May 30, 2026 3:12 am

ਪੰਜਾਬ ਨੂੰ ਦੇਸ਼ ਦਾ ਵਿਕਸਿਤ ਅਤੇ ਮੌਹਰੀ ਸੂਬਾ ਬਣਾਉਣ ਲਈ ਕੀਤੇ ਉਪਰਾਲੇ ਸ਼ਲਾਘਾਯੋਗ-ਰਾਣਾ ਕੇ.ਪੀ. ਸਿੰਘ

ਅਖਤਿਆਰੀ ਫੰਡਾਂ ਵਿੱਚੋਂ 1.25 ਕਰੋੜ ਰੁਪਏ ਦੀਆਂ ਗਰਾਂਟਾਂ ਦੀ ਕੀਤੀ ਵੰਡ

ਸ੍ਰੀ ਅਨੰਦਪੁਰ ਸਾਹਿਬ – ਪੰਜਾਬ ਨੂੰ ਭਾਰਤ ਦੇ ਮੱਥੇ ਦਾ ਚੰਨ ਬਣਾਉਣ ਲਈ ਮੁੜ ਤੋਂ ਪੰਜਾਬ ਸਰਕਾਰ ਨੇ ਜਿਹੜੇ ਯਤਨ ਸ਼ੁਰੂ ਕੀਤੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ। ਪੰਜਾਬ ਵਿੱਚ ਨਸ਼ਿਆ ਅਤੇ ਗੁੰਡਾਗਰਦੀ ਨੂੰ ਨਕੇਲ ਪਾਉਣ ਲਈ ਸਰਕਾਰ ਨੇ ਜੋ ਉਪਰਾਲੇ ਕੀਤੇ ਹਨ ਉਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੀ ਲੀਹ ਤੋਂ ਲੱਥੀ ਗੱਡੀ ਮੁੜ ਲੀਹ ਤੇ ਲਿਆਉਣ ਲਈ ਜੋ ਪਿਛਲੇ ਇਕ ਸਾਲ ਵਿੱਚ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਨਾਲ ਪਿੰਡਾ ਅਤੇ ਸ਼ਹਿਰਾਂ ਦਾ ਵਿਕਾਸ ਸ਼ੁਰੂ ਹੋ ਗਿਆ ਹੈ। ਸਰਕਾਰ ਨੇ ਜ਼ਰੂਰਤਮੰਦ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਉਨ੍ਹਾਂ ਦੀ ਵੀ ਬਾਂਹ ਫੜਨ ਦੀ ਸ਼ੁਰੂਆਤ ਕੀਤੀ ਹੈ।ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਚਾਇਤਾਂ, ਯੂਥ ਕਲੱਬਾਂ, ਮਹਿਲਾਂ ਮੰਡਲਾਂ, ਵਿਦਿਅਕ ਅਦਾਰਿਆਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੂੰ 1.25 ਕਰੋੜ ਰੁਪਏ ਦੀਆਂ ਗਰਾਂਟਾਂ ਦੇਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਕ ਹੋਰ ਉਪਰਾਲਾ ਹੈ ਕਿ ਜਿਹੜੇ ਲੋਕ ਬੇਹੱਦ ਲੋੜਵੰਦ ਹਨ ਅਤੇ ਉਹ ਕਿਸੇ ਨਾ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹਨ ਅਤੇ ਆਪਣੀ ਮਾਲੀ ਹਾਲਤ ਕਮਜੋਰ ਹੋਣ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ, ਸਰਕਾਰ ਵੱਲੋਂ ਉਨ੍ਹਾਂ ਲੋੜਵੰਦਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ ਅਤੇ ਅੱਜ ਦਰਜਨਾ ਲੋੜਵੰਦ ਲੋਕਾਂ ਨੂੰ ਇਲਾਜ ਲਈ 50 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾ ਦੇ ਵਿਕਾਸ ਦੇ ਨਾਲ-ਨਾਲ ਪਿੰਡਾਂ ਦਾ ਮਾਹੌਲ ਸਾਰਥੱਕ ਰੱਖਣਾ ਵੀ ਸਾਡੀ ਜਿੰਮੇਵਾਰੀ ਹੈ ਇਸ ਲਈ ਅਸੀਂ ਸੂਬੇ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਧੱੜੇਬੰਦੀ ਤੋਂ ਉਪਰ ਉੱਠ ਕੇ ਵਿਕਾਸ ਅਤੇ ਤਰੱਕੀ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਪਿਛਲੇ ਇਕ ਸਾਲ ਵਿੱਚ ਜੋ ਵਿਕਾਸ ਕਰਵਾਇਆ ਗਿਆ ਹੈ ਉਸ ਨੇ ਇਸ ਇਲਾਕੇ ਪਿਥਲੇ ਕਈ ਸਾਲਾਂ ਤੋਂ ਰੁਕੇ ਹੋਏ ਵਿਕਾਸ ਕਾਰਜ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਚੇ ਸ਼ਹਿਰੀ ਅਤੇ ਪੇਂਡੂ ਖੇਤਰ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਸ੍ਰੀ ਰਮੇਸ਼ ਚੰਦਰ ਦਸਗਰਾਂਈ, ਸ੍ਰੀ ਕਮਲਦੇਵ ਜੋਸ਼ੀ, ਸ੍ਰੀ ਕੋਸਲ ਪ੍ਰਧਾਨ ਸ੍ਰੀ ਹਰਜੀਤ ਸਿੰਘ ਜੀਤਾ, ਸ੍ਰੀ ਨਰਿੰਦਰ ਸੈਣੀ, ਸ੍ਰੀ ਕਮਲਦੀਪ ਸੈਣੀ, ਸ੍ਰੀ ਪ੍ਰੇਮ ਸਿੰਘ ਸਿੱਧੂ, ਸ੍ਰੀ ਸੂਰਤ ਸਿੰਘ, ਸ੍ਰੀ ਰਾਮ ਕੁਮਾਰ, ਸ੍ਰੀ ਪ੍ਰੇਮ ਸਿੰਘ ਬਾਸੋਬਾਲ, ਸ੍ਰੀ ਵਿਜੇ ਕੁਮਾਰ ਗਰਚਾ, ਸ੍ਰੀ ਹਰਕੀਰਤ ਸਿੰਘ, ਪ੍ਰੇਮ ਲਤਾ ਸੂਰੇਵਾਲ, ਲੱਕੀ ਕਪਿਲਾ, ਸ੍ਰੀ ਸੰਜੀਵਨ ਰਾਣਾ, ਸ੍ਰੀ ਰਾਮ ਸਿੰਘ ਰਾਣਾ, ਸ੍ਰੀ ਅਸ਼ਵਨੀ ਆਜ਼ਾਦ ਆਦਿ ਹਾਜਰ ਸਨ।

Send this to a friend