May 30, 2026 8:15 am

ਤਿੱਖੇ, ਹਰ ਸਰਕਾਰ ਦੇ ਦੰਦ ਹੁੰਦੇ, ਉਹਦਾ ਸੱਜਣੋ ਕੋਈ ਵੀ ਰੂਪ ਹੋਵੇ

ਖ਼ਬਰ ਹੈ ਕਿ ਦੇਸ਼ ਦੇ ਕਈ ਰਾਜਾਂ ‘ਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਇਸੇ ਦੌਰਾਨ ਹੈਰਾਨ ਕਰਨ ਵਾਲੀ ਰਿਪੋਰਟ ਛਪੀ ਹੈ ਜਿਸਦੇ ਮੁਤਾਬਕ ਦੇਸ਼ ਦੀ ਲਗਭਗ ਅਧੀ ਅਬਾਦੀ ਪਾਣੀ ਦੀ ਕਮੀ ਨਾਲ ਜੂਝ ਰਹੀ ਹੈ। ਜਦਕਿ 75 ਫੀਸਦੀ ਆਬਾਦੀ ਨੂੰ ਪੀਣ ਵਾਲੇ ਪਾਣੀ ਲਈ ਹਰ ਰੋਜ਼ ਕਾਫੀ ਭਟਕਣਾ ਪੈਂਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੋ ਲਖ ਲੋਕ ਹਰ ਸਾਲ ਪਾਣੀ ਦੀ ਕਮੀ ਨਾਲ ਮਰ ਜਾਂਦੇ ਹਨ। ਆਯੋਗ ਮੁਤਾਬਕ 60 ਕਰੋੜ ਲੋਕਾਂ ਨੂੰ ਪਾਣੀ ਲਈ ਸਖ਼ਤ ਮੁਸ਼ਕਤ ਕਰਨੀ ਪੈਂਦੀ ਹੈ। ਲਗਭਗ 75 ਫੀਸਦੀ ਘਰਾਂ ‘ਚ ਪਾਣੀ ਨਹੀਂ ਹੈ ਅਤੇ 84 ਫੀਸਦੀ ਪੇਂਡੂ ਘਰਾਂ ‘ਚ ਪਾਈਪਾਂ ਨਾਲ ਪਾਣੀ ਨਹੀਂ ਪਹੁੰਚ ਰਿਹਾ। ਕੌਮੀ ਪਾਣੀ ਗੁਣਵਤਾ ਮਾਪਦੰਡ ‘ਚ 122 ਦੇਸ਼ਾਂ ‘ਚੋਂ ਭਾਰਤ 120 ਵੇਂ ਸਥਾਨ ‘ਤੇ ਹੈ।
ਵੇਖੋ ਜੀ, ਪਾਣੀ ਮਿਲ ਨਹੀਂ ਰਿਹਾ, ਜਿਹੜਾ ਜੀਵਨ-ਜੀਊੜਾ ਹੈ। ਪੈਟਰੋਲ- ਡੀਜ਼ਲ ਤੇਲ ਦੇ ਭੰਡਾਰ ਭਰੇ ਪਏ ਹਨ, ਜਿਹੜਾ ਅਗ ਲਾਉਂਦਾ ਹੈ ਆਲੇ-ਦੁਆਲੇ ਨੂੰ ਵੀ ਅਤੇ ਮਨੁਖੀ ਜ਼ਿੰਦਗੀ ਨੂੰ ਵੀ। ਭਾਵੇਂ ਭਾਈ ਪਿਛਲੇ ਸਾਲ ਨਾਲੋਂ ਪੈਟਰੋਲ 9.44 ਰੁਪਈਏ ਅਤੇ ਡੀਜ਼ਲ 12 ਰੁਪਈਏ ਮਹਿੰਗਾ ਹੋ ਗਿਆ, ਪਰ ਫਿਰ ਵੀ ਮੰਗ ਵਧੀ ਵਧਾਈ ਜਾਂਦੀ ਆ, ਵਡਿਆਂ ਦੇ ਤੇ ਸਰਕਾਰਾਂ ਦੇ ਖਜ਼ਾਨੇ ਜਿਉਂ ਇਸ ਨਾਲ ਭਰੇ ਜਾਂਦੇ ਆ?
ਪੈਸਾ, ਖਜ਼ਾਨੇ ‘ਚ ਨਾ ਹੋਵੇ ਤਾਂ ਸਰਕਾਰ ਕਾਹਦੀ? ਪੈਸਾ, ਨੇਤਾ ਨਾ ਡਕਾਰਨ ਤਾਂ ਉਹ ਨੇਤਾ ਕਾਹਦਾ? ਲੋਕ, ਭੁਖੇ ਨਾ ਮਰਨ ਤਾਂ ਸਰਕਾਰੀ ਦਿਲਾਸਾ ਕਾਹਦਾ? ਲੋਕ ਭੁਖੇ ਮਰਨ, ਲੋਕ ਤਿਹਾਏ ਮਰਨ, ਲੋਕ ਛਤੋਂ ਬਿਨ੍ਹਾਂ ਸੌਣ, ਸਰਕਾਰ ਨੇ ਤਾਂ ਖਜ਼ਾਨੇ ਭਰਨੇ ਹਨ। ਪਾਣੀ ਦੇਣਾ ਸਰਕਾਰ ਦਾ ਕੰਮ ਨਹੀਂ, ਇਸ ਨਾਲ ਤਾਂ ਜ਼ਿੰਦਗੀ ਬਚਦੀ ਹੈ ਤੇ ਸਰਕਾਰ ਜ਼ਿੰਦਗੀਆਂ ਬਚਾਉਣ ਲਈ ਥੋੜ੍ਹਾ ਹੁੰਦੀ ਆ। ਤੇਲ ਦੇਣਾ ਸਰਕਾਰ ਦਾ ਕੰਮ ਹੈ, ਇਸ ਨਾਲ ਭਾਂਬੜ ਮਚਦਾ ਹੈ। ਫਿਰਕੂ ਅਗਾਂ ਲਗਦੀਆਂ ਹਨ, ਵਢ ਟੁਕ ਹੁੰਦੀ ਹੈ ਤੇ ਸਰਕਾਰ ਲੋਕਾਂ ਨੂੰ ਕਾਬੂ ਕਰਦੀ ਹੈ। ਸਰਕਾਰ ਭਾਈ ਕਾਲੀ ਹੋਵੇ ਜਾਂ ਚਿਟੀ, ਸਰਕਾਰ ਭਾਈ ਨੀਲੀ ਹੋਵੇ ਜਾਂ ਪੀਲੀ, ਸਰਕਾਰ ਤਾਂ ਸਰਕਾਰ ਹੈ, ਜਿਹੜੀ ਕਹਿਣ ਨੂੰ ਲੋਕਾਂ ਦੀ, ਪਰ ਅਸਲ ਹੁੰਦੀ ਹੈ ਜੋਕਾਂ ਦੀ, ਅਤੇ ਸਾਡਾ ਦੇਸ਼ ਤਾਂ ਹੈ ਹੀ ਮਹਾਨ, ਜਿਥੇ ਹਰੇਕ ਸਰਕਾਰ ਕਵੀ ਦੇ ਕਹਿਣ ਵਾਂਗਰ ਠਤਿਖੇ ਹਰ ਸਰਕਾਰ ਦੇ ਦੰਦ ਹੁੰਦੇ, ਉਹਦਾ ਸਜਣਾ ਕੋਈ ਵੀ ਰੂਪ ਹੋਵੇਠ।
ਪੰਗੇ ਲਓ ਨਾ ਅਮਨ ਦੇ ਨਾਲ ਵਸੋ, ਨਾ ਕੋਈ ਆਦਮੀ ਤੇ ਨਾ ਕੋਈ ਦੇਸ਼ ਸੁਣਦਾ
