May 29, 2026 5:58 am

ਸ਼ੁਜਾਤ ਬੁਖਾਰੀ ਦੀ ਹੱਤਿਆ ’ਚ ਇੱਕ ਸ਼ੱਕੀ ਗ੍ਰਿਫਤਾਰ

ਨਵੀਂ ਦਿੱਲੀ, 15 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ’ਚ ਪਤਰਕਾਰ ਸ਼ੁਜਾਤ ਬੁਖਾਰੀ ਦੀ ਹਤਿਆ ਦੇ ਮਾਮਲੇ ‘ਚ ਪੁਲਸ ਨੂੰ ਵਡੀ ਸਫਲਤਾ ਮਿਲੀ ਹੈ।ਹਤਿਆ ਕਾਂਡ ‘ਚ ਇਕ ਸ਼ਕੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਕਬਜ਼ੇ ‘ਚੋਂ ਪਿਸਤੌਲ ਵੀ ਬਰਾਮਦ ਹੋਈ ਹੈ। ਅਜੇ ਤਕ ਇਸ ਮਾਮਲੇ ‘ਚ 3 ਅਤਵਾਦੀਆਂ ਦਾ ਨਾਂ ਆ ਰਿਹਾ ਸੀ ਪਰ ਹੁਣ ਚੌਥਾ ਸ਼ਕੀ ਵੀ ਸਾਹਮਣੇ ਆਇਆ ਹੈ।ਸ਼੍ਰੀਨਗਰ ਪੁਲਸ ਨੇ ਇਸ ਅਤਵਾਦੀ ਦੀ ਭਾਲ ਤੇਜ਼ ਕਰ ਦਿਤੀ ਹੈ।ਕਸ਼ਮੀਰ ਦੇ ਮਸ਼ਹੂਰ ਪਤਰਕਾਰ ਅਤੇ ‘ਰਾਈਜ਼ਿੰਗ ਕਸ਼ਮੀਰ‘ ਦੇ ਸੰਪਾਦਕ ਸਯਦ ਸ਼ੁਜਾਤ ਬੁਖਾਰੀ ਦੀ ਹਤਿਆ ਲਈ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Send this to a friend