Skip to content
Independent perspectives. Global stories.
BREAKING

ਸਾਬਕਾ ਵਿਧਾਇਕ ਪੰਜਗਰਾਈ ਦੀ ਅਗਵਾਈ ’ਚ ਕਾਂਗਰਸੀਆਂ ਨੇ ਕਾਹਨੇਕੇ ਵਿਖੇ ਧਰਨਾ ਲਾਇਆ

Share this story

ਤਪਾ ਮੰਡੀ, 19 ਜੂਨ (ਰੋਹਿਤ ਸਿੰਗਲਾ)- ਕੇਂਦਰ ਸਰਕਾਰ ਖਿਲਾਫ ਪਟਰੋਲ ਡੀਜਲ ਦੀਆ ਕੀਮਤਾਂ ਦੇ ਵਾਧੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋ ਆਰੰਭੇ ਧਰਨੇ ਤਹਿਤ ਹਲਕਾ ਭਦੌੜ ਦੇ ਪਿੰਡ ਕਾਹਨੇਕੇ ਵਿਖੇ ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਕਾਂਗਰਸ ਵਰਕਰਾਂ ਨੇ ਧਰਨੇ ਵਿਚ ਸਮੂਲੀਅਤ ਕਰਕੇ ਕੇਂਦਰ ਸਰਕਾਰ ਖਿਲਾਫ ਨਾਹਰੇਬਾਜੀ ਕਰਨ ਉਪਰੰਤ ਰੋਸ ਮੁਜਾਹਰਾ ਕੀਤਾ। ਧਰਨੇ ਵਿਚ ਕਾਹਨੇਕੇ, ਬਦਰਾ, ਮਹਿਤਾ, ਭੈਣੀ ਜੱਸਾ, ਧੌਲਾ ਪਿੰਡਾਂ ਨੇ ਕਾਂਗਰਸੀ ਵਰਕਰਾਂ ਸਣੇ ਆਮ ਲੋਕਾਂ ਨੇ ਸਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਆਗੂ ਸ਼ਰਨਜੀਤ ਸਿੰਘ ਸੰਨੀ ਪੰਜਗਰਾਈ, ਭੂਪਿੰਦਰ ਸਿੰਘ ਵਿੱਕੀ ਬਰਾੜ ਸਕਤਰ ਪੰਜਾਬ ਪ੍ਰਦੇਸ, ਗੁਰਵਿੰਦਰ ਸਿੰਘ ਟਹਿਣਾ ਨਿਜੀ ਸਹਾਇਕ, ਅਨਿਲ ਕੁਮਾਰ ਕਾਲਾ ਭੂਤ ਸਾਬਕਾ ਪ੍ਰਧਾਨ ਜਿਲਾ ਯੂਥ ਕਾਂਗਰਸ, ਪੰਚਾਇਤ ਸੰਮਤੀ ਮੈਂਬਰ ਸਤਨਾਮ ਸਿੰਘ ਕਾਹਨੇਕੇ ਨੇ ਅਪਣੇ ਸੰਬੋਧਨ ਵਿਚ ਸਾਝੇਂ ਤੋਰ ‘ਤੇ ਕਿਹਾ ਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਖਿਲਾਫ ਧਰਨੇ ਮੁਜਾਹਰੇ ਕਰਕੇ ਲੋਕਾਂ ਨੂੰ ਕੇਂਦਰ ਦੀਆ ਮਾਰੂ ਨੀਤੀਆ ਤੋ ਜਾਣੂ ਕਰਵਾ ਰਹੀ ਹੈ ਤਾਂ ਜੋ ਲੋਕ ਮੋਦੀ ਸਰਕਾਰ ਦੀਆ ਕਾਲੇ ਅਤੇ ਮਾੜੇ ਫੈਸਲਿਆਂ ਤੋ ਜਾਣੂ ਹੋ ਸਕਣ। ਇਸ ਮੌਕੇ ਮੇਜਰ ਸਿੰਘ ਸਾਬਕਾ ਸਰਪੰਚ ਰੂੜੇਕੇ ਖੁਰਦ, ਰਮਣੀਕ ਸਿੱਕੀ ਨਿੱਜੀ ਸਹਾਇਕ, ਸੁਖਜਿੰਦਰ ਸਿੰਘ ਰੂੜੇਕੇ ਖੁਰਦ, ਰਾਹੁਲ ਭਾਗਾਂ ਵਾਲਾ, ਜਰਨੈਲ ਬਦਰਾ, ਜਗਰਾਜ ਬਦਰਾ, ਕੁਲਵਿੰਦਰ ਧੌਲਾ, ਜਸੀ ਧੌਲਾ, ਜਗਸੀਰ, ਹਰਦੇਵ ਮਹਿਤਾ, ਜਸਪਾਲ ਮਹਿਤਾ,ਹਰਬੰਸ ਸਿੰਘ, ਮਨਜੀਤ ਸਿੰਘ ਪੰਚ, ਸੇਵਕ ਸਿੰਘ, ਹਰਦੇਵ ਸਿੰਘ, ਗੁਰਮੀਤ ਸਿੰਘ ਤਾਜੋਕੇ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਆਮ ਲੋਕ ਹਾਜ਼ਰ ਸਨ।

WRITTEN BY