ਰਾਮਪੁਰਾ ਫੂਲ, 12 ਜੂਨ (ਮਨਦੀਪ ਢੀਂਗਰਾ, ਮੱਖਣ ਬੁੱਟਰ)- ਨੇੜਲੇ ਪਿੰਡ ਪੀਰਕੋਟ ਵਿਖੇ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਅਮਨ ਸਿੰਘ (22) ਪੁੱਤਰ ਚਰਨ ਸਿੰਘ ਦੀ ਮਦਦ ਲਈ ਸਮਾਜ ਸੇਵੀ ਮਿੰਟੂ ਸਿੰਘ ਪਿੰਡ ਭੈਣੀ ਚੂਹੜ ਨੇ ਪੀੜਤ ਪਰਿਵਾਰ ਦੀ ਵੱਲ ਮਦਦ ਦਾ ਹੱਥ ਅੱਗੇ ਵਧਾਉਦਿਆਂ 18 ਹਜਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਮਿੰਟੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸਲ ਮੀਡੀਆਂ ਰਾਹੀ ਪਤਾ ਚੱਲਿਆ ਕਿ ਪਿੰਡ ਪੀਰਕੋਟ ਵਿਖੇ ਇਂੱਕ ਵਿਅਕਤੀ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਹੈ ਤੇ ਉਸਦੇ ਇਲਾਜ਼ ਲਈ ਕਰੀਬ ਢਾਈ ਲੱਖ ਰੁਪਏ ਦੀ ਜਰੂਰਤ ਹੈ ਤਾਂ ਉਹਨਾਂ ਆਪਣੇ ਸਮਾਜ ਸੇਵੀ ਦੋਸਤਾਂ ਨਾਲ ਮਿਲਕੇ ਪੀੜਤ ਪਰਿਵਾਰ ਲਈ ਰਾਸ਼ੀ ਇਕੱਠੀ ਕੀਤੀ ਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਮਿੰਟੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਅਸਥਾਨਾ ਵਿੱਚ ਰੁਪਏ ਚੜਾਉਣ ਥਾਂ ਕਿਸੇ ਲੋੜਵੰਦ ਦੀ ਮਦਦ ਕਰਨ।