ਕੀਰਤਪੁਰ ਸਾਹਿਬ – ਵਿਸ਼ਵ ਸਿਹਤ ਸੰਗਠਨ ਦੇ ਮਾਹਰ ਡਾ. ਵਿਕਰਮ ਵੱਲੋ ਅੱਜ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ ਮੀਜਲ ਰੁਬੇਲਾ ਮੁਹਿੰਮ ਦਾ ਜਾਇਜਾ ਲਿਆ ਗਿਆ। ਡਾ. ਵਿਕਰਮ ਵੱਲੋ ਪੀ.ਐਚ.ਸੀ ਕੀਰਤਪੁਰ ਸਾਹਿਬ ਵੱਲੋ ਦਿੱਤੇ ਗਏ ਟੀਚੇ ਦੀ ਪ੍ਰਾਪਤੀ ਨੂੰ ਪੂਰਾ ਕਰਨ ਤੇ ਉਨ੍ਹਾਂ ਨੇ ਡਾ.ਪਵਨ ਕੁਮਾਰ ਸੀਨੀਅਰ ਮੈਡੀਕਲ ਅਫਸਰ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਵੱਲੋ ਗਲਤ ਪ੍ਰਚਾਰ ਦੇ ਬਾਵਜੂਦ ਵੀ ਪੀ.ਐਚ.ਸੀ ਕੀਰਤਪੁਰ ਸਾਹਿਬ ਦੇ ਅਧਿਕਾਰੀ, ਸੁਪਰਵਾਈਜਰ ਅਤੇ ਵੈਕਸੀਨੇਟਰ ਪਿੰਡਾ ਵਿੱਚ ਟੀਕਾਕਰਨ ਵਿੱਚ ਸਫਲ ਰਹੇ ਤੇ ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਨੂੰ ਇਸ ਮੋਕੇ ਤੇ ਵਧਾਈ ਦਿੱਤੀ। ਇਸ ਮੌਕੇ ਡਾ.ਪਵਨ ਕੁਮਾਰ ਨੇ ਡਾ. ਵਿਕਰਮ ਦਾ ਪੀ.ਐਚ.ਸੀ. ਕੀਰਤਪੁਰ ਸਾਹਿਬ ਵਿੱਖੇ ਦੌਰਾ ਕਰਨ ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਪਹਿਲੇ ਦਿਨ ਤੋਂ ਹੀ ਸੰਸਥਾ ਵਿੱਖੇ ਤਾਇਨਾਤ ਟੀਮਾਂ ਨੂੰ ਇਸ ਪ੍ਰੋਗਰਾਮ ਲਈ ਤਿਆਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਆਪਣੇ ਪੱਧਰ ਤੇ ਸਕੂਲ਼ਾ ਵਿੱਚ ਮੁੱਖ ਅਧਿਆਪਕਾ ਨਾਲ ਮੀਟਿੰਗਾ ਕਰਨ ਲਈ ਕਿਹਾ ਗਿਆ ਸੀ। ਡਾ.ਵਿਕਰਮ ਨੇ ਵੀ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ ਮੋਜੂਦ ਸੁਪਰਵਾਈਜਰਾ ਅਤੇ ਵੈਕਸੀਨੇਟਰਾ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਵੱਲੋ ਹੋਏ ਤੁਜਰਬੇ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਮੀਜਲ ਰੁਬੇਲਾ ਮੁਹਿੰਮ ਆਪਣੇ ਆਪ ਵਿੱਚ ਸਿਹਤ ਵਿਭਾਗ ਲਈ ਇਕ ਚੁਣੋਤੀ ਸੀ ਜਿਸ ਨੂੰ ਨੇਪਰੇ ਚੜਾਉਣ ਲਈ ਕੀਰਤੁਰ ਸਾਹਿਬ ਦਾ ਸਟਾਫ ਸਫਲ ਰਿਹਾ।ਇਸ ਮੋਕੇ ਤੇ ਮੈਡੀਕਲ ਅਫਸਰ ਡਾ.ਰਿਸ਼ਵ ਅਗਰਵਾਲ, ਬੀ.ਈ.ਈ ਹੇਮੰਤ ਕੁਮਾਰ, ਫਾਰਮਾਸਿਸਟ ਸੁਨਿਲ ਕੁਮਾਰ, ਐਲ.ਐਚ.ਵੀ ਤਰਸੇਮ ਕੋਰ,ਮ.ਪ.ਹ.ਵ(ਫ) ਜਯੋਤੀ , ਹਰਜੀਤ ਕੋਰ, ਮ.ਪ.ਹ.ਵ(ਮ) ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੰਜੀਵ ਕੁਮਾਰ ਹਾਜਰ ਸੀ।
ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਵੱਲੋ ਮੀਜਲ ਰੁਬੇਲਾ ਮੁਹਿੰਮ ਦਾ ਲਿਆ ਗਿਆ ਜਾਇਜਾ।



