨਾਲ ਯੋਗਾ ਕੀਤਾ। ਦੇਸ਼ ਵਿੱਚ 7 ਤੋਂ 8 ਵਜੇ ਤੱਕ ਸੂਬਾ, ਜ਼ਿਲ੍ਹਾ, ਬਲਾਕ ਅਤੇ ਪੰਚਾਇਤ ਪੱਧਰ ’ਤੇ ਗਰੁੱਪ ਯੋਗਾ ਸਮਾਗਮ ਹੋਏ। ਇਸੇ ਤਰ੍ਹਾਂ ਦੇਸ਼ ਭਰ ਦੇ ਸਕੂਲਾਂ, ਕਾਲਜਾਂ, ਸੱਭਿਆਚਾਰਕ ਸੰਸਥਾਵਾਂ, ਯੋਗਾ ਸੰਸਥਾਵਾਂ ਅਤੇ ਰੈਜ਼ੀਡੈਂਸ ਵੈਲਫੇਅਰ ਸੰਸਥਾਵਾਂ ਵਿੱਚ ਵੀ ਇਸੇ ਸਮੇਂ ਯੋਗਾ ਪ੍ਰੋਗਰਾਮ ਕਰਵਾਏ ਗਏ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਗੱਲ ਕਰਦਿਆਂ ਕਿਹਾ ਕਿ ਯੋਗਾ ਦੁਨੀਆ ਨੂੰ ਇੱਕਜੁੱਟ ਕਰਨ ਵਾਲੀ ਵੱਡੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪਹਿਲਕਦਮੀ ਨਾਲ ਹੀ ਸੰਯੁਕਤ ਰਾਸ਼ਟਰ ਵੱਲੋਂ ਯੋਗਾ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿੱਤੀ ਗਈ ਅਤੇ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਿਗਿਆ। ਭਰਾਤ ਦੀ ਇਸ ਪਹਿਲ ਨਾਲ ਹੁਣ ਦੁਨੀਆ ’ਚ ਹਰ ਥਾਂ ਸੂਰਜ ਦਾ ਸਵਾਗਤ ਯੋਗਾ ਨਾਲ ਹੋ ਰਿਹਾ ਹੈ। ਯੋਗਾ ਨਾਲ ਪਰਿਵਾਰ, ਸਮਾਜ, ਰਾਸ਼ਟਰ ਵਿਚ ਸ਼ਾਂਤੀ ਦਾ ਮਾਹੌਲ ਬਣਦਾ ਹੈ। ਦੇਹਰਾਦੂਨ ਤੋਂ ਲੈ ਕੇ ਸ਼ਿਕਾਗੋ ਤਕ, ਜਕਾਰਤਾ ਤੋਂ ਲੈ ਕੇ ਜੋਹਾਨਸਬਰਗ ਤਕ ਯੋਗਾ ਹੀ ਯੋਗਾ ਹੈ।ਯੋਗਾ ਦਾ ਦੁਨੀਆ ਦੇ ਸਭ ਤੋਂ ਵਧ ਦੇਸ਼ਾਂ ਨੇ ਸਮਰਥਨ ਕੀਤਾ। ਯੋਗਾ ਹੀ ਇਕ ਅਜਿਹਾ ਪ੍ਰਸਤਾਵ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਵਿਚ ਘਟ ਸਮੇਂ ਵਿਚ ਮਨਜ਼ੂਰੀ ਮਿਲੀ। ਦੇਹਰਾਦੂਨ ਦੇ ਭਾਰਤੀ ਵਣ ਖੋਜ ਸੰਸਥਾ ਕੰਪਲੈਕਸ ‘ਚ ਆਯੋਜਿਤ ਪ੍ਰੋਗਰਾਮ ਵਿਚ ਸ੍ਰੀ ਮੋਦੀ ਨੇ ਦੁਨੀਆ ਭਰ ਦੇ ਯੋਗਾ ਪ੍ਰੇਮੀਆਂ ਨੂੰ ਯੋਗਾ ਦਿਵਸ ਦੀ ਵਧਾਈ ਦਿਤੀ।
ਸ੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤੀਆਂ ਲਈ ਮਾਣ ਦੀ ਗਲ ਹੈ ਕਿ ਪੂਰੀ ਦੁਨੀਆ ਵਿਚ ਯੋਗਾ ਕੀਤਾ ਜਾ ਰਿਹਾ ਹੈ।ਸ੍ਰੀ ਮੋਦੀ ਨੇ ਕਿਹਾ ਕਿ ਯੋਗਾ ਦੁਨੀਆ ਨੂੰ ਇਕਜੁਟ ਕਰਨ ਵਾਲੀ ਸਭ ਤੋਂ ਵਡੀ ਸ਼ਕਤੀ ਦੇ ਰੂਪ ‘ਚ ਉਭਰਿਆ ਹੈ। ਯੋਗ ਸਭ ਤੋਂ ਵਡਾ ਜਨ ਅੰਦੋਲਨ ਬਣ ਗਿਆ ਹੈ। ਇਸ ਨੇ ਦੁਨੀਆ ਨੂੰ ਰੋਗ ਤੋਂ ਨਿਰੋਗ ਦਾ ਰਾਹ ਦਿਖਾਇਆ ਹੈ ਅਤੇ ਇਸ ਲਈ ਜੇ ਸਿਹਤਮੰਦ ਰਹਿਣ ਹੈ ਤਾਂ ਯੋਗਾ ਨੂੰ ਦਿਓ ਪਹਿਲ।

WRITTEN BY