ਖ਼ਬਰ ਹੈ ਕਿ ਕੁਝ ਦਿਨ ਪਹਿਲਾਂ ਹੀ ਫਲੈਗ ਮਾਰਚ ‘ਚ ਹਾੜੇ ਕਢਣ ਵਾਲੇ ਪਾਕਿਸਤਾਨ ਨੇ ਇਕ ਵਾਰੀ ਫਿਰ ਧੋਖਾ ਦਿਤਾ। ਪਾਕਿਸਤਾਨ ਨੇ ਪਹਿਲਾਂ ਫਾਇਰਿੰਗ ਕੀਤੀ ਫਿਰ ਜਖ਼ਮੀਆਂ ਦੇ ਬਚਾਅ ‘ਚ ਆਏ ਦਲ ਤੇ ਮੋਰਟਰ ਦਾਗੇ। ਗੋਲਾਬਾਰੀ ‘ਚ ਬੀ ਐਸ ਐਫ ਦੇ ਅਸਿਸਟੈਂਟ ਕਮਾਂਡਰ ਸਮੇਤ ਚਾਰ ਜਵਾਨ ਸ਼ਹੀਦ ਹੋਏ।
ਕੋਰੀਆਈ ਕਿੰਮ, ਤੇ ਅਮਰੀਕੀ ਟਰੰਪ ਇਕਠੇ ਹੋ ਗਏ। ਵਾਰਤਾ ਕੀਤੀ। ਸਾਂਝਾ ਪਾਈਆਂ। ਆਖਿਆ, ਠਪਰਮਾਣੂ ਨਹੀਂ ਚਲਾਵਾਂਗੇਠ। ਸਚੀਂ -ਮੁਚੀਂ ਲੋਕਾਂ ਨੇ ਸੁਖ ਦਾ ਸਾਹ ਲਿਆ। ਪਰ ਨਾ ਪਾਕਿਸਤਾਨ ਭਾਰਤ ਨੂੰ ਸੁਖ ਦਾ ਸਾਹ ਲੈਣ ਦਿੰਦਾ, ਅਤੇ ਨਾ ਭਾਰਤ ਪਾਕਿਸਤਾਨ ਨੂੰ ਟਿਕਣ ਦਿੰਦਾ। ਨਿਤ ਠੂਹ-ਠਾਹ! ਰੌਲਾ-ਰਪਾ। ਨਿਸ਼ਾਨੇਬਾਜੀ। ਅਤੇ ਫਿਰ ਵਡੇ ਵਡੇ ਭਾਸ਼ਨ!
ਪਰ ਵੇਖੋ ਨਾ ਕੁਦਰਤ ਦਾ ਨਜ਼ਾਰਾ! ਤੋਪਾਂ ਬੰਦ, ਬੰਦੂਕਾਂ ਬੰਦ, ਮੋਰਟਰ ਬੰਦ ਪਰ ਭਾਰਤ-ਪਾਕਿਸਤਾਨ ‘ਚ ਦੋਹੀਂ ਪਾਸੀ ਫੈਲ ਗਿਆ ਧੁੰਦ-ਗੁਬਾਰ! ਨਾ ਸਾਹ ਆਇਆ ਪਾਕਿਸਤਾਨੀਆਂ ਨੂੰ, ਨਾ ਸਾਹ ਆਇਆ ਭਾਰਤੀਆਂ ਨੂੰ। ਕੁਦਰਤ ਕਰੋਪ ਹੋ ਗਈ।
ਪਰ ਕੁਦਰਤ ਦੀ ਕਰੋਪੀ ਕੋਈ ਸੁਣਦਾ ਦੇਖਦਾ ਕਿਉਂ ਨਹੀਂ? ਗੋਲੇ ਚਲਣਗੇ, ਤੋਪਾਂ ਅਗ ਵਰ੍ਹਾਉਣਗੀਆਂ ਤੇ ਬੰਦਾ ਸੁਤਾ ਪਿਆ ਰਹਿ ਜਾਊ!ਜ਼ਹਾਜ ਅਗ ਛਡਣਗੇ, ਸਭੋ ਕੁਝ ਨਾਸ ਹੋ ਜਾਊ, ਬੰਦਾ ਸੁਣਦਾ ਕਿਉਂ ਨਹੀਂ? ਅਸਲ ‘ਚ ਭਾਈ ਬੰਦਾ ਨਾਸ਼ਵਾਨ ਆ। ਅਤੇ ਇਸੇ ਕਰਕੇ ਸ਼ਾਇਦ ਆਪਣਾ ਨਾਸ਼ ਆਪ ਮਾਰਣ ਦੀ ਨਿਤ ਤਰਕੀਬ ਘੜ ਰਿਹਾ! ਇਸੇ ਕਰਕੇ ਕਲਮ ਤਾਂ ਇਹੋ ਕਹਿੰਦੀ ਆ, ਠ ਪੰਗੇ ਲਉ ਨਾ ਅਮਨ ਦੇ ਨਾਲ ਵਸੋ, ਨਾ ਕੋਈ ਆਦਮੀ ਤੇ ਨਾ ਕੋਈ ਦੇਸ਼ ਸੁਣਦਾਠ। ਪਰ ਜੇਕਰ ਕੁਦਰਤ ਦੀ ਕਰੋਪੀ ਇਵੇਂ ਹੀ ਜਾਰੀ ਰਹੀ ਤਾਂ ਮਨੁਖ ਕੀ, ਮਨੁਖ ਦਾ ਬਾਪ ਵੀ ਇਹ ਗਲ ਸੋਚੂ!
ਕਾਗਜ਼ ਕਲਮ ਫੜ ਬਣੇ ਨੇ ਬਹੁਤ ਲੇਖਕ , ਕਿਵੇਂ ਲੇਖਕ, ਅਲੇਖਕ ਨਖੇੜੀਏ ਜੀ
ਖ਼ਬਰ ਹੈ ਕਿ ਤੇਲ ਦੇ ਭਾਅ ‘ਚ ਵਾਧੇ ਕਾਰਨ ਰਾਜਾਂ ਨੂੰ ਜੋ ਮਾਲੀਆ ਮਿਲਿਆ ਹੈ, ਉਸ ਅਨੁਸਾਰ ਦੇਸ਼ ਦੇ ਰਾਜਾਂ ਨੂੰ ਆਪਣੇ ਹਿਸੇ ਦੇ 37426 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲੇਗਾ। ਜਿਥੇ ਜੀ ਐਸ ਟੀ ਨਾਲ 24 ਵਿਚੋਂ 16 ਰਾਜਾਂ ਸਮੇਤ ਪੰਜਾਬ ਹਰਿਆਣਾ, ਗੁਜਰਾਤ ਨੂੰ ਲਾਭ ਮਿਲਿਆ ਹੈ। ਉਥੇ ਜੀ ਐਸ ਟੀ ਕਾਰਨ ਵੀ ਰਾਜਾਂ ਨੂੰ 55 ਫੀਸਦੀ ਤੋਂ ਵਧ ਦਾ ਯੋਗਦਾਨ ਪ੍ਰਾਪਤ ਹੋਇਆ ਕਿ ਇਹ ਸਾਰੀ ਕਮਾਈ ਕਰਨ ਵਾਲਿਆ ਵਿਚ ਪੰਜਾਬ ਸਭ ਤੋਂ ਵਧ ਫਾਇਦਾ ਲੈਣ ਵਾਲੇ ਸੂਬਿਆਂ ‘ਚ ਸ਼ਾਮਲ ਆ।
ਤਦੇ ਭਾਈ ਪੰਜਾਬ ਦੇ ਰਾਜਿਆਂ ਦੇ ਚਿਹਰੇ ਖਿੜੇ ਹੋਏ ਆ। ਪਹਿਲਾਂ 17 ਮੰਤਰੀ ਬਣੇ, ਹੁਣ 15 ਚੇਅਰਮੈਨ ਬਨਣਗੇ। ਦਰਜਨਾਂ ਸਲਾਹਕਾਰ ਨੇ। ਚਿਟੀਆਂ ਕੋਠੀਆਂ, ਚਿਟੀਆਂ ਕਾਰਾਂ, ਚਿਟੇ ਤੋਲੀਏ, ਸਭੋ ਕੁਝ ਚਿਟਾ ਚਿਟਾ ਮਿਲਿਆ ਹੋਇਆ ਤੇ ਮਿਲੂਗਾ ਵੀ।