ਰਈਆ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਤੇ ਸਿਵਲ ਪ੍ਰਸ਼ਾਸਨ ਵੱਲੋਂ 5 ਦਿਨਾਂ ਤੋਂ ਚੱਲੇ ਆ ਰਹੇ ਦਿਨ-ਰਾਤ ਦੇ ਧਰਨੇ ਪ੍ਰਤੀ ਬੇਰੁਖੀ ਤੇ ਬੇਧਿਆਨਗੀ ਕਾਰਨ ਸਰਕਾਰ ਪ੍ਰਤੀ ਆਪਦੇ ਗੁੱਸੇ ਦਾ ਪ੍ਰਗਟਾਵਾ ਕਰਨ ਅਤੇ ਮੰਗਾਂ ਦੇ ਨਿਪਟਾਰੇ ਲਈ ਹਜ਼ਾਰਾਂ ਖੇਤ ਮਜਦੂਰਾਂ ਤੇ ਕਿਰਤੀਆਂ ਅਤੇ ਗਰੀਬਾਂ ਨੇ ਰਈਆ ਨਹਿਰ ਉਪਰ ਜੀ.ਟੀ. ਰੋਡ ’ਤੇ 2 ਘੰਟੇ ਤੋ ਵੀ ਵੱਧ ਸਮਾਂ ਧਰਨਾ ਲਾਇਆ ਗਿਆ ਤੇ ਰੋਡ ਪੂਰੀ ਤਰ੍ਹਾਂ ਜਾਮ ਲਗਾਈ ਰੱਖਿਆ। ਜਿਸ ਕਾਰਨ ਅੰਮ੍ਰਿਤਸਰ-ਜਲੰਧਰ ਰੋਡ ’ਤੇ ਵੱਡਾ ਜਾਮ ਲੱਗਣ ਕਾਰਨ ਆਵਾਜਾਈ ਠੱਪ ਹੋ ਕੇ ਰਹਿ ਗਈ। ਧਰਨੇ ਦੇ 5ਵੇ ਦਿਨ ਇੱਥੇ ਦਿਹਾਤੀ ਮਜਦੂਰ ਸਭਾ ਵੱਲੋਂ ਵੱਡਾ ਇਕੱਠ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ
ਨੇ ਕਿਹਾ ਕਿ ਮਜਦੂਰਾ ਵੱਲੋ ਂਪੰਜਾਬ ਦੀਆ 4 ਥਾਵਾਂ ਰਈਆ, ਨਕੋਦਰ, ਘਰੋਟਾ ਅਤੇ ਸੰਗਤ ਮੰਡੀ ਵਿੱਚ 24 ਫਰਵਰੀ ਤੋਂ ਲਗਾਤਾਰ ਦਿਨ-ਰਾਤ ਦੇ ਧਰਨੇ ਚੱਲ ਰਹੇ ਹਨ, ਪਰ ਅਜੇ ਤੱਕ ਪੰਜਾਬ ਦੇ ਗਰੀਬ ਲੋਕਾਂ ਦਾ ਦਰਦ ਸੁਣਨ ਲਈ ਕੋਈ ਨਹੀ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਅਨੁਸਾਰ ਪਿਛਲੇ ਸੰਘਰਸ਼ਾਂ ਸਮੇਂ ਕੀਤੇ ਵਾਅਦਿਆਂ ਨੂੰ ਤੁਰੰਤ ਲਾਗੂ ਕਰਦਿਆ ਸਾਰੇ ਬੇਜਮੀਨੇ ਮਜਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ, ਰੂੜੀਆ ਸੁਟਣ ਲਈ ਟੋਏ ਦੇਣ ਅਤੇ ਮਕਾਨ ਬਣਾਉਣ ਲਈ ਢੁਕਵੀਂ ਗ੍ਰਾਟ ਦੇਣ। ਉਨ੍ਹਾਂ ਕਿਹਾ ਕਿ ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ ਘੱਟ 300 ਰੁਪਏ ਕੀਤੀ ਜਾਵੇ। ਜਾਤ, ਧਰਮ ਅਤੇ ਲੋਰਡ ਦੀ ਸ਼ਰਤ ਖਤਮ ਕਰਕੇ ਬੇ ਜਮੀਨੇ ਮਜਦੂਰਾ ਦੇ ਸਮੁੱਚੇ ਬਿਲ ਮੁਆਫ ਕੀਤੇ ਜਾਣ। ਮਹਿੰਗਾਈ ਨੂੰ ਨੰਥ ਪਾਉਣ ਲਈ ਪਬਲਿਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਕੇ ਸਰਕਾਰੀ ਡੀਪੂਆਂ ਤੋ ਂਕਣਕ, ਚਾਵਲ, ਦਾਲਾਂ, ਕੱਪੜਾ, ਸਾਬਣ, ਤੇਲ ਅਤੇ ਹੋਰ ਸਾਰੀਆਂ ਚੀਜਾਂ ਸਬਸਿਡੀ ਤੇ ਦਿਤੀਆ ਜਾਵੇ, ਬੁਢਾਪਾ ਵਿਧਵਾ,ਅੰਗਹੀਣ ਪੈਨਸ਼ਨ 2000 ਰੁਪਏ ਕੀਤੀ ਜਾਵੇ। ਸ਼ਗਨ ਦੀ ਸਕੀਮ 31,000 ਰੁਪਏ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਧਰਨੇ ਨੂੰ ਇਨਸਾਫ ਮਿਲਣ ਤੱਕ ਇਹ ਧਰਨੇ ਜਾਰੀ ਰਹਿਣਗੇ। ਧਰਨੇ ਨੂੰ ਹੋਰਨਾਂ ਤੋ ਇਲਾਵਾ ਮੀਤ ਪ੍ਰਧਾਨ ਅਮਰੀਕ ਸਿੰਘ, ਸੁਬਾਈ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਸਿੰਗਾਰਾ ਸਿੰਘ ਸੁਧਾਰ, ਨਿਰਮਲ ਸਿੰਘ ਛੱਜਲਵੱਡੀ , ਸਤਨਾਮ ਸਿੰਘ ਅਜਨਾਲ ਅਤੇ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਵੀ ਸੰਬੋਧਨ ਕੀਤਾ। ਜਾਮ ਲੱਗਣ ਦੌਰਾਨ ਸਿਵਲ ਤੇ ਪੁਲਿਸ ਪ੍ਰਸਾਸਨ ਐਸ.ਡੀ.ਐਮ ਬਾਬਾ ਬਕਾਲਾ ਸ੍ਰੀ ਰੋਹਿਤ ਗੁਪਤਾ ਤੇ ਡੀ.ਐਸ.ਪੀ ਸ੍ਰੀ ਦਿਨੇਸ਼ ਸਿੰਘ ਆਦਿ ਨੇ ਦਿਹਾਤੀ ਮਜਦੂਰ ਸਭਾ ਦੇ ਆਗੂਆ ਨਾਲ ਲੰਮੀ ਗੱਲਬਾਤ ਕੀਤੀ। ਐਸ.ਡੀ.ਐਮ ਨੇ ਧਰਨੇ ਦੌਰਾਨ ਵਾਅਦਾ ਕੀਤਾ ਕਿ ਪੇਡੂ ਵਿਭਾਗ ਨਾਲ ਸਬੰਧਤ ਮੰਗਾਂ ਲਈ 3 ਮਾਰਚ ਨੂੰ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਸੈਕਟਰੀ ਨਾਲ ਅਤੇ ਬਾਕੀ ਮੰਗਾਂ ਲਈ ਪ੍ਰਿੰਸੀਪਲ ਸਕੱਤਰ ਪੰਜਾਬ ਨਾਲ ਮੰਗਾਂ ਦੇ ਨਿਪਟਾਰੇ ਲਈ ਗੱਲਬਾਤ ਕਰਵਾਈ ਜਾਵੇਗੀ। ਇਸ ਐਲਾਨ ਉਪਰੰਤ ਸਾਥੀ ਗੁਰਨਾਮ ਸਿੰਘ ਦਾਊਦ ਨੇ ਜਾਮ ਚੁੱਕਣ ਦਾ ਐਲਾਨ ਕੀਤਾ।