ਧੂਰੀ, 14 ਜੂਨ (ਸੰਜੀਵ ਸਿੰਗਲਾ)- ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਦੇ ਚਲਦਿਆਂ ਉਹਨਾਂ ਦੇ ਮਨੋਰੰਜਨ ਲਈ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਬੱਚਿਆਂ ਨੂੰ ਚੰਡੀਗੜ੍ਹ ਦੀ ਸੈਰ ਕਰਾਉਣ ਦਾ ਉਦਮ ਕੀਤਾ ਗਿਆ ਹੈ। ਉਨ੍ਹਾਂ ਅੱਜ ਇੱਥੇ ਸ਼੍ਰੀ ਮੱਖਣ ਲਾਲ ਗਰਗ ਚੇਅਰਮੈਨ ਕੈਂਬਰਿਜ ਸਕੂਲ ਧੂਰੀ ਦੇ ਸਹਿਯੋਗ ਨਾਲ ਸੰਗਰੂਰ ਵਾਲੀ ਕੋਠੀ ਤੋਂ ਹਰੀ ਝੰਡੀ ਦੇ ਕੇ ਬੱਚਿਆਂ ਦੀਆਂ 7 ਬੱਸਾਂ ਚੰਡੀਗੜ੍ਹ ਦੀ ਸੈਰ ਕਰਵਾਉਣ ਲਈ ਰਵਾਨਾ ਕੀਤੀਆਂ। ਇਸ ਮੌਕੇ ਸ਼੍ਰੀ ਖੰਗੂੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਇੱਕ ਰੋਜਾ ਟੂਰ ਦੌਰਾਨ ਬੱਚਿਆਂ ਨੂੰ ਤਨਾਅ-ਮੁਕਤ ਕਰਨ ਲਈ ਚੰਡੀਗੜ੍ਹ ਵਿਖੇ ਵਿਧਾਨ ਸਭਾ, ਰੌਕ ਗਾਰਡਨ, ਸੁਖਨਾ ਝੀਲ ਆਦਿ ਜਗ੍ਹਾਵਾਂ ਦੀ ਸੈਰ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਇਸ ਟੂਰ ਦੌਰਾਨ ਬੱਚਿਆਂ ਦੇ ਖਾਣ-ਪੀਣ ਆਦਿ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸਿਮਰਤ ਖੰਗੂੜਾ, ਨਰੇਸ਼ ਕੁਮਾਰ ਮੰਗੀ, ਇੰਦਰਜੀਤ ਸਿੰਘ, ਰਾਜਿੰਦਰ ਸਿੰਘ ਲੱਦੜ, ਅਮਿਤ ਕੁਮਾਰ, ਕਾਕਾ ਘਨੌਰੀ, ਆਸ਼ੂ ਸਿੰਗਲਾ ਅਤੇ ਹਰਸਿਮਰਜੀਤ ਸ਼ਰਮਾਂ ਆਦਿ ਵੀ ਹਾਜ਼ਰ ਸਨ।