ਪਰ ਇਹਨਾ ਹਾਕਮਾਂ ਨੂੰ ਪੰਜਾਬ ‘ਚ ਚਿਟਾ ਚਿਟਾ ਹੋਇਆ ਦਿਖਾਈ ਹੀ ਨਹੀਂ ਦਿੰਦਾ। ਨਹੀਂ ਸਮਝ ਰਹੇ ਇਹ ਸਭ ਕੁਝ ਕਿ ਰਿਸ਼ਤੇ ਸਫ਼ੇਦ ਹੋਏ ਪਏ ਆ। ਖੂਨ ਸਫ਼ੇਦ ਹੋਇਆ ਪਿਆ। ਅਤੇ ਇਸ ਸਫੇਦੀ ਨੇ ਪੰਜਾਬ ਸਫੈਦੋ-ਸਫੈਦ ਕੀਤਾ ਹੋਇਆ। ਇਹ ਹਾਕਮ ਤਾਂ ਇਕ ਦੂਜੇ ਨੂੰ ਠਿਬੀ ਲਾਉਣ ਲਈ ਤਰਲੋ- ਮਛੀ ਹੋਏ ਪਏ ਆ। ਕਿਧਰੇ ਠਆਮਠ ਬੋਲਦਾ, ਕਿਧਰੇ ਠਭਗਵਾਂਠ ਬੋਲਦਾ ਅਤੇ ਕਿਧਰੇ ਬੋਲਦਾ ਠਕਾਲੀਠ। ਸਭ ਆਪੋ ਆਪਣੇ ਰਾਗ ੳਲਾਪੀ ਜਾਂਦੇ ਆ। ਅਤੇ ਇਹਨਾ ਨੇਤਾਵਾਂ ਦੇ ਪਿਛਲਗ ਆਹ ਕਥਿਤ ਲੇਖਕ! ਆਹ ਕਥਿਤ ਪਤਰਕਾਰ! ਆਹ ਇਲੈਕਟ੍ਰੋਨਿਕ ਮੀਡੀਆ ਵਾਲੇ ਇਹਨਾ ਦੇ ਗੁਣ ਗਾਈ ਜਾਂਦੇ ਆ। ਜਾਪਦਾ ਆ ਠਕਾਗਜ਼, ਕਲਮ ਫੜ ਬਣੇ ਨੇ ਬਹੁਤ ਲੇਖਕ, ਕਿਵੇਂ ਲੇਖਕ ਅਲੇਖਕ ਨਖੇੜੀਏ ਜੀਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿਚ ਸ਼ਹਿਰੀਕਰਨ ਤੇਜ਼ੀ ਨਾਲ ਵਧ ਰਿਹਾ ਹੈ, ਬਾਵਜੂਦ ਇਸਦੇ ਹਾਲੀ ਵੀ ਦੋ ਤਿਹਾਈ ਆਬਾਦੀ ਪਿੰਡਾਂ ਵਿਚ ਵਸਦੀ ਹੈ। ਸਾਲ 1960 ਵਿਚ ਭਾਰਤ ਵਿਚ 82 ਫੀਸਦੀ ਆਬਾਦੀ ਪੇਂਡੂ ਸੀ ਜਦਕਿ 2016 ਵਿਚ ਇਹ 67 ਫੀਸਦੀ ਰਹਿ ਗਈ।
ਇਕ ਵਿਚਾਰ
ਸਾਰੀਆਂ ਰਾਜਨੀਤੀਆਂ ਵਾਂਗਰ ਅੰਤਰਰਾਸ਼ਟਰੀ ਰਾਜਨੀਤੀ ਵੀ ਤਾਕਤ ਲਈ ਸੰਘਰਸ਼ ਹੈ।
…ਹੈਂਸ ਜੇ ਮਾਰਗਜਾਓ

Send this to a friend