ਰਾਮਪੁਰਾ ਫੂਲ, 4 ਜੂਨ- ‘ਆਪ’ ਪਾਰਟੀ ਦੇ ਵਜੂਦ ਨੂੰ ਖਤਮ ਕਰਨ ਲਈ ਕਾਂਗਰਸ ਦੇ ਕੈਪਟਨ ਤੇ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਰਲਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ।ਕਾਂਗਰਸ ਦੇ ਪਿਛਲੇ 14 ਮਹੀਨਿਆਂ ਦੇ ਕਾਂਰਜ਼ਕਾਲ ਵਿੱਚ ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਦਾ ਰੋਲਾ ਪੈ ਗਿਆ ਸੀ ਤੇ ਉਸ ਵਿੱਚ ਕਾਂਗਰਸ ਦੇ ਵੱਡੇ ਮੰਤਰੀ ਦਾ ਨਾ ਬੋਲਦਾ ਸੀ ਤੇ ਪੰਜਾਬ ਦੀ ਸਿਆਸਤ ਵਿੱਚ ਇਸ ਮੁੱਦੇ ਦਾ ਬਹੁਤ ਰੋਲਾ ਪਿਆ ਤੇ ਸਾਰੀ ਆਪ ਪਾਰਟੀ ਨੇ ਇੱਕਜੁਟ ਹੋ ਕੇ ਸਰਕਾਰ ਤ੍ਰੇ ਪ੍ਰੈਸਰ ਪਾਇਆ ਤੇ ਉਸਨੂੰ ਅਸਤੀਫਾ ਦੇਣ ਵਾਸਤੇ ਮਜਬੂਰ ਕਰ ਦਿੱਤਾ। ਪਰ ਇੱਕ ਵਾਰ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਾਂਗਰਸ ਦੇ ਵੱਡੇ ਮੰਤਰੀ ਖਿਲਾਫ ਇੱਕ ਵੀ ਸਬਦ ਨਹੀ ਬੋਲਿਆਂ। ਇਹ ਸਬਦ ਅੱਜ ਪਿੰਡ ਮੰਡੀਕਲਾਂ ਦੀ ਤਾਜੋ ਕੀ ਪੱਤੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੁਲੱਥ ਤੋ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜਨਤਕ ਰੈਲੀ ਦੋਰਾਨ ਕਹੇ।ਉਨ੍ਹਾਂ ਕੈਪਟਨ ਤੇ ਵਾਰ ਕਰਦਿਆਂ ਕਿਹਾ ਵੋਟਾਂ ਤੋ ਪਹਿਲਾਂ ਸ੍ਰੀ ਗੁਟਕਾ ਸਾਹਿਬ ਹੱਥ ਚ’ ਫੜਕੇ ਸੋਹ ਖਾਦੀ ਸੀ ਕਿ 4 ਹਫਤਿਆਂ ਵਿੱਚ ਨਸ਼ਾ,ਤੇ ਭ੍ਰਿਸਟਾਚਾਰ ਖਤਮ ਕਰਦਿਆਗਾ। ਇਸ ਰਾਜ ਵਿੱਚ ਭ੍ਰਿਸਟਾਚਾਰ ਇੰਨਾਂ ਜਿਆਦਾ ਵਧ ਚੁੱਕਿਆਂ ਹੈ ਕਿ ਅਕਾਲੀਆਂ ਦੇ ਪਿਛਲੇ 10 ਸਾਲ ਦੇ ਰਾਜ ਤੋ ਵੀ ਅੱਗੇ ਨਿਕਲ ਚੁੱਕਿਆਂ ਹੈ।ਸ੍ਰੀ ਖਹਿਰਾਂ ਨੇ ਕਿਹਾ ਕਿ ਮੇਰੇ ਖਿਲ਼ਾਫ ਬਦਲਾਖੋਰੀ ਦੀ ਨੀਤੀ ਤਹਿੰਤ ਸੁਖਵੀਰ ਬਾਦਲ ਤੇ ਹੁਣ ਕੈਪਟਨ ਨੇ ਝੂਠੇ ਕੇਸ ਦਰਜ ਕੀਤੇ ਇਸਦਾ ਇੱਕੋ ਕਾਰਨ ਹੈ ਕਿ ਜੋ ਮੈ ਲੜਾਈ ਅਕਾਲੀ ਬਾਜਪਾ ਦੇ ਖਿਲਾਫ ਲੜਦਾ ਰਿਹਾ ਉਹੀ ਹੁਣ ਕੈਪਟਨ ਦੇ ਖਿਲਾਫ ਲੜ ਰਿਹਾ ਹਾ ਤੇ ਕੈਪਟਨ ਚਾਹੁੰਦਾ ਹੈ ਕਿ ਕਿਸੇ ਤਰੀਕੇ ਨਾਲ ਖਹਿਰੇ ਨੂੰ ਮੈਦਾਨ ਵਿੱਚੋਂ ਕੱਢ ਦਿਆ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛਿਆਂ ਗਿਆਂ ਕਿ 2019 ਦੀਆਂ ਚੋਣਾ ਕਾਂਗਰਸ ਨਾਲ ਲੜ ਕੇ ਰਲੋਗੇ ਤਾ ਸ੍ਰੀ ਖਹਿਰਾ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਘੱਟ ਗਿਣਤੀ ਲੋਕਾਂ ਦੀ ਸਰੁੱਖਿਆਂ ਨੂੰ ਖਤਰਾ ਹੈ ਉਨ੍ਹਾਂ ਯੂਪੀ ਦੀ ਉਦਹਾਰਨ ਦਿੰਦਿਆ ਕਿਹਾ ਕਿ ਜਿਸ ਤਰਾ ਯੁਪੀ ਦੀ 2 ਧੁਰ ਵਿਰੋਧੀ ਪਾਰਟੀਆਂ ਨੇ ਰਲਕੇ ਭਾਜਪਾ ਨੰੀ ਜਿਮਨੀ ਚੋਣਾ ਵਿੱਚ ਹਰਾਇਆਂ ਹੈ ਤੇ ਜੇਕਰ ਹਾਈਕਮਾਡ ਚਾਹੇਗੀ ਤਾ ਭਾਜਪਾ ਤੋ ਦੇਸ਼ ਨੂੰ ਬਚਾਉਣ ਲਈ ਮਹਾਗੰਠਬੰਧਨ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾ ਨਾਲ ਹਲਕਾ ਮੋੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ,ਹਲਕਾ ਭਦੋੜ ਦੇ ਵਿਧਾਇਕ ਪਿਰਮਲ ਸਿੰਘ ਧੋਲਾ ਆਦਿ ਵੱਡੀ ਗਿਣਤੀ ਵਰਕਰ ਹਾਜ਼ਰ ਸਨ।
ਕਾਂਗਰਸ ਮਾੜੀ ਪਾਰਟੀ ਪਰ ਭਾਜਪਾ ਨੂੰ ਹਰਾਉਣ ਲਈ ਕੇਂਦਰ ’ਚ ਸਮਝੌਤਾ ਜ਼ਰੂਰੀ : ਸੁਖਪਾਲ ਸਿੰਘ ਖਹਿਰਾ



